
ਸਖ਼ਤ ਮਿਹਨਤ ਦੇ ਬਾਵਜੂਦ ਪ੍ਰੀਖਿਆ 'ਚ ਅਸਫਲ ਹੋਣ 'ਤੇ ਸਦਮੇ 'ਚ ਪਹੁੰਚੀ ਰਜਨੀ
ਹੈਦਰਬਾਦ: ਮਲਟੀਨੈਸ਼ਨਲ ਕੰਪਨੀ ਵਿਚ ਕੰਮ ਕਰ ਰਹੀ ਇਕ ਲੜਕੀ ਨੇ ਅਪਣਾ ਆਈਏਐਸ ਦਾ ਸੁਪਨਾ ਪੂਰਾ ਕਰਨ ਲਈ ਐਚਆਰ ਮੈਨੇਜਰ ਦੀ ਨੌਕਰੀ ਛੱਡ ਦਿੱਤੀ। ਪਰ ਸਾਲਾਂ ਦੀ ਸਖਤ ਮਿਹਤਨ ਤੋਂ ਬਾਅਦ ਵੀ ਜਦੋਂ ਉਹ ਆਈਐਸ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੀ ਤਾਂ ਉਹ ਤਣਾਅ ਦਾ ਸ਼ਿਕਾਰ ਹੋ ਗਈ।
Depression
ਆਈਏਐਸ ਦੀ ਪ੍ਰੀਖਿਆ ਪਾਸ ਨਾ ਹੋਣ ਕਾਰਨ ਉਸ ਨੂੰ ਇੰਨਾ ਡੂੰਘਾ ਸਦਮਾ ਲੱਗਿਆ ਕਿ ਉਹ ਕੂੜਾ ਚੁੱਕਣ ਦਾ ਕੰਮ ਕਰਨ ਲੱਗੀ। ਮੀਡੀਆ ਰਿਪੋਰਟਾਂ ਮੁਤਾਬਕ ਲੜਕੀ ਨੇ ਕਰੀਬ 8 ਮਹੀਨੇ ਪਹਿਲਾਂ ਅਪਣਾ ਘਰ ਛੱਡਿਆ। ਇਸ ਤੋਂ ਬਾਅਦ ਉਹ ਡੇਢ ਹਜ਼ਾਰ ਕਿਲੋਮੀਟਰ ਦੀ ਦੂਰੀ 'ਤੇ ਗੋਰਖਪੁਰ ਪਹੁੰਚ ਗਈ। ਲੜਕੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
Exam
ਜਾਣਕਾਰੀ ਅਨੁਸਾਰ ਰਜਨੀ ਨਾਮ ਦੀ ਇਹ ਲੜਕੀ ਵਾਰੰਗਲ (ਤੇਲੰਗਾਨਾ) ਦੀ ਰਹਿਣ ਵਾਲੀ ਹੈ। 23 ਜੁਲਾਈ ਨੂੰ ਉਹ ਗੋਰਖਪੁਰ ਦੇ ਤਿਵਾੜੀਪੁਰ ਥਾਣੇ ਨੇੜੇ ਮਿਲੀ ਸੀ। ਉਸ ਸਮੇਂ ਉਹ ਕੂੜੇਦਾਨ ਨੇੜੇ ਪਏ ਚਾਵਲ ਖਾ ਰਹੀ ਸੀ। ਸਥਾਨਕ ਲੋਕਾਂ ਨੇ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਦੋਂ ਉਸ ਨੇ ਪੁਲਿਸ ਕਰਮਚਾਰੀਆਂ ਨੂੰ ਦੇਖਿਆ ਤਾਂ ਉਹ ਅੰਗਰੇਜ਼ੀ ਬੋਲਣ ਲੱਗੀ।
Depression
ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਸਥਾਨਕ ਚੈਰੀਟੇਬਲ ਫਾਊਂਡੇਸ਼ਨ ਦੇ ਹਵਾਲੇ ਕਰ ਦਿੱਤਾ, ਜਿੱਥੇ ਲੜਕੀ ਦਾ ਤਿੰਨ ਮਹੀਨਿਆਂ ਤੋਂ ਇਲਾਜ ਚੱਲਿਆ। ਸਿਹਤ ਵਿਚ ਕੁਝ ਸੁਧਾਰ ਹੋਣ ਤੋਂ ਬਾਅਦ ਲੜਕੀ ਨੇ ਅਪਣੇ ਪਰਿਵਾਰ ਬਾਰੇ ਦੱਸਿਆ।
Rajani
ਲੜਕੀ ਦੇ ਪਿਤਾ ਨੇ ਦੱਸਿਆ ਕਿ ਰਜਨੀ ਨੇ ਸਾਲ 2000 ਵਿਚ ਫਸਟ ਡਵੀਜ਼ਨ 'ਚ ਐਮਬੀਏ ਪਾਸ ਕੀਤੀ ਸੀ। ਉਸ ਦਾ ਸੁਪਨਾ ਆਈਏਐਸ ਬਣਨਾ ਸੀ। ਉਸ ਨੇ ਦੋ ਵਾਰ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ ਪਰ ਉਹ ਅਸਫਲ ਰਹੀ । ਇਸ ਦੇ ਚਲਦਿਆਂ ਉਹ ਉਦਾਸ ਰਹਿਣ ਲੱਗੀ ਤੇ ਤਣਾਅ ਵਿਚ ਚਲੀ ਗਈ।