ਮੋਰਬੀ ਪੁਲ ਹਾਦਸੇ 'ਚ ਸਰਕਾਰੀ ਅਧਿਕਾਰੀ 'ਤੇ ਕਾਰਵਾਈ, ਚੀਫ਼ ਫ਼ਾਇਰ ਅਫ਼ਸਰ ਸੰਦੀਪ ਜ਼ਾਲਾ ਮੁਅੱਤਲ
Published : Nov 4, 2022, 1:10 pm IST
Updated : Nov 4, 2022, 1:10 pm IST
SHARE ARTICLE
Action against government official in Morbi bridge accident, Chief Fire Officer Sandeep Zala suspended
Action against government official in Morbi bridge accident, Chief Fire Officer Sandeep Zala suspended

ਪਹਿਲਾਂ ਹੀ 9 ਲੋਕਾਂ ਨੂੰ ਕੀਤਾ ਜਾ ਚੁੱਕਾ ਹੈ ਗ੍ਰਿਫ਼ਤਾਰ 

ਗੁਜਰਾਤ : ਮੋਰਬੀ ਵਿੱਚ ਹੋਏ ਪੁਲ ਹਾਦਸੇ ਵਿੱਚ ਪ੍ਰਸ਼ਾਸਨ ਨੇ ਪਹਿਲੀ ਵੱਡੀ ਕਾਰਵਾਈ ਕੀਤੀ ਹੈ। ਰਿਪੋਰਟਾਂ ਮੁਤਾਬਕ ਚੀਫ਼ ਫਾਇਰ ਅਫ਼ਸਰ ਸੰਦੀਪ ਸਿੰਘ ਜ਼ਾਲਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਕਿਸੇ ਸਰਕਾਰੀ ਅਧਿਕਾਰੀ ਖ਼ਿਲਾਫ਼ ਇਹ ਪਹਿਲੀ ਵੱਡੀ ਕਾਰਵਾਈ ਹੈ।  ਜ਼ਿਕਰਯੋਗ ਹੈ ਕਿ ਮੋਰਬੀ 'ਚ ਮੱਛੂ ਨਦੀ 'ਤੇ ਬ੍ਰਿਟਿਸ਼ ਰਾਜ ਦੌਰਾਨ ਬਣਿਆ ਪੁਲ ਐਤਵਾਰ ਨੂੰ ਢਹਿ ਗਿਆ ਸੀ। ਇਸ ਘਟਨਾ ਵਿੱਚ 135 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।

ਹਾਦਸੇ 'ਚ ਮਰਨ ਵਾਲਿਆਂ 'ਚ ਵੱਡੀ ਗਿਣਤੀ ਔਰਤਾਂ ਅਤੇ ਬੱਚੇ ਸਨ। ਗੁਜਰਾਤ ਪੁਲਿਸ ਇਸ ਘਟਨਾ ਦੇ ਸਬੰਧ ਵਿੱਚ ਪਹਿਲਾਂ ਹੀ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।  ਤਾਜ਼ਾ ਗ੍ਰਿਫਤਾਰੀ ਦੇ ਸਬੰਧ 'ਚ ਮੋਰਬੀ ਦੇ ਜ਼ਿਲ੍ਹਾ ਅਧਿਕਾਰੀ ਜੀ. ਟੀ. ਪੰਡਯਾ ਨੇ ਕਿਹਾ, 'ਸੂਬੇ ਦੇ ਸ਼ਹਿਰੀ ਵਿਕਾਸ ਵਿਭਾਗ ਨੇ ਮੋਰਬੀ ਨਗਰਪਾਲਿਕਾ ਦੇ ਮੁੱਖ ਅਧਿਕਾਰੀ ਸੰਦੀਪ ਸਿੰਘ ਜ਼ਾਲਾ ਨੂੰ ਮੁਅੱਤਲ ਕਰ ਦਿੱਤਾ ਹੈ।'

ਉਨ੍ਹਾਂ ਦੱਸਿਆ ਕਿ ਮੋਰਬੀ ਦੇ ਰੈਜ਼ੀਡੈਂਟ ਵਧੀਕ ਕੁਲੈਕਟਰ ਨੂੰ ਅਗਲੇ ਹੁਕਮਾਂ ਤੱਕ ਮੁੱਖ ਅਧਿਕਾਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੋਰਬੀ ਨਗਰਪਾਲਿਕਾ ਨੇ ਪੁਲ ਦੀ ਮੁਰੰਮਤ ਅਤੇ ਰੱਖ-ਰਖਾਅ ਦਾ ਠੇਕਾ 15 ਸਾਲਾਂ ਲਈ ਓਰੇਵਾ ਸਮੂਹ ਨੂੰ ਦਿੱਤਾ ਸੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement