Assembly poll results: ‘ਮੋਦੀ ਦੀ ਗਾਰੰਟੀ’ ਨੇ ਹਿੰਦੀ ਭਾਸ਼ੀ ਖ਼ਿੱਤੇ ਦੇ ਲੋਕਾਂ ਨੂੰ ਮੁੜ ਲੁਭਾਇਆ
Published : Dec 4, 2023, 7:33 am IST
Updated : Dec 4, 2023, 7:33 am IST
SHARE ARTICLE
Hindi heartland states turn saffron, Congress wins Telangana
Hindi heartland states turn saffron, Congress wins Telangana

ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਭਾਜਪਾ ਦੀ ਸਰਕਾਰ, ਤੇਲੰਗਾਨਾ ਵਿਚ ਕਾਂਗਰਸ ਨੂੰ ਬਹੁਮਤ

Assembly poll results: ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦਾ ‘ਸੈਮੀਫ਼ਾਈਨਲ’ ਮੰਨੀਆਂ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਜੇਤੂ ਬਣ ਕੇ ਉੱਭਰੀ ਹੈ। ਪਾਰਟੀ ਨੇ ਮੱਧ ਪ੍ਰਦੇਸ਼ ’ਚ ਭਾਰੀ ਬਹੁਮਤ ਹਾਸਲ ਕਰ ਲਿਆ ਹੈ ਅਤੇ ਰਾਜਸਥਾਨ ਤੇ ਛੱਤੀਸਗੜ੍ਹ ’ਚ ਉਸ ਨੇ ਕਾਂਗਰਸ ਤੋਂ ਸੱਤਾ ਖੋਹ ਲਈ ਹੈ। ਇਨ੍ਹਾਂ ਚੋਣਾਂ ’ਚ ਕਾਂਗਰਸ ਨੂੰ ਰਾਹਤ ਸਿਰਫ਼ ਤੇਲੰਗਾਨਾ ਤੋਂ ਮਿਲੀ, ਜਿਥੇ ਉਹ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।

ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਸੀ, ਜਦਕਿ ਦਖਣੀ ਰਾਜ ਤੇਲੰਗਾਨਾ ’ਚ ਮੁੱਖ ਮੁਕਾਬਲਾ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਅਤੇ ਕਾਂਗਰਸ ਵਿਚਾਲੇ ਸੀ। ਮਿਜ਼ੋਰਮ ਦੇ ਪੰਜਵੇਂ ਸੂਬੇ ’ਚ ਵੋਟਾਂ ਦੀ ਗਿਣਤੀ ਸੋਮਵਾਰ ਨੂੰ ਹੋਵੇਗੀ। ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਸੀ.ਆਰ. ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪੋ-ਅਪਣੀਆਂ ਪਾਰਟੀਆਂ ਦੀ ਹਾਰ ਤੋਂ ਬਾਅਦ ਅਸਤੀਫ਼ਾ ਦੇ ਦਿਤਾ ਹੈ।
ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਥੇ ਤਿੰਨ ਹਿੰਦੀ ਭਾਸ਼ੀ ਸੂਬਿਆਂ ’ਚ ਜਿੱਤ ਨੇ ਭਾਜਪਾ ’ਚ ਨਵਾਂ ਜੋਸ਼ ਭਰਿਆ ਹੈ, ਉਥੇ ਹੀ ਇਹ ਚੋਣਾਂ ਕਾਂਗਰਸ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹਨ ਕਿਉਂਕਿ ਉਹ ਭਾਜਪਾ ਤੋਂ ਦੋ ਪਾਰਟੀ ਸ਼ਾਸਤ ਸੂਬਿਆਂ ’ਚ ਹਾਰ ਗਈ ਹੈ। ਇਨ੍ਹਾਂ ਪੰਜ ਸੂਬਿਆਂ ’ਚ 84 ਲੋਕ ਸਭਾ ਸੀਟਾਂ ਹਨ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਇਹ ਆਖਰੀ ਦੌਰ ਹੈ।  

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 230 ਮੈਂਬਰੀ ਮੱਧ ਪ੍ਰਦੇਸ਼ ਵਿਧਾਨ ਸਭਾ ’ਚ ਭਾਜਪਾ ਨੇ 163 ਸੀਟਾਂ ਜਿੱਤੀਆਂ ਹਨ। ਜਦਕਿ ਕਾਂਗਰਸ ਨੇ 66 ਸੀਟਾਂ ਉਤੇ ਜਿੱਤ ਦਰਜ ਕੀਤੀ। ਮੱਧ ਪ੍ਰਦੇਸ਼ ’ਚ ਜਿੱਤ ਦਾ ਸੰਕੇਤ ਸਾਫ ਹੁੰਦੇ ਹੀ ਭਾਜਪਾ ਨੇਤਾਵਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿਤਾ। ਭੋਪਾਲ ’ਚ ਭਾਜਪਾ ਦਫ਼ਤਰ ’ਚ ਪਾਰਟੀ ਵਰਕਰ ਢੋਲ ਨਾਲ ਨੱਚਦੇ ਅਤੇ ਮਠਿਆਈਆਂ ਵੰਡਦੇ ਨਜ਼ਰ ਆਏ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਨਤੀਜੇ ਦਰਸਾਉਂਦੇ ਹਨ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਰੰਟੀ ਨੂੰ ਮਨਜ਼ੂਰ ਕਰ ਲਿਆ ਹੈ।

ਰਾਜਸਥਾਨ ’ਚ ਵੀ ਭਾਜਪਾ ਨੇ ਸੱਤਾਧਾਰੀ ਕਾਂਗਰਸ ਨੂੰ ਵੱਡੇ ਫ਼ਰਕ ਨਾਲ ਹਰਾਇਆ। ਇੱਥੋਂ ਦੇ ਲੋਕ ਪਿਛਲੇ ਤਿੰਨ ਦਹਾਕਿਆਂ ਤੋਂ ਹਰ ਚੋਣ ’ਚ ਸਰਕਾਰ ਬਦਲਦੇ ਆ ਰਹੇ ਹਨ। ਅੱਜ ਦੇ ਨਤੀਜਿਆਂ ਨੇ ਵੀ ਇਸ ਰਿਵਾਜ ’ਤੇ ਮੋਹਰ ਲਾ ਦਿਤੀ। ਭਾਜਪਾ ਨੇ ਰਾਜਸਥਾਨ ’ਚ 115 ਸੀਟਾਂ ਜਿਤੀਆਂ ਹਨ, ਜਦਕਿ ਕਾਂਗਰਸ ਨੂੰ 69 ਨਾਲ ਹੀ ਸਬਰ ਕਰਨਾ ਪਿਆ। 199 ਸੀਟਾਂ ’ਤੇ ਵੋਟਿੰਗ ਹੋਈ ਸੀ ਕਿਉਂਕਿ ਉਸ ਸੀਟ ’ਤੇ ਵੋਟਿੰਗ ਇਕ ਉਮੀਦਵਾਰ ਦੀ ਮੌਤ ਕਾਰਨ ਮੁਲਤਵੀ ਕਰ ਦਿਤੀ ਗਈ ਸੀ। ਇਹ ਪੁੱਛੇ ਜਾਣ ’ਤੇ ਕਿ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਦਾ ਨਾਮ ਕਦੋਂ ਤੈਅ ਕੀਤਾ ਜਾਵੇਗਾ, ਰਾਜਸਥਾਨ ਲਈ ਭਾਜਪਾ ਦੇ ਚੋਣ ਇੰਚਾਰਜ ਜੋਸ਼ੀ ਨੇ ਕਿਹਾ ਕਿ ਇਹ ਬਹੁਤ ਜਲਦੀ ਅਤੇ ਸੁਚਾਰੂ ਢੰਗ ਨਾਲ ਹੋਵੇਗਾ। ਜੈਪੁਰ ’ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲੋਕ ‘ਜਾਦੂਗਰ ਦੇ ਜਾਦੂ’ ਤੋਂ ਬਾਹਰ ਆ ਗਏ ਹਨ। ਜ਼ਿਕਰਯੋਗ ਹੈ ਕਿ ਗਹਿਲੋਤ ਦਾ ਜਨਮ ਜਾਦੂਗਰਾਂ ਦੇ ਪਰਿਵਾਰ ’ਚ ਹੋਇਆ ਸੀ ਅਤੇ ਉਨ੍ਹਾਂ ਨੇ ਸਬੰਧਤ ਕੰਮ ’ਚ ਅਪਣੇ ਪਿਤਾ ਦੀ ਮਦਦ ਕੀਤੀ ਸੀ।

ਛੱਤੀਸਗੜ੍ਹ ’ਚ ਸੱਤਾਧਾਰੀ ਕਾਂਗਰਸ ਸਵੇਰ ਦੇ ਰੁਝਾਨਾਂ ਸਮੇਂ ਭਾਜਪਾ ਤੋਂ ਅੱਗੇ ਸੀ ਅਤੇ ਇਕ ਵਾਰ ਅਜਿਹਾ ਲੱਗ ਰਿਹਾ ਸੀ ਕਿ ਦੋਹਾਂ ਵਿਚਾਲੇ ਸਖਤ ਮੁਕਾਬਲਾ ਹੈ ਪਰ ਬਾਅਦ ’ਚ ਭਾਜਪਾ ਨੇ ਮਹੱਤਵਪੂਰਨ ਲੀਡ ਹਾਸਲ ਕਰ ਲਈ। ਭਾਜਪਾ ਨੇ 54 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਕਾਂਗਰਸ 35 ਸੀਟਾਂ ’ਤੇ ਜੇਤੂ ਰਹੀ। ਗੋਂਡਵਾਨਾ ਗਣਤੰਤਰ ਪਾਰਟੀ (ਗੋਂਗਪਾ) ਇਕ ਸੀਟ ’ਤੇ ਜੇਤੂ ਰਹੀ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੇ ਕਿਹਾ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਰੁਝਾਨ ਦਰਸਾਉਂਦੇ ਹਨ ਕਿ ਭਾਜਪਾ ਤਿੰਨਾਂ ਸੂਬਿਆਂ ’ਚ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਉਣ ਵਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਦੇ ਲੋਕਾਂ ਨੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਨਕਾਰ ਦਿਤਾ ਹੈ। ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੇ ਚੋਟੀ ਦੇ ਨੇਤਾਵਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਰਮਨ ਸਿੰਘ ਨੇ ਕਿਹਾ, ‘‘ਸੂਬੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਅਤੇ ਗਰੰਟੀ ’ਚ ਵਿਸ਼ਵਾਸ ਵਿਖਾਇਆ ਹੈ। ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਛੱਤੀਸਗੜ੍ਹ ’ਚ ਚੋਣ ਪ੍ਰਚਾਰ ਲਈ ਕਾਫ਼ੀ ਸਮਾਂ ਦਿਤਾ ਹੈ।’’

ਤੇਲੰਗਾਨਾ ’ਚ ਖ਼ੁਦ ਨੂੰ ਸਿਆਸੀ ਤੌਰ ’ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ’ਚ ਕਾਂਗਰਸ ਨੇ ਕੇ. ਚੰਦਰਸ਼ੇਖਰ ਰਾਉ ਦੀ ਅਗਵਾਈ ਵਾਲੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਤੋਂ ਸੱਤਾ ਖੋਹ ਲਈ ਹੈ। ਕਾਂਗਰਸ ਨੇ 119 ਮੈਂਬਰੀ ਵਿਧਾਨ ਸਭਾ ’ਚ 64 ਸੀਟਾਂ ਜਿੱਤੀਆਂ ਹਨ, ਜਦਕਿ ਬੀ.ਆਰ.ਐਸ. ਨੇ 39 ਸੀਟਾਂ ’ਤੇ ਜਿੱਤ ਹਾਸਲ ਕੀਤੀ। ਭਾਜਪਾ ਨੂੰ 8, ਏ.ਆਈ.ਐਮ.ਆਈ.ਐਮ. ਨੂੰ 7 ਅਤੇ ਭਾਰਤੀ ਕਮਿਊਨਿਸਟ ਪਾਰਟੀ ਨੂੰ ਇਕ ਸੀਟ ਮਿਲੀ। ਤੇਲੰਗਾਨਾ ਦੇ ਚੋਣ ਨਤੀਜਿਆਂ ’ਤੇ ਜੋਸ਼ੀ ਨੇ ਕਿਹਾ ਕਿ ਕਾਂਗਰਸ ਨੂੰ ਬੀ.ਆਰ.ਐਸ. ਵਿਰੁਧ ਸੱਤਾ ਵਿਰੋਧੀ ਲਹਿਰ ਦਾ ਫਾਇਦਾ ਹੋਇਆ ਹੈ ਅਤੇ ਭਾਜਪਾ ਨੂੰ ਉੱਥੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ।

ਚਾਰਾਂ ਸੂਬਿਆਂ ’ਚ ਵੋਟਾਂ ਦੀ ਗਿਣਤੀ ਦੌਰਾਨ ਭਾਜਪਾ ਨੇ ਕਿਹਾ ਕਿ ਦੇਸ਼ ’ਚ ਸਿਰਫ ਇਕ ਹੀ ਗਾਰੰਟੀ ਹੈ ਅਤੇ ਉਹ ਹੈ ‘ਮੋਦੀ ਦੀ ਗਰੰਟੀ’। ਭਾਜਪਾ ਦੇ ਆਈ.ਟੀ. ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਐਕਸ ’ਤੇ ਇਕ ਪੋਸਟ ’ਚ ਕੀਤਾ ‘ਮੋਦੀ ਦੀ ਗਾਰੰਟੀ’। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧੋਤੀ ਅਤੇ ਕੁੜਤਾ ਪਹਿਨੇ ਹੋਏ ਇਕ ਤਸਵੀਰ ਵੀ ਸਾਂਝੀ ਕੀਤੀ, ਜਿਸ ’ਚ ਲਿਖਿਆ ਹੈ, ‘ਦੇਸ਼ ’ਚ ਸਿਰਫ ਇਕ ਹੀ ਗਾਰੰਟੀ ਹੈ ਅਤੇ ਉਹ ਹੈ ਮੋਦੀ ਦੀ ਗਾਰੰਟੀ।’ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਮੈਨੀਫੈਸਟੋ ਅਤੇ ਕਾਂਗਰਸ ਦੀ ਗਾਰੰਟੀ ਵਿਚਾਲੇ ਮੁਕਾਬਲਾ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਹਰ ਚੋਣ ਸਭਾ ’ਚ ਵੋਟਰਾਂ ਨੂੰ ‘ਮੋਦੀ ਦੀ ਗਰੰਟੀ’ ਦੇ ਰੂਪ ’ਚ ਭਾਜਪਾ ਦਾ ਮੈਨੀਫੈਸਟੋ ਪੇਸ਼ ਕਰ ਰਹੇ ਸਨ। ਚਾਰੇ ਸੂਬਿਆਂ ’ਚ ਸਖਤ ਸੁਰੱਖਿਆ ਦਰਮਿਆਨ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਸੀ।   

(For more news apart from Hindi heartland states turn saffron, Congress wins Telangana, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement