
ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਪਤੀ-ਪਤਨੀ ਦੇ ਝਗੜੇ ਦੇ ਕਾਰਨ ਇਕ ਮਾਸੂਮ ....
ਕੋਲਕਾਤਾ (ਭਾਸ਼ਾ): ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਪਤੀ-ਪਤਨੀ ਦੇ ਝਗੜੇ ਦੇ ਕਾਰਨ ਇਕ ਮਾਸੂਮ ਦੀ ਜ਼ਿੰਦਗੀ ਬਰਬਾਦ ਹੋ ਗਈ। ਦਰਅਸਲ ਮੁਰਸ਼ੀਦਾਬਾਦ ਵਿਚ ਘਰੇਲੂ ਝਗੜੇ ਦੇ ਚਲਦਿਆਂ ਇਕ ਸ਼ਖਸ ਨੇ ਅਪਣੀ ਹੀ 6 ਮਹੀਨਾ ਦੀ ਧੀ ਨੂੰ ਜਾਨੋ ਮਾਰ ਦਿਤਾ।
Man killed 6 month daughter
ਦੱਸ ਦਈਏ ਕਿ ਇਹ ਜਾਣਕਾਰੀ ਪੁਲਿਸ ਨੇ ਦਿਤੀ। ਮ੍ਰਿਤਕ ਧੀ ਦੀ ਮਾਂ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਤੀ ਨੇ ਉਸ ਤੋਂ ਲੜਾਈ ਕਰਨ ਦੇ ਦੌਰਾਨ ਬੱਚੀ ਨੂੰ ਜ਼ਮੀਨ 'ਤੇ ਸੁੱਟ ਦਿਤਾ। ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਬੱਚੀ ਨੂੰ ਨਾਜ਼ੁਕ ਹਲਾਤ ਵਿਚ ਬਰਧਵਾਨ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿੱਥੇ ਉਸ ਮਾਸੂਮ ਦੀ ਮੌਤ ਹੋ ਗਈ।
ਪੁਲਿਸ ਨੇ ਕਿਹਾ ਕਿ ਫਰਹਾ ਸੁਲਤਾਨਾ ਉਸ ਪਤੀ-ਪਤਨੀ ਦੀ ਦੂਜੀ ਬੱਚੀ ਸੀ। ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਆਰੋਪੀ ਪਿਤਾ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਜ ਕੱਲ ਲੋਕਾਂ ਨੂੰ ਗੁੱਸਾ ਬਹੁਤ ਛੇਤੀ ਆ ਜਾਦਾਂ ਹੈ ਪਰ ਗੁੱਸਾ 'ਚ ਆ ਕਈ ਕਈ ਵਾਰ ਅਜਿਹਾ ਕਦਮ ਚੁੱਕ ਲੈਂਦੇ ਹਨ ਕਿ ਫਿਰ ਉਹ ਪਛਤਾਉਣ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ।