Aakash Institute Panipat News: ਇੰਸਟੀਚਿਊਟ 'ਚ ਦੋਸਤ ਨੇ ਦੋਸਤ ਦਾ ਚਾਕੂ ਮਾਰ ਕੇ ਕੀਤਾ ਕਤਲ, ਮੌਤ

By : GAGANDEEP

Published : Nov 4, 2023, 10:26 am IST
Updated : Nov 4, 2023, 10:26 am IST
SHARE ARTICLE
Aakash Institute Panipat News in punjabi
Aakash Institute Panipat News in punjabi

Aakash Institute Panipat News: ਘਟਨਾ ਤੋਂ ਬਾਅਦ ਅਧਿਆਪਕ ਸ਼ਟਰ ਹੇਠਾਂ ਖਿੱਚ ਕੇ ਦੂਜੇ ਬੱਚਿਆਂ ਨੂੰ ਰਹੇ ਪੜ੍ਹਾਉਂਦੇ

Aakash Institute Panipat News: ਪਾਣੀਪਤ 'ਚ ਸਥਿਤ ਆਕਾਸ਼ ਇੰਸਟੀਚਿਊਟ 'ਚ ਸ਼ੁੱਕਰਵਾਰ ਨੂੰ ਇਕ ਵਿਦਿਆਰਥੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿਤੀ ਗਈ। ਘਟਨਾ ਤੋਂ ਬਾਅਦ ਦੋਸ਼ੀ ਨੌਜਵਾਨ ਭੱਜਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿਤਾ ਗਿਆ। ਇੰਨਾ ਹੀ ਨਹੀਂ ਕਤਲ ਤੋਂ ਬਾਅਦ ਅਧਿਆਪਕ ਸੰਸਥਾ ਦੇ ਸ਼ਟਰ ਬੰਦ ਕਰਕੇ ਬੱਚਿਆਂ ਦੀਆਂ ਕਲਾਸਾਂ ਲਾਉਂਦੇ ਰਹੇ। ਬਾਅਦ ਵਿਚ ਲੋਕਾਂ ਦੇ ਵਿਰੋਧ ਦੇ ਮੱਦੇਨਜ਼ਰ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ: Hardik Pandya News : ਹਾਰਦਿਕ ਪਾਂਡਿਆ ਵਿਸ਼ਵ ਕੱਪ 'ਚੋਂ ਹੋਏ ਬਾਹਰ, ਜਾਣੋ ਕਿਉਂ?

ਡੀਐਸਪੀ ਸਤੀਸ਼ ਗੌਤਮ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਅੰਸ਼ੁਲ (15) ਵਾਸੀ ਪਿੰਡ ਜੋਧਨ ਕਲਾ ਵਜੋਂ ਹੋਈ ਹੈ। ਉਹ ਮਾਡਲ ਸੰਸਕ੍ਰਿਤੀ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਮੁਲਜ਼ਮ ਸਿਵਾ ਪਿੰਡ ਦਾ ਰਹਿਣ ਵਾਲਾ ਗੌਤਮ ਹੈ ਜੋ ਉਸ ਦੇ ਨਾਲ ਪੜ੍ਹਦਾ ਸੀ। ਉਸ ਦੀ ਉਮਰ ਵੀ ਕਰੀਬ 15 ਸਾਲ ਹੈ ਅਤੇ ਉਹ 11ਵੀਂ ਜਮਾਤ ਦਾ ਵਿਦਿਆਰਥੀ ਹੈ। ਦੋਵਾਂ ਵਿਚਕਾਰ ਚੰਗੀ ਦੋਸਤੀ ਸੀ। ਸਕੂਲ 'ਚ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ।

ਇਹ ਵੀ ਪੜ੍ਹੋ: Urfi Javed News: ਫਰਜ਼ੀ ਵੀਡੀਓ ਬਣਾ ਕੇ ਉਰਫੀ ਜਾਵੇਦ ਨੇ ਪੁਲਿਸ ਨੂੰ ਕੀਤਾ ਬਦਨਾਮ, ਹੁਣ ਸੱਚਮੁੱਚ ਹੋਈ FIR ਦਰਜ 

ਇਸ ਤੋਂ ਬਾਅਦ ਗੌਤਮ ਬਾਜ਼ਾਰ ਤੋਂ ਚਾਕੂ ਖਰੀਦ ਕੇ ਆਕਾਸ਼ ਇੰਸਟੀਚਿਊਟ ਆਇਆ। ਦੋਵਾਂ ਨੇ ਇੱਥੇ ਪੜ੍ਹਾਈ ਵੀ ਕੀਤੀ। ਇੱਥੇ ਆਉਣ ਤੋਂ ਬਾਅਦ ਦੋਵਾਂ ਵਿਚਾਲੇ ਫਿਰ ਝਗੜਾ ਹੋ ਗਿਆ। ਕੁਝ ਦੇਰ ਬਾਅਦ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਗੌਤਮ ਨੇ ਚਾਕੂ ਕੱਢਿਆ ਅਤੇ ਅੰਸ਼ੁਲ ਦੀ ਛਾਤੀ 'ਤੇ ਚਾਕੂ ਮਾਰ ਦਿਤਾ। ਚਾਕੂ ਅੰਸ਼ੁਲ ਦੇ ਦਿਲ 'ਤੇ ਲੱਗਾ। ਗੰਭੀਰ ਹਾਲਤ ਵਿਚ ਉਸ ਨੂੰ ਬਿਸ਼ਨ ਸਵਰੂਪ ਕਲੋਨੀ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਦੇ ਨਾਲ ਹੀ ਆਕਾਸ਼ ਇੰਸਟੀਚਿਊਟ ਦੇ ਅਧਿਆਪਕਾਂ ਦਾ ਅਣਮਨੁੱਖੀ ਚਿਹਰਾ ਸਭ ਦੇ ਸਾਹਮਣੇ ਆਇਆ। ਅੰਸ਼ੁਲ ਦੇ ਕਤਲ ਤੋਂ ਬਾਅਦ ਵੀ ਅਧਿਆਪਕਾਂ ਨੇ ਪ੍ਰਵਾਹ ਨਹੀਂ ਕੀਤੀ। ਅਧਿਆਪਕ ਸੰਸਥਾ ਦੇ ਸ਼ਟਰ ਹੇਠਾਂ ਰੱਖ ਕੇ ਦੂਜੇ ਬੱਚਿਆਂ ਨੂੰ ਪੜ੍ਹਾਉਂਦੇ ਰਹੇ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਗਿਆ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement