
ਭਾਰਤ ਨੇ ਪਰਮਾਣੂ ਹਥਿਆਰ ਲਿਜਾਣ ਵਿਚ ਸਮਰਥ ਅਪਣੇ ਹੀ ਦੇਸ਼ ਵਿਚ ਤਿਆਰ ਹੋਈ ਅਗਨੀ-1 ਬੈਲਿਸਟਿਕ ਮਿਜ਼ਾਈਲ ਦਾ ਬੀਤੀ ਰਾਤ ਕਾਮਯਾਬੀਪੂਰਨ ਪਰੀਖਣ ਕੀਤਾ।
ਬਾਲਾਸੌਰ, ( ਭਾਸ਼ਾ ) : ਭਾਰਤ ਨੇ ਪਰਮਾਣੂ ਹਥਿਆਰ ਲਿਜਾਣ ਵਿਚ ਸਮਰਥ ਅਪਣੇ ਹੀ ਦੇਸ਼ ਵਿਚ ਤਿਆਰ ਹੋਈ ਅਗਨੀ-1 ਬੈਲਿਸਟਿਕ ਮਿਜ਼ਾਈਲ ਦਾ ਬੀਤੀ ਰਾਤ ਕਾਮਯਾਬੀਪੂਰਨ ਪਰੀਖਣ ਕੀਤਾ। ਇਹ ਮਿਜ਼ਾਈਲ 700 ਕਿਲੋਮੀਟਰ ਦੀ ਦੂਰੀ ਤੱਕ ਦਾ ਨਿਸ਼ਾਨਾ ਲਗਾ ਸਕਦੀ ਹੈ। ਫ਼ੌਜੀ ਸੂਤਰਾਂ ਨੇ ਦੱਸਿਆ ਕਿ ਟੇਕਟੇਕਲ ਫੋਰਸ ਕਮਾਂਡ ਵੱਲੋਂ ਮੁਹਿੰਮ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਡਾ. ਅਬਦੁਲ ਕਲਾਮ ਟਾਪੂ ਤੋਂ ਮਿਜ਼ਾਈਲ ਦਾ ਪਰੀਖਣ ਕੀਤਾ ਗਿਆ। ਸੂਤਰਾਂ ਨੇ ਪਰੀਖਣ ਨੂੰ ਸਫਲ ਦੱਸਦੇ ਹੋਏ ਕਿਹਾ ਕਿ ਪਰੀਖਣ ਦੌਰਾਨ ਸਾਰੇ ਟੀਚਿਆਂ ਨੂੰ ਹਾਸਲ ਕੀਤਾ ਗਿਆ।
Dr. Abdul Kalam Island
ਇਸ ਦੀ ਆਤਮ ਤਾਕਤ ਬਹੁਤ ਜ਼ਿਆਦਾ ਹੈ ਅਤੇ ਹਜ਼ਾਰਾ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਦੁਸ਼ਮਣਾਂ ਨੂੰ ਤਬਾਹ ਕਰ ਸਕਦੀ ਹੈ। ਅਪਣੇ ਦੇਸ਼ ਵਿਚ ਬਣਾਈ ਗਈ ਅਗਨੀ-1 ਬੈਲਿਸਟਿਕ ਮਿਜ਼ਾਈਲ ਦਾ ਕਾਮਯਾਬੀਪੂਰਨ ਪਰੀਖਣ ਓਡੀਸ਼ਾ ਵਿਚ ਕੀਤਾ ਗਿਆ। ਦੱਸ ਦਈਏ ਕਿ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਅਗਨੀ-5 ਦਾ ਵੀ ਭਾਰਤ ਸਫਲ ਪਰੀਖਣ ਕਰ ਚੁੱਕਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਸਥਾ ਵੱਲੋਂ ਬਣਾਈ ਗਈ ਅਗਨੀ-5, ਅਗਨੀ ਸ਼੍ਰੇਣੀ ਦਾ ਸੱਭ ਤੋਂ ਵੱਧ ਤਕਨੀਕੀ ਵਰਜਨ ਹੈ।