
ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਮੇਤ ਮੋਰਚੇ ਵਿਚ ਸ਼ਾਮਲ ਹੋਰ ਲੋਕਾਂ ਨਾਲ ਅੰਦੋਲਨ ਬਾਰੇ ਗੱਲਬਾਤ ਕੀਤੀ।
ਨਵੀਂ ਦਿੱਲੀ: ਅਮਰੀਕੀ ਫਿਲਮਸਾਜ ਅਤੇ ਨਾਸਾ ਦੇ ਸਾਬਕਾ ਵਿਗਿਆਨੀ ਬੇਦੋਬਰਾਤਾ ਪੇਨ ਦਿੱਲੀ ਦੇ ਬਾਰਡਰਾਂ ’ਤੇ ਜਾਰੀ ਕਿਸਾਨ ਅੰਦੋਲਨ ’ਤੇ ਡਾਕੂਮੈਂਟਰੀ ਫਿਲਮ ਬਣਾਉਣ ਜਾ ਰਹੇ ਹਨ, ਜਿਸ ਦੀ ਸ਼ੂਟਿੰਗ ਕਰਨ ਲਈ ਅੱਜ ਉਹ ਟਿੱਕਰੀ ਬਾਰਡਰ ’ਤੇ ਪਹੁੰਚੇ। ਇੱਥੇ ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਮੇਤ ਮੋਰਚੇ ਵਿਚ ਸ਼ਾਮਲ ਹੋਰ ਲੋਕਾਂ ਨਾਲ ਅੰਦੋਲਨ ਬਾਰੇ ਗੱਲਬਾਤ ਕੀਤੀ।
Bedabrata Pain At Tikri Border
ਦੱਸ ਦਈਏ ਕਿ ਬੇਦੋਬਰਾਤਾ ਪੇਨ ਅਮਰੀਕਾ ਦੇ ਉੱਘੇ ਡਾਕੂਮੈਟਰੀ ਫਿਲਮਸਾਜ਼ ਹਨ ਅਤੇ ਉਹ ਕਿਸਾਨ ਅੰਦੋਲਨ ਦੌਰਾਨ ਹੀ ਅਮਰੀਕਾ ਦੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆ ਵਲੋਂ ਤਬਾਹ ਕਰਨ ਸਬੰਧੀ ਵੀ ਡਾਕੂਮੈਂਟਰੀ ਫਿਲਮ ਬਣਾ ਚੁੱਕੇ ਹਨ, ਜਿਸ ਵਿਚ ਅਮਰੀਕਾ ਦੇ ਕਿਸਾਨਾਂ ਦਾ ਭਾਰਤੀ ਕਿਸਾਨਾ ਨੂੰ ਸੁਨੇਹਾ ਹੈ ਕਿ ਕਿਵੇ ਅਮਰੀਕਾ ਵਿਚ ਖੇਤੀ ਸੁਧਾਰਾਂ ਦੇ ਨਾਂਅ ’ਤੇ ਸਾਰੀ ਕਿਸਾਨੀ ਨੂੰ ਤਬਾਹ ਕਰਕੇ ਜ਼ਮੀਨ , ਖੁਰਾਕ ਮਲਟੀਨੇਸ਼ਨ ਕੰਪਨੀਆ ਦੇ ਹਵਾਲੇ ਕਰ ਦਿੱਤੀ ਗਈ।
Bedabrata Pain At Tikri Border
ਉਹਨਾਂ ਕਿਸਾਨਾ ਨੇ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦਾ ਡੱਟਵਾਂ ਸਮਰਥਨ ਕੀਤਾ ਅਤੇ ਜਿੱਤ ਤੱਕ ਪਹੁੰਚਣ ਲਈ ਡਟੇ ਰਹਿਣ ਦਾ ਸੁਨੇਹਾ ਭੇਜਿਆ ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਹਾ ਕੇ ਇਸ ਅੰਦੋਲਨ ਨੇ ਪੂਰੀ ਦੁਨੀਆਂ ’ਚ ਅਪਣੀ ਪਛਾਣ ਬਣਾਈ ਹੈ। ਇਸ ਅੰਦੋਲਨ ਦੀ ਜਿੱਤ ਨੇ ਕਾਰਪੋਰੇਟ ਪੱਖੀ ਸਰਕਾਰਾਂ ਨੂੰ ਚਿੰਤਾ ਵਿਚ ਪਾਇਆ ਹੈ ਅਤੇ ਦੁਨੀਆਂ ਭਰ ਦੇ ਪੂੰਜੀਵਾਦੀ ਪ੍ਰਬੰਧ ਤੋ ਸਤਾਏ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ, ਜਿਸ ਕਰਕੇ ਫਿਲਮਸਾਜ ਯੂਨੀਵਰਸਿਟੀਆਂ ਦੇ ਖੋਜਾਰਥੀ ਅਤੇ ਹੋਰ ਚੇਤੰਨ ਲੋਕ ਲਗਾਤਾਰ ਮੋਰਚੇ ਬਾਰੇ ਲਿਖਣ ਤੇ ਜਾਨਣ ਲਈ ਲਗਾਤਾਰ ਪਹੁੰਚ ਰਹੇ ਹਨ।
Bedabrata Pain At Tikri Border
ਉਹਨਾਂ ਦੱਸਿਆ ਕਿ ਬੇਦੋਬਰਾਤਾ ਪੇਨ ਵੀ ਇਸੇ ਲਈ ਅੰਦੋਲਨ ਬਾਰੇ ਫਿਲਮ ਬਣਾਉਣ ਲਈ ਭਾਰਤ ਪਹੁੰਚੇ ਹਨ। ਬੇਦੋਬਰਾਤਾ ਪੇਨ ਅਤੇ ਉਹਨਾਂ ਦੇ ਸਾਥੀ ਪੱਤਰਕਾਰ ਸ਼ਰਿਸ਼ਟੀ ਅਗਰਵਾਲ ਨੇ ਅਮਰੀਕੀ ਕਿਸਾਨਾਂ ਦੀ ਦਸ਼ਾ ’ਤੇ ਡਾਕੂਮੈਂਟਰੀ ਬਣਾਉਣ ਲਈ ਦਸ ਹਜਾਰ ਕਿਲੋਮੀਟਰ ਦਾ ਸਫਰ ਕਰਕੇ ਅਤੇ ਕਿਸਾਨਾਂ ਨਾਲ ਮੁਲਾਕਾਤ ਕਰ ਹੈਰਾਨੀਜਨਕ ਖੁਲਾਸੇ ਕੀਤੇ।
Bedabrata Pain At Tikri Border
ਉਹਨਾਂ ਸਾਹਮਣੇ ਲਿਆਂਦਾ ਕਿ ਅਮਰੀਕਾ ਵਿਚ ਔਸਤਨ ਡੇਢ ਸੌ ਏਕੜ ਵਾਲੇ ਕਿਸਾਨ ਸਨ, ਜਿਨ੍ਹਾਂ ਨੂੰ ਕਾਰਪੋਰੇਟ ਨੇ ਤਬਾਹ ਕਰਕੇ ਜ਼ਮੀਨਾਂ ਕਬਜਾ ਲਈਆਂ, ਖੁਰਾਕ ’ਤੇ ਕਬਜ਼ਾ ਕਰ ਲਿਆ, ਕੰਪਨੀਆਂ ਨੇ ਹਜ਼ਾਰਾਂ ਹੈਕਟੇਅਰ ਦੇ ਵੱਡੇ ਵੱਡੇ ਫਾਰਮ ਬਣਾ ਲਏ। ਇਸ ਤੋਂ ਇਲਾਵਾ ਪਸ਼ੂ ਪਾਲਣ ਕਿੱਤੇ ਵਿਚ ਕਾਰਪੋਰੇਟ ਨੇ ਕਬਜਾ ਕਰਕੇ ਡੇਅਰੀ ਫਾਰਮਿੰਗ ਨੂੰ ਤਹਿਸ ਨਹਿਸ ਕਰ ਦਿੱਤਾ। ਅਮਰੀਕਾ ਵਿਚ ਕੋਈ ਅਜਿਹਾ ਕਿਸਾਨ ਨਹੀ ਜਿਸ ਦੇ ਘਰ ਵਿਚ ਕਿਸੇ ਨੇ ਖੁਦਕੁਸ਼ੀ ਨਾ ਕੀਤੀ ਹੋਵੇ। ਕਿਸਾਨ ਆਗੂਆਂ ਨੇ ਬੇਦੋਬਰਾਤਾ ਪੇਨ ਅਤੇ ਉਸ ਦੇ ਸਾਥੀਆਂ ਦਾ ਮੋਰਚੇ ਵਿਚ ਪਹੁੰਚਣ ’ਤੇ ਸਵਾਗਤ ਵੀ ਕੀਤਾ।