
ਅਵਾਜਾਈ ਮੰਤਰੀ ਆਰਸੀ ਫਲਦੂ ਨੇ ਕੀਤਾ ਐਲਾਨ
ਅਹਿਮਦਾਬਾਦ : ਗੁਜਰਾਤ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਹੁਣ ਸ਼ਹਿਰੀ ਇਲਾਕਿਆਂ ਵਿਚ ਦੋ ਪਹੀਆਂ ਵਾਹਨ ਚਲਾਉਣ ਵਾਲੇ ਲੋਕਾਂ ਦੇ ਲਈ ਹੈਲਮੇਟ ਪਾਉਣ ਜ਼ਰੂਰੀ ਨਹੀਂ ਹੋਵੇਗਾ। ਇਸ ਦਾ ਐਲਾਨ ਗੁਜਰਾਤ ਸਰਕਾਰ ਦੇ ਅਵਾਜਾਈ ਮੰਤਰੀ ਆਰਸੀ ਫਲਦੂ ਨੇ ਕੀਤਾ। ਇਸ ਫ਼ੈਸਲੇ ਦਾ ਐਲਾਨ ਕਰਦੇ ਹੋਏ ਫਲਦੂ ਨੇ ਕਿਹਾ ਕਿ ਸਾਨੂੰ ਲੋਕਾਂ ਦੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਨਗਰਪਾਲਿਕਾ ਅਤੇ ਨਗਰ ਨਿਗਮ ਦੇ ਇਲਾਕਿਆਂ ਵਿਚ ਹੈਲਮੇਟ ਪਾਉਣ ਵਿਚ ਲੋਕ ਅਸਹਿਜ ਮਹਿਸੂਸ ਕਰ ਰਹੇ ਹਨ ਅਤੇ ਵਿਵਹਾਰਕ ਪਰੇਸ਼ਾਨੀ ਦੀ ਗੱਲ ਕਰ ਰਹੇ ਹਨ।
file photo
ਇਸ ਸ਼ਿਕਾਇਤ ਦੇ ਬਾਅਦ ਇਹ ਮੁੱਦਾ ਸਰਕਾਰ ਦੇ ਸਾਹਮਣੇ ਰੱਖਿਆ ਗਿਆ। ਜਿਸ ਤੋਂ ਬਾਅਦ ਬੁੱਧਵਾਰ ਨੂੰ ਕੈਬੀਨੇਟ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਨਗਰਪਾਲਿਕਾ ਅਤੇ ਨਗਰਨਿਗਮ ਦੇ ਖੇਤਰ ਵਿਚ ਲੋਕ ਆਪਣੀ ਇੱਛਾ ਮੁਤਾਬਕ ਹੈਲਮੇਟ ਪਾ ਸਕਦੇ ਹਨ। ਹਾਲਾਕਿ ਸਰਕਾਰ ਨੇ ਹਾਈਵੇ, ਰਾਸ਼ਟਰੀ ਹਾਈਵੇ ਅਤੇ ਪੰਚਾਇਤੀ ਸੜਕਾਂ ਉੱਤੇ ਹੈਲਮੇਟ ਪਾਉਣਾ ਜਰੂਰੀ ਰੱਖਿਆ ਹੈ।
file photo
ਦੱਸ ਦਈਏ ਕਿ ਗੁਜਰਾਤ ਸਰਕਾਰ ਨੇ ਸਤੰਬਰ ਮਹੀਨੇ ਵਿਚ ਕੇਂਦਰ ਵੱਲੋਂ ਪਾਸ ਕੀਤੇ ਮੋਟਰ ਵਹੀਕਲ ਐਕਟ ਵਿਚ ਬਦਲਾਅ ਕਰਦੇ ਹੋਏ ਲੋਕਾਂ ਨੂੰ ਰਾਹਤ ਦੇਣ ਦੀ ਘੋਸਣਾ ਕੀਤੀ ਸੀ। ਐਲਾਨ ਦੇ ਮੁਤਾਬਕ ਬਿਨਾਂ ਹੈਲਮੇਟ 'ਤੇ 1000 ਰੁਪਏ ਦਾ ਥਾਂ 500 ਰੁਪਏ ਜ਼ਰਮਾਨਾ ਹੋਵੇਗਾ। ਇਸ ਤੋਂ ਇਲਾਵਾ ਹੁਣ ਕਾਰ ਬਿਨਾਂ ਸੀਟ ਬੈਲੇਟ ਲਗਾਏ ਚਲਾਉਣ 'ਤੇ 1000 ਰੁਪਏ ਦੀ ਜਗ੍ਹਾਂ 500 ਰੁਪਏ ਜ਼ੁਰਮਾਨਾ ਲੱਗੇਗਾ।
file photo
ਗੁਜਰਾਤ ਸਰਕਾਰ ਨੇ ਕੇਂਦਰ ਵੱਲੋਂ ਬਣਾਏ ਗਏ ਐਕਟ ਵਿਚ ਆਮ ਲੋਕਾਂ ਨੂੰ ਹੋ ਰਹੀ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੋਧ ਕਰਨ ਦਾ ਫ਼ੈਸਲਾ ਲਿਆ। ਨਵੇਂ ਵਾਹਨ ਨਿਯਮਾਂ ਮੁਤਾਬਕ ਗੱਡੀ ਚਲਾਉਂਦੇ ਵੇਲੇ ਮੋਬਾਇਲ 'ਤੇ ਗੱਲ ਕਰਦੇ ਹੋਏ ਫੜੇ ਜਾਣ ਤੇ 500 ਰੁਪਏ ਦਾ ਚਲਾਨ ਕੱਟੇਗਾ।