
ਪਾਕਿਸਤਾਨੀ ਡਰੋਨਾਂ ਨੇ ਭਾਰਤ ਵਿਚ ਹੈਰੋਇਨ ਅਤੇ ਹਥਿਆਰ ਸੁੱਟੇ ਹਨ।
ਅੰਮ੍ਰਿਤਸਰ: ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ‘ਚ ਰੇਕੀ ਕੀਤੇ ਜਾਣ ਅਤੇ ਬੀਐਸਐਫ ਦੇ ਜਵਾਨਾਂ ਵਲੋਂ ਫਾਇਰਿੰਗ ਦੇ ਮਾਮਲੇ ਸਾਹਮਣੇ ਆਏ ਹਨ। ਕੁਝ ਦਿਨਾਂ ਤੋਂ ਭਾਰਤ ਵਿਚ ਵਾਰ-ਵਾਰ ਸਰਹੱਦ 'ਤੇ ਪਾਕਿ ਡਰੋਨ, ਨਜ਼ਰ ਆ ਰਿਹਾ ਹੈ। ਇਸ ਨੂੰ ਲੈ ਹੁਣ ਭਾਰਤ ਸੁਰੱਖਿਆ ਏਜੰਸੀਆਂ ਚੌਕਸਹੁੰਦੀ ਨਜ਼ਰ ਆ ਰਹੀ ਹੈ।
ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਬਾਰਡਰ ਅਬਜ਼ਰਵੇਸ਼ਨ ਪੋਸਟ ਕੋਟ ਰਜਾਦਾ ਅਤੇ ਨੇੜਲੇ ਪਿੰਡਾਂ ਵਿੱਚ ਜ਼ਬਰਦਸਤ ਸਰਚ ਮੁਹਿੰਮ ਚਲਾਇਆ ਜਾ ਰਿਹਾ ਹੈ ਤਾਂ ਜੋ ਡਰੋਨਾਂ ਰਾਹੀਂ ਸੁੱਟੀ ਖੇਪ ਤਸਕਰਾਂ ਦੇ ਹੱਥ ਨਾ ਲੱਗੇ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਡਰੋਨਾਂ ਨੇ ਭਾਰਤ ਵਿਚ ਹੈਰੋਇਨ ਅਤੇ ਹਥਿਆਰ ਸੁੱਟੇ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਹੁਣ ਉਸ ਨੂੰ ਭਾਰਤੀ ਤਸਕਰਾਂ ਦੇ ਨਾਲ ਮਿਲਕੇ ਸੁਰੱਖਿਅਤ ਥਾਂਵਾਂ ‘ਤੇ ਲਿਜਾਣ ਦੀ ਤਿਆਰੀ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਪਾਕਿਸਤਾਨੀ ਡਰੋਨ ਭਾਰਤੀ ਸੀਮਾ ‘ਚ ਚਾਰ ਵਾਰ ਐਂਟਰੀ ਕਰ ਚੁੱਕੀਆ ਹੈ। ਖੁਫੀਆ ਏਜੰਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਈਐਸਆਈ ਡਰੋਨ ਰਾਹੀਂ ਹਥਿਆਰਾਂ ਦੀ ਵੱਡੀ ਖੇਪ ਭਾਰਤ ਭੇਜ ਚੱਕੀ ਹੈ। ਜਿਸ ਦੇ ਲਈ ਅੱਤਵਾਦੀ ਸਰਹੱਦਾਂ ਨੇੜੇ ਰਹਿੰਦੇ ਤਸਕਰਾਂ ਦੀ ਮਦਦ ਨਾਲ ਮੰਜ਼ਿਲ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।