
ਉੜੀਸ਼ਾ ਦੇ ਸਮੁੰਦਰੀ ਕੰਢੇ ਉੱਤੇ ਕੀਤਾ ਗਿਆ ਪਰੀਖਣ
ਨਵੀਂ ਦਿੱਲੀ : ਭਾਰਤ ਨੇ ਪ੍ਰਮਾਣੂ ਸਮਰੱਥਾ ਨਾਲ ਲੈਸ ਦੇਸ਼ ਵਿਚ ਹੀ ਤਿਆਰ ਕੀਤੀ 'ਪ੍ਰਿਥਵੀ-2' ਮਿਸਾਇਲ ਦਾ ਮੁੜ ਰਾਤ ਵੇਲੇ ਸਫ਼ਲ ਪਰੀਖਣ ਕੀਤਾ ਹੈ। ਉੜੀਸ਼ਾ ਦੇ ਸਮੁੰਦਰੀ ਕੰਢੇ ਉੱਤੇ ਇਹ ਪਰੀਖਣ ਹਥਿਆਰਬੰਦ ਬਲਾਂ ਦੀ ਵਰਤੋਂ ਲਈ ਕੀਤਾ ਗਿਆ ਹੈ।
file photo
ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਦੇ ਸਮਰੱਥ ਇਸ ਮਿਸਾਇਲ ਦੇ ਪਰੀਖਣ ਤੋਂ ਲਗਭਗ ਇਕ ਪੰਦਰਵਾੜ੍ਹਾ ਪਹਿਲਾਂ 20 ਨਵੰਬਰ ਨੂੰ ਪ੍ਰਿਥਵੀ -2 ਦਾ ਰਾਤ ਸਮੇਂ ਇਸੇ ਟੈਸਟ ਰੇਂਜ ਵਿਖੇ ਸਫ਼ਲ ਪਰੀਖਣ ਕੀਤਾ ਗਿਆ ਸੀ।
file photo
ਸੂਤਰਾ ਮੁਤਾਬਕ ਪ੍ਰਿਥਵੀ-2 ਦਾ ਅੱਜ ਦਾ ਪਰੀਖਣ ਸਫ਼ਲ ਰਿਹਾ ਅਤੇ ਪਰੀਖਣ ਸਾਰੇ ਮਾਪਦੰਡਾ ਉੱਤੇ ਖਰਾ ਉੱਤਰਿਆ। ਇਹ ਨਿਯਮਤ ਪਰੀਖਣ ਸੀ। ਪ੍ਰਿਥਵੀ-2 ਦੀ ਸਮਰੱਥਾ 350 ਕਿਲੋਮੀਟਰ ਦੀ ਦੂਰੀ ਤੱਕ ਨਿਸ਼ਾਨਾ ਲਗਾਉਣ ਦੀ ਹੈ। ਇਸ ਦਾ ਪਰੀਖਣ ਚਾਂਦੀਪੁਰ ਦੇ ਸਾਂਝੀ ਪਰੀਖਣ ਰੇਂਜ ਵਿਖੇ ਸ਼ਾਮੀ 7:50 ਵਜ਼ੇ ਕੀਤਾ ਗਿਆ।
file photo
ਸੂਤਰਾਂ ਮੁਤਾਬਕ 500-1000 ਕਿਲੋਗ੍ਰਾਮ ਵਜ਼ਨੀ ਪ੍ਰਮਾਣੂ ਹਥਿਆਰ ਆਪਣੇ ਨਾਲ ਲਿਜਾਣ ਦੇ ਸਮਰੱਥ ਪ੍ਰਿਥਵੀ-2 ਮਿਸਾਇਲ ਦੋ ਇੰਜਣਾਂ ਨਾਲ ਚੱਲਦੀ ਹੈ। ਇਸਦਾ ਈਂਧਨ ਤਰਲ ਹੁੰਦਾ ਹੈ। ਮਿਸਾਇਲ ਨੂੰ ਉਤਪਾਦਨ ਸਟਾਕ ਵਿਚੋਂ ਚੁਣਿਆ ਗਿਆ ਹੈ। ਇਹ ਮਿਸਾਇਲ ਭਾਰਤ ਦੀਆਂ ਹਥਿਆਰਬੰਦ ਫ਼ੌਜਾ ਲਈ ਬਹੁਤ ਕੰਮ ਦੀ ਚੀਜ਼ ਹੈ।