ਹੁਣ ਪੰਜਾਬ ਦੇ ਹਸਪਤਾਲ ਹੋ ਸਕਦੇ ਨੇ ਖਾਲੀ, ਕਿਸਾਨ ਸੰਘਰਸ਼ ਲਈ ਦਿੱਲੀ ਰਵਾਨਾ ਹੋਏ ਡਾਕਟਰ
Published : Dec 4, 2020, 2:58 pm IST
Updated : Dec 4, 2020, 3:10 pm IST
SHARE ARTICLE
farmer
farmer

ਮਾਨਸਾ ਦੇ ਸਰਕਾਰੀ ਡਾਕਟਰਾਂ ਨੇ ਛੁੱਟੀ ਲੈ ਕੇ ਦਿੱਲੀ ਦੇ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।

ਮਾਨਸਾ: ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਧਰਨੇ ਪ੍ਰਦਰਸ਼ਨ ਕਰ ਰਹੀ ਹੈ। ਉੱਥੇ ਦੂਜੇ ਪਾਸੇ ਕਿਸਾਨਾਂ ਨੂੰ  ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਅਜਿਹੇ ‘ਚ ਹੁਣ ਕਿਸਾਨਾਂ ਦਾ ਸਾਥ ਦੇਣ ਲਈ ਸਰਕਾਰੀ ਡਾਕਟਰਾਂ ਵੀ ਅੱਗੇ ਆਏ ਹਨ।  ਦੱਸ ਦੇਈਏ ਕਿ ਮਾਨਸਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਛੁੱਟੀਆਂ ਲੈ ਕੇ ਕਿਸਾਨਾਂ ਦੇ ਸਮਰਥਨ ਵਿੱਚ ਦਿੱਲੀ ਜਾਣ ਦਾ ਫੈਸਲਾ ਕੀਤਾ ਹੈ। ਜਿੱਥੇ ਉਹ ਕਿਸਾਨਾਂ ਨੂੰ ਮੁਫਤ ਦਵਾਈਆਂ ਤੇ ਸਿਹਤ ਸਹੂਲਤਾਂ ਦੇਣਗੇ।  

Farmers Protest,

ਹੁਣ ਮਾਨਸਾ ਦੇ ਸਰਕਾਰੀ ਡਾਕਟਰਾਂ ਨੇ ਛੁੱਟੀ ਲੈ ਕੇ ਦਿੱਲੀ ਦੇ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਡਾਕਟਰਾਂ ਦਾ ਪੰਜ ਮੈਂਬਰੀ ਸਮੂਹ ਬਾਰਡਰ ‘ਤੇ ਤਿੰਨ ਰੋਜ਼ਾ ਮੁਫਤ ਮੈਡੀਕਲ ਕੈਂਪ ਲਾਏਗਾ। ਸਮਰਥਨ ਦੇਣ ਲਈ ਦਿੱਲੀ ਜਾਂਦੇ ਹੋਏ ਡਾ. ਅਰਸ਼ਦੀਪ ਸਿੰਘ ਤੇ ਡਾ. ਵਿਸ਼ਵਦੀਪ ਸਿੰਘ ਨੇ ਕਿਹਾ ਕਿ ਉਹ ਖੇਤੀ ਨਾਲ ਸਬੰਧਤ ਤਾਂ ਨਹੀਂ ਪਰ ਸਾਨੂੰ ਇਸ ਕਿੱਤੇ ਤੋਂ ਹੀ ਰੋਟੀ ਮਿਲਦੀ ਹੈ। 

kisan protest

ਜੇਕਰ ਕਿਸਾਨ ਨਾਖੁਸ਼ ਹੈ ਤੇ ਸਾਨੂੰ ਉਨ੍ਹਾਂ ਦੇ ਹੱਕ ਦੀ ਲੜਾਈ ‘ਚ ਹਿੱਸਾ ਲੈਣ ਦੀ ਜ਼ਰੂਰਤ ਹੈ। ਇਸੇ ਲਈ ਉਹ ਦਫ਼ਤਰ ਤੋਂ ਛੁੱਟੀ ਲੈ ਕੇ ਦਿੱਲੀ ਵਿੱਚ ਮੁਫਤ ਮੈਡੀਕਲ ਕੈਂਪ ਲਗਾ ਕੇ ਤੇ ਕਿਸਾਨ ਨੂੰ ਮੁਫਤ ਦਵਾਈਆਂ ਦੇ ਕੇ ਮਦਦ ਕਰਨਗੇ। ਦੂਸਰੇ ਪਾਸੇ ਡਾਕਟਰਾਂ ਨੂੰ ਰਵਾਨਾ ਕਰਨ ਲਈ ਪਹੂੰਚੇ ਪੰਜਾਬ ਕਿਸਾਨ ਯੂਨੀਅਨ ਦੇ ਆਗੂਆ ਨੇ ਦੱਸਿਆ ਕਿ ਇਹ ਲੜਾਈ ਹੁਣ ਇਕੱਲੇ ਕਿਸਾਨ ਦੀ ਨਹੀਂ ਸਗੋਂ ਹਰ ਵਰਗ ਦੀ ਬਣ ਚੁੱਕੀ ਹੈ। ਜਿਸ ਕਰਕੇ ਹੁਣ ਸਾਰੇ ਤਬਕੇ ਦੇ ਲੋਕ ਦਿੱਲੀ ਜਾਣ ਲਈ ਤਿਆਰ ਹੋ ਰਹੇ ਹਨ। ਅਸੀ ਹੋਰ ਵੀ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਲੋਕ ਦਿੱਲੀ ਧਰਨੇ ਵਿੱਚ ਸ਼ਾਮਿਲ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM

Sukhpal Khaira ਤੇ Manish Tewari ਦੇ ਬਿਆਨਾਂ 'ਤੇ ਖਜ਼ਾਨਾ ਮੰਤਰੀ ਦਾ ਜਵਾਬ, "ਦੇਸ਼ ਨੂੰ ਪਾੜਨ ਵਾਲੇ ਬਿਆਨ ਨਾ ਦਿੱਤੇ

24 May 2024 2:19 PM

Beant Singh ਦੇ ਪੁੱਤਰ ਦਾ Hans Raj Hans ਤੇ Karamjit Anmol ਨੂੰ Challenge, ਕਿਸੇ ਅਕਾਲੀ ਦਲ ਨਾਲ ਕਿਉਂ ਨਹੀਂ..

24 May 2024 2:13 PM

Amritpal ਬਾਰੇ ਦੇਖੋ Khadur Sahib ਦੇ ਆਮ ਲੋਕ ਕੀ ਕਹਿੰਦੇਹਵਾ ਹਵਾਈ ਨਹੀਂ ਗਰਾਉਂਡ ਤੋਂ ਦੇਖੋ ਕਿਹੜਾ ਲੀਡਰ ਮਜਬੂਤ

24 May 2024 1:00 PM
Advertisement