ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜੰਮੂ-ਕਸ਼ਮੀਰ ਵਿੱਚ ਉੱਜੜੇ ਸਿੱਖ ਪਰਿਵਾਰਾਂ ਲਈ ਵਿਸ਼ੇਸ਼ ਪੁਨਰਵਾਸ ਯੋਜਨਾ ਦੀ ਕੀਤੀ ਮੰਗ
Published : Dec 8, 2025, 5:35 pm IST
Updated : Dec 8, 2025, 5:35 pm IST
SHARE ARTICLE
MP Vikramjit Singh Sahni demands special rehabilitation plan for displaced Sikh families in Jammu and Kashmir
MP Vikramjit Singh Sahni demands special rehabilitation plan for displaced Sikh families in Jammu and Kashmir

ਸੰਸਦ 'ਚ 1984 ਦੀ ਨਸਲਕੁਸ਼ੀ ਕਾਰਨ ਵਿਸਥਾਪਿਤ ਹੋਏ ਸਿੱਖਾਂ ਲਈ ਪੁਨਰਵਾਸ ਦਾ ਅਹਿਮ ਅਤੇ ਲੰਬੇ ਸਮੇਂ ਤੋਂ ਅਣਗੌਲਿਆ ਮੁੱਦਾ ਉਠਾਇਆ

ਨਵੀਂ ਦਿੱਲੀ: ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜੰਮੂ-ਕਸ਼ਮੀਰ ਵਿੱਚ ਉੱਜੜੇ ਸਿੱਖ ਪਰਿਵਾਰਾਂ ਲਈ ਵਿਸ਼ੇਸ਼ ਪੁਨਰਵਾਸ ਯੋਜਨਾ ਅਤੇ ਸਿੱਖਾਂ ਲਈ ਘੱਟ ਗਿਣਤੀ ਸਹੂਲਤਾਂ ਦੀ ਮੰਗ ਕੀਤੀ। ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸੰਸਦ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਸ਼ਰਨਾਰਥੀਆਂ ਵਜੋਂ ਉਜੜ ਕੇ ਆਏ ਸਿੱਖ ਪਰਿਵਾਰਾਂ ਅਤੇ 1984 ਦੀ ਨਸਲਕੁਸ਼ੀ ਕਾਰਨ ਵਿਸਥਾਪਿਤ ਹੋਏ ਸਿੱਖਾਂ ਲਈ ਪੁਨਰਵਾਸ ਦਾ ਅਹਿਮ ਅਤੇ ਲੰਬੇ ਸਮੇਂ ਤੋਂ ਅਣਗੌਲਿਆ ਮੁੱਦਾ ਉਠਾਇਆ।

ਡਾ. ਸਾਹਨੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਚੰਬਾ ਤੋਂ ਉੱਜੜੇ  ਪਰਿਵਾਰਾਂ ਲਈ 2015 ਦੇ ਪੈਕੇਜ ਵਾਂਗ ਇੱਕ ਵਿਆਪਕ ਅਤੇ ਸਮਰਪਿਤ ਯੋਜਨਾ ਤੁਰੰਤ ਪੇਸ਼ ਕਰੇ, ਜੋ ਦੇਸ਼ ਭਰ ਦੇ ਸਾਰੇ ਵਿਸਥਾਪਿਤ ਸਿੱਖ ਪਰਿਵਾਰਾਂ ਲਈ ਸਥਾਈ ਰਿਹਾਇਸ਼, ਰੋਜ਼ੀ-ਰੋਟੀ ਸਹਾਇਤਾ, ਵਿਦਿਅਕ ਸਹਾਇਤਾ ਅਤੇ ਹੁਨਰ ਵਿਕਾਸ ਪ੍ਰਦਾਨ ਕਰੇ , ਜਿਸ ਨਾਲ ਉਨ੍ਹਾਂ ਦਾ ਅਸਲ ਪੁਨਰਵਾਸ ਯਕੀਨੀ ਬਣਾਇਆ ਜਾ ਸਕੇ।

ਡਾ. ਸਾਹਨੀ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਜੰਮੂ-ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਸਹੂਲਤਾਂ ਪ੍ਰਦਾਨ ਕਰੇ, ਜਿਵੇਂ ਕਿ ਕਸ਼ਮੀਰੀ ਪੰਡਤਾਂ ਨੂੰ ਪ੍ਰਦਾਨ ਕੀਤੀਆਂ ਗਈਆਂ  ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement