ਦੌੜਦੇ ਹੋਏ ਸੰਸਦ ਪਹੁੰਚੇ ਰੇਲ ਮੰਤਰੀ, ਟਵਿਟਰ ‘ਤੇ ਲੋਕਾਂ ਨੇ ਲਏ ਮਜ਼ੇ
Published : Dec 4, 2019, 5:25 pm IST
Updated : Dec 4, 2019, 5:25 pm IST
SHARE ARTICLE
Piyush Goyal
Piyush Goyal

ਸੋਸ਼ਲ ਮੀਡੀਆ ‘ਤੇ ਅਕਸਰ ਆਗੂਆਂ ਅਤੇ ਸਿਤਾਰਿਆਂ ਦੀਆਂ ਅਜੀਬ ਤਸਵੀਰਾਂ ਵਾਇਰਲ ਹੋ ਜਾਂਦੀਆਂ ਹਨ।

ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਅਕਸਰ ਆਗੂਆਂ ਅਤੇ ਸਿਤਾਰਿਆਂ ਦੀਆਂ ਅਜੀਬ ਤਸਵੀਰਾਂ ਵਾਇਰਲ ਹੋ ਜਾਂਦੀਆਂ ਹਨ। ਭਾਰਤੀ ਰੇਲ ਮੰਤਰੀ ਪੀਊਸ਼ ਗੋਇਲ ਦੀ ਵੀ ਇਕ ਅਜਿਹੀ ਹੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿੱਥੇ ਉਹ ਦੌੜ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ।

Piyush GoyalPiyush Goyal

ਕੁਝ ਲੋਕ ਉਹਨਾਂ ਦੀ ਤਾਰੀਫ਼ ਕਰ ਰਹੇ ਹਨ ਤਾਂ ਉੱਥੇ ਹੀ ਕਈ ਲੋਕ ਮਜ਼ਾਕ ਵੀ ਉਡਾ ਰਹੇ ਹਨ। ਇਸ ਤਸਵੀਰ ਵਿਚ ਰੇਲ ਮੰਤਰੀ ਪੀਊਸ਼ ਗੋਇਲ ਦੇਸ਼ ਦੀ ਸੰਸਦ ਦੇ ਸਾਹਮਣੇ ਦੌੜ ਲਗਾਉਂਦੇ ਨਜ਼ਰ ਆ ਰਹੇ ਹਨ। ਦਰਅਸ਼ਲ ਉਹ ਲੋਕ ਸਭ ਦੇ ਅੰਦਰ ਜਲਦ ਜਾਣ ਦੀ ਕੋਸ਼ਿਸ਼ ਵਿਚ ਤੇਜ਼ ਦੌੜਦੇ ਹੋਏ ਜਾ ਰਹੇ ਸੀ।


ਇਸ ਪਲ ਨੂੰ ਕਿਸੇ ਨੇ ਕੈਮਰੇ ਵਿਚ ਕੈਦ ਕਰ ਲਿਆ ਅਤੇ ਇਹ ਪਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।  ਕੁਝ ਲੋਕ ਕਹਿ ਰਹੇ ਹਨ ਕਿ ਉਹਨਾਂ ਦਾ ਜਨੂਨ ਦੇਖਣ ਲਾਇਕ ਹੈ ਤਾਂ ਕਈਆਂ ਦਾ ਕਹਿਣਾ ਹੈ ਕਿ ਉਹ ਆਈਂਸਟਾਈਨ ਦੀ ਗ੍ਰੇਵਿਟੀ ਨੂੰ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਰਅਸਲ ਸੰਸਦ ਪਰੀਸ਼ਦ ਵਿਚ ਕੈਬਨਿਟ ਦੀ ਬੈਠਕ ਚੱਲ ਰਹੀ ਸੀ।


ਇਹ ਮੀਟਿੰਗ ਖਤਮ ਹੋਈ ਤਾਂ ਇਸ ਵਿਚ ਬਹੁਤ ਸਾਰੇ ਅਹਿਮ ਫੈਸਲੇ ਲਏ ਗਏ। ਮੀਟਿੰਗ ਦੌਰਾਨ ਦੇਰੀ ਹੋ ਰਹੀ ਸੀ ਅਤੇ ਇਸੇ ਦੌਰਾਨ ਸੰਸਦ ਵਿਚ ਉਹਨਾਂ ਦੇ ਮੰਤਰਾਲੇ ਸਬੰਧੀ ਕੁਝ ਸਵਾਲ ਪੁੱਛੇ ਜਾਣੇ ਸੀ। ਜਦੋਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਦੌੜਦੇ ਹੋਏ ਸੰਸਦ ਦੇ ਸੈਸ਼ਨ ਵਿਚ ਸ਼ਾਮਲ ਹੋਣ ਲਈ ਗਏ ਤਾਂ ਜੋ ਉਹ ਸਮੇਂ ਸਿਰ ਪਹੁੰਚ ਸਕਣ।

Piyush GoyalPiyush Goyal

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement