
ਦੇਸ਼ ਕੋਰਨਾ ਦੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਤਾਂ ਉੱਥੇ ਹੀ ਕੁਝ ਅਜਿਹੇ ਚਿਹਰੇ ਸਾਹਮਣੇ ਆ ਰਹੇ ਹਨ ਜੋ ਅਪਣਾ ਘਰ ਪਰਿਵਾਰ ਛੱਡ ਕੇ ਸਮਾਜ ਦੀ ਸੇਵਾ ਲਈ ਕੰਮ ਕਰ ਰਹੇ ਹਨ।
ਨਵੀਂ ਦਿੱਲੀ: ਇਕ ਪਾਸੇ ਦੇਸ਼ ਕੋਰਨਾ ਵਾਇਰਸ ਦੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਤਾਂ ਉੱਥੇ ਹੀ ਕੁਝ ਅਜਿਹੇ ਚਿਹਰੇ ਸਾਹਮਣੇ ਆ ਰਹੇ ਹਨ ਜੋ ਅਪਣਾ ਘਰ ਪਰਿਵਾਰ ਛੱਡ ਕੇ ਸਮਾਜ ਦੀ ਸੇਵਾ ਲਈ ਕੰਮ ਕਰ ਰਹੇ ਹਨ। ਇਸ ਮੁਸ਼ਕਿਲ ਸਮੇਂ ਵਿਚ ਪੁਲਿਸ, ਡਾਕਟਰ, ਸਫਾਈ ਕਰਮਚਾਰੀ ਆਦਿ ਲੋਕਾਂ ਨੂੰ ਬਚਾਉਣ ਲਈ ਦਿਨ ਰਾਤ ਇਕ ਕਰ ਕੇ ਮਿਹਨਤ ਕਰ ਰਹੇ ਹਨ।
Photo
ਅਜਿਹੀ ਹੀ ਇਕ ਮਹਿਲਾ ਅਧਿਕਾਰੀ ਹੈ ਸ਼੍ਰੀਜਨਾ ਗੁਮਾਲਾ। ਸ਼੍ਰੀਜਨਾ ਗੁਮਾਲਾ ਆਂਧਰਾ ਪ੍ਰਦੇਸ਼ ਦੇ ਗ੍ਰੇਟਰ ਵਿਸ਼ਾਖਾਪਟਨਮ ਵਿਚ ਨਗਰ ਨਿਗਮ ਕਮਿਸ਼ਨਰ ਹੈ। ਉਹਨਾਂ ਨੂੰ ਛੇ ਮਹੀਨੇ ਦੀ ਜਣੇਪਾ ਛੁੱਟੀ ਮਿਲੀ ਸੀ ਪਰ ਉਹਨਾਂ ਛੁੱਟੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਸਿਰਫ 22 ਦਿਨ ਦੀ ਬੱਚੀ ਨੂੰ ਲੈ ਕੇ ਡਿਊਟੀ ਜੁਆਇਨ ਕਰ ਲਈ।
File Photo
ਆਈਏਐਸ ਸ਼੍ਰੀਜਨਾ ਦਾ ਕਹਿਣਾ ਹੈ ਕਿ ਉਹ ਜਣੇਪਾ ਛੁੱਟੀ ‘ਤੇ ਸੀ ਪਰ ਉਹਨਾਂ ਦਾ ਮੰਨ ਨਹੀਂ ਲੱਗ ਰਿਹਾ ਸੀ। ਉਹ ਇਕ ਜ਼ਿੰਮੇਵਾਰ ਅਧਿਕਾਰੀ ਦੇ ਤੌਰ ‘ਤੇ ਘਰ ਨਹੀਂ ਰਹਿ ਸਕੀ। ਉਹਨਾਂ ਨੇ ਛੁੱਟੀ ਰੱਦ ਕਰ ਦਿੱਤੀ ਅਤੇ ਉਹਨਾਂ ਨੇ ਅਪਣੀ 22 ਦਿਨਾਂ ਦੀ ਬੱਚੀ ਨਾਲ ਦਫਤਰ ਜੁਆਇਨ ਕਰ ਲਿਆ।
Photo
ਸ੍ਰੀਜਨਾ ਨੇ ਕਿਹਾ ਕਿ ਜੇਕਰ ਇਹ ਮੁਸ਼ਕਿਲ ਦੀ ਘੜੀ ਵਿਚ ਹਰ ਕੋਈ ਅਪਣਾ ਯੋਗਦਾਨ ਦੇ ਰਿਹਾ ਹੈ ਤਾਂ ਮੈਂ ਕਿਉਂ ਨਹੀਂ ਦੇ ਸਕਦੀ। ਇਸ ਦੇ ਲਈ ਉਹਨਾਂ ਨੂੰ ਅਪਣੇ ਪਰਿਵਾਰ ਦਾ ਵੀ ਸਹਿਯੋਗ ਮਿਲ ਰਿਹਾ ਹੈ। ਇਸ ਦੌਰਾਨ ਉਹਨਾਂ ਦੇ ਪਤੀ ਜੋ ਕਿ ਇਕ ਵਕੀਲ ਹਨ, ਉਹ ਬੱਚੇ ਦੀ ਦੇਖਭਾਲ ਕਰ ਰਹੇ ਹਨ।