ਇਸ ਸ਼ਹਿਰ ਵਿਚ ਹੈਲਮੇਟ ਨਾ ਪਾਉਣ ਤੇ ਟ੍ਰਿਪਲ ਸਵਾਰੀ 'ਤੇ ਨਹੀਂ ਲਗਦਾ ਕੋਈ ਜ਼ੁਰਮਾਨਾ!
Published : Dec 4, 2019, 3:58 pm IST
Updated : Dec 4, 2019, 3:58 pm IST
SHARE ARTICLE
Gujarat new vehicle rules no penalty for not wearing helmet
Gujarat new vehicle rules no penalty for not wearing helmet

ਸਰਕਾਰ ਨੇ ਇਹ ਛੋਟ ਮੁੱਖ ਤੌਰ ਉਤੇ ਦੋ ਪਹੀਆ ਵਾਹਨ ਚਾਲਕਾਂ ਅਤੇ ਖੇਤੀਬਾੜੀ ਦੇ ਕੰਮ ਵਿਚ ਲੱਗੇ ਵਾਹਨਾਂ ਨੂੰ ਦਿੱਤੀ ਸੀ।

ਗੁਜਰਾਤ: ਹੁਣ ਗੁਜਰਾਤ ਦੇ ਸ਼ਹਿਰਾਂ ਵਿਚ ਹੈਲਮੇਟ ਨਾ ਪਾਉਣ ਲਈ ਕੋਈ ਜ਼ੁਰਮਾਨਾ ਨਹੀਂ ਹੋਵੇਗਾ। ਇੰਨਾ ਹੀ ਨਹੀਂ, ਗੁਜਰਾਤ ਸਰਕਾਰ ਨੇ ਤਿੰਨ ਲੋਕਾਂ ਨੂੰ ਮੋਟਰਸਾਈਕਲ 'ਤੇ ਬਿਠਾਉਣ ਦੀ ਆਗਿਆ ਦੇ ਦਿੱਤੀ ਹੈ। ਰਾਜ ਸਰਕਾਰ ਨੇ ਕੇਂਦਰ ਦੇ ਨਵੇਂ ਮੋਟਰ ਵਹੀਕਲ ਐਕਟ ਦੀ ਪਰਵਾਹ ਨਾ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ, ਰਾਜ ਸਰਕਾਰ ਨੇ MV Act 2019 ਵਿਚ ਲਾਏ ਗਏ ਭਾਰੀ ਜੁਰਮਾਨੇ ਦੀ ਰਕਮ ਨੂੰ ਘਟਾ ਦਿੱਤਾ ਸੀ।

PhotoPhoto ਸਰਕਾਰ ਨੇ ਇਹ ਛੋਟ ਮੁੱਖ ਤੌਰ ਉਤੇ ਦੋ ਪਹੀਆ ਵਾਹਨ ਚਾਲਕਾਂ ਅਤੇ ਖੇਤੀਬਾੜੀ ਦੇ ਕੰਮ ਵਿਚ ਲੱਗੇ ਵਾਹਨਾਂ ਨੂੰ ਦਿੱਤੀ ਸੀ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਕਿਹਾ ਸੀ, ‘ਅਸੀਂ ਇਸ ਵਿੱਚ ਨਵੇਂ ਨਿਯਮਾਂ ਦੀ ਧਾਰਾ 50 ਵਿਚ ਤਬਦੀਲੀ ਕੀਤੀ ਹੈ। ਇਸ ਵਿਚ ਜੁਰਮਾਨੇ ਦੀ ਮਾਤਰਾ ਨੂੰ ਘਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਨਵੇਂ ਨਿਯਮ 16 ਸਤੰਬਰ ਤੋਂ ਲਾਗੂ ਹੋ ਗਏ ਹਨ।

PhotoPhotoਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸ਼ਹਿਰੀ ਇਲਾਕਿਆਂ ਵਿਚ ਹੈਲਮੇਟ ਅਤੇ ਤਿੰਨ ਸਵਾਰੀਆਂ ਦੀ ਇਜਾਜ਼ਤ ਦਿੱਤੀ ਗਈ ਹੈ ਕਿਉਂਕਿ ਕਈ ਥਾਵਾਂ ਤੋਂ ਪੁਲਿਸ ਅਤੇ ਆਮ ਲੋਕਾਂ ਵਿਚਾਲੇ ਝੜਪਾਂ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਦੱਸ ਦਈਏ ਕਿ ਐਮਵੀ ਐਕਟ ਵਿਚ ਹੈਲਮੇਟ ਨਾ ਪਾਉਣ ਦੇ ਨਵੇਂ ਨਿਯਮ ਤਹਿਤ ਜੁਰਮਾਨਾ 1000 ਰੁਪਏ ਹੈ, ਪਰ ਗੁਜਰਾਤ ਵਿਚ ਇਸ ਨੂੰ 500 ਵਿਚ ਬਦਲ ਦਿੱਤਾ ਗਿਆ ਹੈ।

PhotoPhoto ਇਸ ਦੇ ਨਾਲ ਹੀ ਸੀਟ ਬੈਲਟ ਨਾ ਲਗਾਉਣ ਲਈ ਨਵੇਂ ਨਿਯਮ ਤਹਿਤ 1000 ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਗੁਜਰਾਤ ਵਿਚ ਇਸ ਨੂੰ ਘਟਾ ਕੇ 500 ਕੀਤਾ ਗਿਆ ਹੈ।

PhotoPhotoਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ 'ਤੇ ਨਵੇਂ ਨਿਯਮ ਤਹਿਤ 5000 ਰੁਪਏ ਜੁਰਮਾਨਾ ਹੈ, ਪਰ ਗੁਜਰਾਤ ਵਿਚ ਦੋ ਪਹੀਆ ਵਾਹਨ ਚਾਲਕਾਂ ਨੂੰ 2 ਹਜ਼ਾਰ ਰੁਪਏ ਅਤੇ ਬਾਕੀ ਵਾਹਨ ਨੂੰ 3000 ਰੁਪਏ ਜੁਰਮਾਨਾ ਦੇਣਾ ਪੈਂਦਾ ਹੈ। ਟ੍ਰਿਪਲ ਰਾਈਡਿੰਗ ਵਿਚ ਨਵੇਂ ਨਿਯਮ ਅਨੁਸਾਰ 1000 ਜੁਰਮਾਨਾ ਹੈ ਪਰ ਗੁਜਰਾਤ ਵਿਚ ਸਿਰਫ 100 ਰੁਪਏ ਦਾ ਜੁਰਮਾਨਾ ਅਦਾ ਕਰਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement