Hardik Pandya News : ਹਾਰਦਿਕ ਪਾਂਡਿਆ ਵਿਸ਼ਵ ਕੱਪ 'ਚੋਂ ਹੋਏ ਬਾਹਰ, ਜਾਣੋ ਕਿਉਂ?

By : GAGANDEEP

Published : Nov 4, 2023, 9:52 am IST
Updated : Nov 4, 2023, 10:37 am IST
SHARE ARTICLE
Hardik Pandya News
Hardik Pandya News

Hardik Pandya News: ਤੇਜ਼ ਗੇਂਦਬਾਜ਼ ਕ੍ਰਿਸ਼ਨਾ ਲੈਣਗੇ ਜਗ੍ਹਾ

Hardik Pandya Ruled Out of ICC World Cup 2023 News: :ਵਿਸ਼ਵ ਕੱਪ-2023 ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ ਉਨ੍ਹਾਂ ਦੀ ਥਾਂ ਲੈਣਗੇ। ਬੰਗਲਾਦੇਸ਼ ਖਿਲਾਫ ਮੈਚ 'ਚ ਗੇਂਦਬਾਜ਼ੀ ਕਰਦੇ ਸਮੇਂ ਹਾਰਦਿਕ ਜ਼ਖ਼ਮੀ ਹੋ ਗਏ ਸਨ। ਉਹ ਆਪਣੇ ਓਵਰਾਂ ਦਾ ਪੂਰਾ ਕੋਟਾ ਵੀ ਨਹੀਂ ਸੁੱਟ ਸਕੇ ਸਨ। ਹਾਰਦਿਕ ਪਾਂਡਿਆ ਦਾ ਟੂਰਨਾਮੈਂਟ ਤੋਂ ਬਾਹਰ ਹੋਣਾ ਟੀਮ ਇੰਡੀਆ ਲਈ ਵੱਡਾ ਝਟਕਾ ਹੈ।

ਇਹ ਵੀ ਪੜ੍ਹੋ: Urfi Javed News: ਫਰਜ਼ੀ ਵੀਡੀਓ ਬਣਾ ਕੇ ਉਰਫੀ ਜਾਵੇਦ ਨੇ ਪੁਲਿਸ ਨੂੰ ਕੀਤਾ ਬਦਨਾਮ, ਹੁਣ ਸੱਚਮੁੱਚ ਹੋਈ FIR ਦਰਜ 

ਹਾਰਦਿਕ ਟੀਮ ਨੂੰ ਸੰਤੁਲਨ ਦਿੰਦੇ ਹਨ। ਉਹ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਉਂਦਾ ਅਤੇ ਟੀਮ ਨੂੰ ਛੇਵੇਂ ਗੇਂਦਬਾਜ਼ ਦਾ ਵਿਕਲਪ ਵੀ ਦਿੰਦਾ ਹੈ। ਹਾਰਦਿਕ ਦੇ ਜ਼ਖ਼ਮੀ ਹੋਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਉਸ ਨੇ ਇੰਗਲੈਂਡ ਖਿਲਾਫ਼ ਮੈਚ 'ਚ 49 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ।
ਸੱਟ ਕਾਰਨ ਹਾਰਦਿਕ ਨਿਊਜ਼ੀਲੈਂਡ, ਇੰਗਲੈਂਡ ਅਤੇ ਸ਼੍ਰੀਲੰਕਾ ਖਿਲਾਫ ਨਹੀਂ ਖੇਡ ਸਕੇ ਸਨ। ਬੀਸੀਸੀਆਈ ਅਤੇ ਟੀਮ ਪ੍ਰਬੰਧਨ ਨੂੰ ਭਰੋਸਾ ਸੀ ਕਿ ਹਾਰਦਿਕ ਸੈਮੀਫਾਈਨਲ ਲਈ ਫਿੱਟ ਹੋ ਜਾਵੇਗਾ, ਜਿਸ ਲਈ ਭਾਰਤ ਨੇ ਕੁਆਲੀਫਾਈ ਕੀਤਾ ਸੀ, ਪਰ ਹੁਣ ਉਹ ਸਮੇਂ ਸਿਰ ਉਭਰਨ ਵਿਚ ਅਸਫਲ ਰਿਹਾ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਹਾਰਦਿਕ 10-15 ਦਿਨਾਂ 'ਚ ਠੀਕ ਹੋ ਜਾਣਗੇ ਪਰ ਅਜਿਹਾ ਨਹੀਂ ਹੋਇਆ।

ਇਹ ਵੀ ਪੜ੍ਹੋ: Noida News: ਬਾਲਕੋਨੀ 'ਚ ਡਿੱਗੇ ਰੁਮਾਲ ਲਈ ਔਰਤ ਨੇ ਨਹੀਂ ਕੀਤੀ ਜਾਨ ਦੀ ਪਰਵਾਹ, 12ਵੀਂ ਮੰਜ਼ਿਲ 'ਤੇ ਲਟਕੀ 

ਕ੍ਰਿਸ਼ਨਾ ਦੀ ਗੱਲ ਕਰੀਏ ਤਾਂ ਉਹ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ ਖੇਡੀ ਗਈ ਵਨਡੇ ਸੀਰੀਜ਼ 'ਚ ਟੀਮ ਦਾ ਹਿੱਸਾ ਸੀ। ਉਨ੍ਹਾਂ ਦੇ ਨਾਂ 33 ਅੰਤਰਰਾਸ਼ਟਰੀ ਵਿਕਟਾਂ ਹਨ। ਹਾਲਾਂਕਿ ਉਸ ਦੇ ਪਲੇਇੰਗ 11 'ਚ ਜਗ੍ਹਾ ਮਿਲਣ ਦੀ ਸੰਭਾਵਨਾ ਘੱਟ ਹੈ। ਕ੍ਰਿਸ਼ਨਾ ਨੇ ਹੁਣ ਤੱਕ 17 ਵਨਡੇ ਮੈਚ ਖੇਡੇ ਹਨ। ਜਿਸ 'ਚ ਉਸ ਨੇ 29 ਵਿਕਟਾਂ ਲਈਆਂ ਹਨ। ਇਹ ਉਨ੍ਹਾਂ ਦਾ ਪਹਿਲਾ ਵਿਸ਼ਵ ਕੱਪ ਹੋਵੇਗਾ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement