
ਸੁਪਰੀਮ ਕੋਰਟ ਨੇ ਜਕੀਆ ਜਾਫ਼ਰੀ ਦੁਆਰਾ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਜਨਵਰੀ ਦੇ ਤੀਜੇ ਹਫ਼ਤੇ ਤਕ ਲਈ ਟਾਲ ਦਿਤੀ ਹੈ...........
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਜਕੀਆ ਜਾਫ਼ਰੀ ਦੁਆਰਾ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਜਨਵਰੀ ਦੇ ਤੀਜੇ ਹਫ਼ਤੇ ਤਕ ਲਈ ਟਾਲ ਦਿਤੀ ਹੈ। ਜਕੀਆ ਨੇ ਇਸ ਪਟੀਸ਼ਨ ਵਿਚ ਸਾਲ 2002 ਦੇ ਗੋਧਰਾ ਦੰਗਿਆਂ ਦੇ ਸਿਲਸਿਲੇ ਵਿਚ ਗੁਜਰਾਤ ਦੇ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਜਾਂਚ ਦਲ ਦੁਆਰਾ ਕਲੀਨ ਚਿੱਟ ਦਿਤੇ ਜਾਣ ਨੂੰ ਚੁਨੌਤੀ ਦਿਤੀ ਹੈ। ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫਰੀ ਦੀ ਪਤਨੀ ਜਕੀਆ ਨੇ ਗੁਜਰਾਤ ਹਾਈ ਕੋਰਟ ਦੀ ਪੰਜ ਅਕਤੂਬਰ 2017 ਨੂੰ ਦਿਤੀ ਗਈ
ਉਸ ਵਿਵਸਥਾ ਨੂੰ ਚੁਨੌਤੀ ਦਿਤੀ ਹੈ ਜਿਸ ਵਿਚ ਐਸਆਈਟੀ ਦੇ ਫ਼ੈਸਲੇ ਵਿਰੁਧ ਉਨ੍ਹਾਂ ਦੀ ਪਟੀਸ਼ਨ ਖ਼ਾਰਜ ਕਰ ਦਿਤੀ ਗਈ ਸੀ। ਦੰਗਿਆਂ ਦੌਰਾਨ ਅਹਿਸਾਨ ਜਾਫਰੀ ਮਾਰੇ ਗਏ ਸਨ। ਜੱਜ ਏ ਐਮ ਖ਼ਾਨਵਿਲਕਰ ਅਤੇ ਜੱਜ ਹੇਮੰਤ ਗੁਪਤਾ ਦੇ ਬੈਂਚ ਨੇ ਮਾਮਲੇ ਨੂੰ ਜਨਵਰੀ ਦੇ ਤੀਜੇ ਹਫ਼ਤੇ ਵਿਚ ਸੁਣਵਾਈ ਲਈ ਸੂਚੀਬੱਧ ਕੀਤਾ ਹੈ। (ਏਜੰਸੀ)