ਵਕਫ ਬੋਰਡ ਦੀਆਂ ਸਮਾਜ ਭਲਾਈ ਗਤੀਵਿਧੀਆਂ ਦੀ ਘਾਟ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਵਲੋਂ ਕਥਿਤ ਨਿਯੰਤਰਣ ਦੀ ਆਲੋਚਨਾ ਕੀਤੀ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਜਗਦੰਬਿਕਾ ਪਾਲ ਦੀ ਪ੍ਰਧਾਨਗੀ ਹੇਠ ਵਕਫ (ਸੋਧ) ਬਿਲ, 2024 ’ਤੇ ਸੰਯੁਕਤ ਸੰਸਦੀ ਕਮੇਟੀ ਦੀ ਸੋਮਵਾਰ ਨੂੰ ਬੈਠਕ ਹੋਈ। ਸ਼ਾਲਿਨੀ ਅਲੀ ਦੀ ਅਗਵਾਈ ਵਿਚ ਮੁਸਲਿਮ ਮਹਿਲਾ ਸਮੂਹਾਂ ਨੇ ਬਿਲ ਦਾ ਵਿਆਪਕ ਸਮਰਥਨ ਕੀਤਾ, ਜਿਸ ਦਾ ਉਦੇਸ਼ ਵਕਫ ਜਾਇਦਾਦ ਪ੍ਰਬੰਧਨ ਅਤੇ ਨਿਯਮਾਂ ਨੂੰ ਵਧਾਉਣਾ ਹੈ। ਉਨ੍ਹਾਂ ਨੇ ਵਕਫ ਬੋਰਡ ਦੀਆਂ ਸਮਾਜ ਭਲਾਈ ਗਤੀਵਿਧੀਆਂ ਦੀ ਘਾਟ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਵਲੋਂ ਕਥਿਤ ਨਿਯੰਤਰਣ ਦੀ ਆਲੋਚਨਾ ਕੀਤੀ।
ਵੱਖ-ਵੱਖ ਸੰਗਠਨਾਂ ਨੇ ਵਿਚਾਰ ਪੇਸ਼ ਕੀਤੇ, ਕੁੱਝ ਨੇ ਵਕਫ ਬੋਰਡ ਦੀਆਂ ਗਤੀਵਿਧੀਆਂ ਅਤੇ ਭੂ-ਮਾਫੀਆ ਵਿਰੁਧ ਉਪਾਵਾਂ ਬਾਰੇ ਸਪੱਸ਼ਟੀਕਰਨ ਮੰਗਿਆ। ਹੋਰਾਂ ਨੇ ਮੁਤਵਾਲੀਸ ਦੀ ਭੂਮਿਕਾ ਨੂੰ ਘਟਾਉਣ ਅਤੇ ਵਕਫ ਜ਼ਮੀਨ ਨੂੰ ਬਾਜ਼ਾਰ ਦੀਆਂ ਦਰਾਂ ’ਤੇ ਲੀਜ਼ ’ਤੇ ਦੇਣ ਦਾ ਸੁਝਾਅ ਦਿਤਾ। ਕੁੱਝ ਲੋਕਾਂ ਨੇ ਮੌਜੂਦਾ ਕਾਨੂੰਨਾਂ ਨੂੰ ਕਾਫ਼ੀ ਦਸਦੇ ਹੋਏ ਬਿਲ ਦਾ ਵਿਰੋਧ ਕੀਤਾ। ਕਮੇਟੀ ਹੋਰ ਸੁਝਾਅ ਦਰਜ ਕਰਨ ਲਈ 5 ਨਵੰਬਰ ਨੂੰ ਦੁਬਾਰਾ ਮੀਟਿੰਗ ਕਰੇਗੀ। ਵਕਫ (ਸੋਧ) ਬਿੱਲ, 2024 ਡਿਜੀਟਲਾਈਜ਼ੇਸ਼ਨ, ਆਡਿਟ, ਪਾਰਦਰਸ਼ਤਾ ਅਤੇ ਕਾਨੂੰਨੀ ਸੁਧਾਰਾਂ ਰਾਹੀਂ ਕੁਪ੍ਰਬੰਧਨ, ਭ੍ਰਿਸ਼ਟਾਚਾਰ ਅਤੇ ਕਬਜ਼ਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ।