Road Accident: ਨੀਂਦ ਦੀ ਕਮੀ ਨਾਲ ਵਧ ਰਿਹੈ ਹਾਦਸਿਆਂ ਦਾ ਖ਼ਤਰਾ
Published : Nov 4, 2024, 7:35 am IST
Updated : Nov 4, 2024, 7:35 am IST
SHARE ARTICLE
Lack of sleep increases the risk of accidents
Lack of sleep increases the risk of accidents

Road Accident: ਟਰੱਕ ਡਰਾਈਵਰਾਂ ਦੀ ਨਿਯਮਤ ‘ਸਲੀਪ ਸਕ੍ਰੀਨਿੰਗ’ ਕਰਨ ਦੀ ਮੰਗ : ਸੰਗਠਨ

 

Road Accident:  ਸੜਕ ਹਾਦਸਿਆਂ ਦੇ ਵੱਧ ਖਤਰੇ ਵਾਲੇ ਟਰੱਕ ਡਰਾਈਵਰਾਂ ’ਚ ਨੀਂਦ ਨਾ ਆਉਣ ਦਾ ਹਵਾਲਾ ਦਿੰਦੇ ਹੋਏ ਡਾਕਟਰਾਂ ਦੀ ਇਕ ਐਸੋਸੀਏਸ਼ਨ ਨੇ ਦੇਸ਼ ’ਚ ਹਰ ਦੋ ਸਾਲ ਬਾਅਦ ਟਰੱਕ ਡਰਾਈਵਰਾਂ ਦੀ ਨਿਯਮਤ ਨੀਂਦ ਦੀ ਜਾਂਚ ਸ਼ੁਰੂ ਕਰਨ ਦਾ ਸੁਝਾਅ ਦਿਤਾ ਹੈ।

ਸਾਊਥ ਈਸਟ ਏਸ਼ੀਅਨ ਅਕੈਡਮੀ ਆਫ ਸਲੀਪ ਮੈਡੀਸਨ ਦੇ ਪ੍ਰਧਾਨ ਡਾਕਟਰ ਰਾਜੇਸ਼ ਸਵਰਨਕਰ ਨੇ ਕਿਹਾ ਕਿ ਟਰੱਕ ਡਰਾਈਵਰਾਂ ’ਚ ਨੀਂਦ ਦੀ ਕਮੀ ਕਾਰਨ ਸੜਕ ਹਾਦਸਿਆਂ ਦਾ ਖਤਰਾ ਵਧ ਰਿਹਾ ਹੈ। ਇਸ ਦੇ ਮੱਦੇਨਜ਼ਰ ਖੇਤਰੀ ਟਰਾਂਸਪੋਰਟ ਦਫਤਰ (ਆਰ.ਟੀ.ਓ.) ਨੂੰ ਟਰੱਕ ਚਾਲਕਾਂ ਨੂੰ ਹਰ ਦੋ ਸਾਲ ਬਾਅਦ ਇਕ ਫਾਰਮ ਭਰਨ ਲਈ ਕਹਿਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬਾਡੀ ਮਾਸ ਇੰਡੈਕਸ (ਬੀ.ਐੱਮ.ਆਈ.) ਕੀ ਹੈ, ਕੀ ਉਨ੍ਹਾਂ ਨੂੰ ਦਿਨ ’ਚ ਨੀਂਦ ਆਉਂਦੀ ਹੈ ਅਤੇ ਕੀ ਉਹ ਰਾਤ ਨੂੰ ਸੌਂਦੇ ਸਮੇਂ ਘੁਰਾੜੇ ਮਾਰਦੇ ਹਨ। 

ਉਨ੍ਹਾਂ ਕਿਹਾ ਕਿ ਇਨ੍ਹਾਂ ਸਵਾਲਾਂ ਦੇ ਜਵਾਬਾਂ ਅਤੇ ਡਾਕਟਰੀ ਜਾਂਚ ਦਾ ਵਿਸ਼ਲੇਸ਼ਣ ਕਰ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਟਰੱਕ ਡਰਾਈਵਰਾਂ ਨੂੰ ‘ਸਲੀਪ ਐਪਨੀਆ’ ਅਤੇ ਹੋਰ ਨੀਂਦ ਦੀਆਂ ਬਿਮਾਰੀਆਂ ਹਨ ਜਾਂ ਨਹੀਂ। ਡਰਾਈਵਰਾਂ ਅਨੁਸਾਰ ਟ੍ਰੈਫਿਕ ਜਾਮ ਅਤੇ ਟੋਲ ਪਲਾਜ਼ਿਆਂ ਦੀਆਂ ਕਤਾਰਾਂ ਵਿਚਕਾਰ ਉਨ੍ਹਾਂ ’ਤੇ ਜਲਦੀ ਤੋਂ ਜਲਦੀ ਸਾਮਾਨ ਮੰਜ਼ਿਲ ’ਤੇ ਪਹੁੰਚਾਉਣ ਦਾ ਦਬਾਅ ਹੁੰਦਾ ਹੈ ਅਤੇ ਸੜਕ ਕਿਨਾਰੇ ਸੌਣ ’ਤੇ ਉਨ੍ਹਾਂ ਨੂੰ ਗੱਡੀ ’ਚੋਂ ਡੀਜ਼ਲ, ਪਾਰਟਸ ਅਤੇ ਸਾਮਾਨ ਚੋਰੀ ਹੋਣ ਦਾ ਡਰ ਰਹਿੰਦਾ ਹੈ, ਜਿਸ ਕਾਰਨ ਉਹ ਕੰਮ ਦੌਰਾਨ ਪੂਰੀ ਨੀਂਦ ਨਹੀਂ ਲੈ ਪਾਉਂਦੇ।

ਇਸ ਦੌਰਾਨ ਟਰਾਂਸਪੋਰਟਰਾਂ ਦੀ ਪ੍ਰਮੁੱਖ ਸੰਸਥਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਕੌਮੀ ਆਰ.ਟੀ.ਓ. ਅਤੇ ਟਰਾਂਸਪੋਰਟ ਕਮੇਟੀ ਦੇ ਚੇਅਰਮੈਨ ਸੀ.ਐਲ. ਮੁਕਾਤੀ ਨੇ ਟਰੱਕ ਡਰਾਈਵਰਾਂ ਦੀ ‘ਸਲੀਪ ਸਕ੍ਰੀਨਿੰਗ’ ਦੇ ਵਿਚਾਰ ਦਾ ਸਵਾਗਤ ਕੀਤਾ ਹੈ।      
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement