
8 ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਨਵੀਂ ਦਿੱਲੀ : ਕਿਸਾਨ ਜਥੇਬੰਦੀਆਂ ਦੀ ਸਾਂਝੀ ਪ੍ਰੈੱਸ ਕਾਨਫ਼ਰੰਸ ਕੁੰਡਲੀ ਬਾਰਡਰ ਵਿਖੇ ਆਗੂਆਂ ਨੇ ਦੱਸਿਆ ਕਿ ਆਲ ਇੰਡੀਆ ਦੀਆਂ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ ਹੈ। ਲੰਘੇ ਦਿਨ ਦੀ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ 'ਚ ਕਿਸਾਨਾਂ ਵਲੋਂ 9 ਕਮੀਆਂ ਕੱਢੀਆਂ ਗਈਆਂ ਸਨ, ਜਿਨ੍ਹਾਂ ਲਈ ਸਰਕਾਰ ਸੋਧ ਕਰਨ ਲਈ ਤਿਆਰ ਹੋ ਗਈ ਸੀ।
photoਉਨ੍ਹਾਂ ਦੱਸਿਆ ਕਿ ਭਲਕੇ 5 ਦਸੰਬਰ ਨੂੰ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ , 7 ਨੂੰ ਮੈਡਲ ਵਾਪਸ ਕੀਤੇ ਜਾਣਗੇ ਅਤੇ 8 ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। 8 ਨੂੰ ਸਾਰੇ ਭਾਰਤ ਦੇ ਟੋਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ ਅਤੇ ਦਿੱਲੀ ਨੂੰ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਆਉਂਦੀਆਂ 2 ਸੜਕਾਂ ਨੂੰ ਵੀ ਬੰਦ ਕੇ ਦਿੱਤਾ ਜਾਵੇਗਾ।