ISRO chief autobiography News : ਇਸਰੋ ਮੁਖੀ ਨੇ ਅਪਣੀ ਸਵੈ-ਜੀਵਨੀ ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਕੀਤਾ
Published : Nov 4, 2023, 10:21 pm IST
Updated : Nov 4, 2023, 10:21 pm IST
SHARE ARTICLE
S. Somnath and K. Sivan
S. Somnath and K. Sivan

ਸਾਬਕਾ ਸੀਨੀਅਰ ਕੇ. ਸੋਮਨਾਥ ਬਾਰੇ ਕੁਝ ਆਲੋਚਨਾਤਮਕ ਟਿਪਣੀਆਂ ਕੀਤੇ ਜਾਣ ਕਾਰਨ ਪੈਦਾ ਵਿਵਾਦ ਮਗਰੋਂ ਕੀਤਾ ਫੈਸਲਾ

ISRO chief Somanath withdraws publishing of his autobiography : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਪਣੀ ਆਤਮਕਥਾ ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸਰੋ ਮੁਖੀ ਦੀ ਆਤਮਕਥਾ ’ਚ ਉਨ੍ਹਾਂ ਦੇ ਸਾਬਕਾ ਸੀਨੀਅਰ ਕੇ. ਸਿਵਨ ਬਾਰੇ ਕੁਝ ਆਲੋਚਨਾਤਮਕ ਟਿਪਣੀਆਂ ਕੀਤੇ ਜਾਣ ਕਾਰਨ ਪੈਦਾ ਵਿਵਾਦ ਤੋਂ ਬਾਅਦ ਸੋਮਨਾਥ ਦਾ ਇਹ ਬਿਆਨ ਆਇਆ ਹੈ। 

ਸੋਮਨਾਥ ਨੇ ਕਿਹਾ ਕਿ ਉਨ੍ਹਾਂ ਨੇ ਅਪਣੀ ਸਵੈ-ਜੀਵਨੀ ‘ਨੀਲਾਵੂ ਕੁਡਿਚਾ ਸਿਮਹੰਗਲ’ ਨੂੰ ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਪੁਲਾੜ ਏਜੰਸੀ ’ਚ ਅਪਣੀ ਦਹਾਕਿਆਂ ਦੀ ਲੰਮੀ ਯਾਤਰਾ ਦੌਰਾਨ ਕੁਝ ਚੁਨੌਤੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦਿਨ ’ਚ ਸੋਮਨਾਥ ਨੇ ਕਿਹਾ ਸੀ ਕਿ ਕਿਸੇ ਸੰਸਥਾ ’ਚ ਉੱਚ ਅਹੁਦੇ ’ਤੇ ਪਹੁੰਚਣ ਲਈ ਹਰ ਵਿਅਕਤੀ ਨੂੰ ਅਪਣੀ ਯਾਤਰਾ ਦੌਰਾਨ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਚੁਨੌਤੀਆਂ ’ਚੋਂ ਲੰਘਣਾ ਪੈਂਦਾ ਹੈ ਅਤੇ ਉਨ੍ਹਾਂ ਨੇ ਵੀ ਜ਼ਿੰਦਗੀ ’ਚ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਸੋਮਨਾਥ ਉਸ ਸਮੇਂ ਇਕ ਰੀਪੋਰਟ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਇਸਰੋ ਮੁਖੀ ਦੀ ਆਤਮਕਥਾ ’ਚ ਉਨ੍ਹਾਂ ਦੇ ਪੂਰਵਜ ਸਿਵਨ ਬਾਰੇ ਕੁਝ ਆਲੋਚਨਾਤਮਕ ਟਿਪਣੀਆਂ ਹਨ।

ਸੋਮਨਾਥ ਨੇ ਕਿਹਾ, ‘‘ਇਸ ਤਰ੍ਹਾਂ ਦੇ ਪ੍ਰਮੁੱਖ ਅਹੁਦਿਆਂ ’ਤੇ ਕਾਬਜ਼ ਵਿਅਕਤੀਆਂ ਨੂੰ ਕਈ ਚੁਨੌਤੀਆਂ ’ਚੋਂ ਲੰਘਣਾ ਪੈ ਸਕਦਾ ਹੈ। ਉਨ੍ਹਾਂ ’ਚੋਂ ਇਕ ਸੰਸਥਾ ’ਚ ਅਹੁਦਾ ਪ੍ਰਾਪਤ ਕਰਨ ਨਾਲ ਜੁੜੀਆਂ ਚੁਨੌਤੀਆਂ ਹਨ।’’ ਉਨ੍ਹਾਂ ਕਿਹਾ ਕਿ ਇਹ ਉਹ ਚੁਨੌਤੀਆਂ ਹਨ ਜਿਨ੍ਹਾਂ ’ਚੋਂ ਹਰ ਕਿਸੇ ਨੂੰ ਲੰਘਣਾ ਪੈਂਦਾ ਹੈ। ਇਸਰੋ ਮੁਖੀ ਨੇ ਕਿਹਾ, ‘‘ਹੋਰ ਲੋਕ ਮਹੱਤਵਪੂਰਨ ਅਹੁਦੇ ਲਈ ਯੋਗ ਹੋ ਸਕਦੇ ਹਨ। ਮੈਂ ਸਿਰਫ ਉਸ ਖਾਸ ਨੁਕਤੇ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਮੈਂ ਇਸ ਸਬੰਧ ’ਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਨਹੀਂ ਬਣਾਇਆ।’’

ਸੋਮਨਾਥ ਨੇ ਮੰਨਿਆ ਕਿ ਉਨ੍ਹਾਂ ਨੇ ਅਪਣੀ ਕਿਤਾਬ ’ਚ ਚੰਦਰਯਾਨ-2 ਮਿਸ਼ਨ ਦੀ ਅਸਫਲਤਾ ਦੇ ਐਲਾਨ ਨੂੰ ਲੈ ਕੇ ਸਪੱਸ਼ਟਤਾ ਦੀ ਕਮੀ ਦਾ ਜ਼ਿਕਰ ਕੀਤਾ ਸੀ। ਇਸਰੋ ਦੇ ਚੇਅਰਮੈਨ ਨੇ ਦੁਹਰਾਇਆ ਕਿ ਉਨ੍ਹਾਂ ਦੀ ਆਤਮਕਥਾ ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਹੈ ਜੋ ਚੁਨੌਤੀਆਂ ਅਤੇ ਰੁਕਾਵਟਾਂ ਨਾਲ ਲੜ ਕੇ ਜ਼ਿੰਦਗੀ ’ਚ ਕੁਝ ਹਾਸਲ ਕਰਨਾ ਚਾਹੁੰਦੇ ਹਨ।

 (For more news apart from ISRO chief autobiography News, stay tuned to Rozana Spokesman)

SHARE ARTICLE

ਏਜੰਸੀ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement