PM Narendra Modi News: ਵਿਧਾਨ ਸਭਾ ਚੋਣਾਂ ’ਚ ਜਿੱਤ ਦੀ ਹੈਟ੍ਰਿਕ ਲੋਕ ਸਭਾ ਚੋਣਾਂ ਭਾਜਪਾ ਦੀ ‘ਹੈਟ੍ਰਿਕ ਦੀ ਗਾਰੰਟੀ’ : ਮੋਦੀ
Published : Dec 3, 2023, 9:20 pm IST
Updated : Dec 3, 2023, 9:20 pm IST
SHARE ARTICLE
PM Modi lauds 'historical and unprecedented' Assembly election results
PM Modi lauds 'historical and unprecedented' Assembly election results

ਕਿਹਾ, ਜਿੱਥੇ ਦੂਜਿਆਂ ਤੋਂ ਉਮੀਦ ਖਤਮ ਹੁੰਦੀ ਹੈ, ਉੱਥੋਂ ਮੋਦੀ ਦੀ ਗਾਰੰਟੀ ਸ਼ੁਰੂ ਹੁੰਦੀ ਹੈ

PM Narendra Modi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਆਗਾਮੀ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ‘ਹੈਟ੍ਰਿਕ ਦੀ ਗਾਰੰਟੀ’ ਕਰਾਰ ਦਿਤਾ ਅਤੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਹ ਨਤੀਜੇ ਕਾਂਗਰਸ ਅਤੇ ਉਸ ਦੇ ‘ਘਮੰਡੀਆ ਗੱਠਜੋੜ’ ਲਈ ਸਬਕ ਹਨ ਕਿ ਕੁਝ ਪਰਿਵਾਰਵਾਦੀ ਇਕ ਮੰਚ ’ਤੇ ਆ ਕੇ ਦੇਸ਼ ਦਾ ਭਰੋਸਾ ਨਹੀਂ ਜਿੱਤ ਸਕਦੇ।

ਚਾਰ ਸੂਬਿਆਂ ’ਚੋਂ ਤਿੰਨ ਵਿਚ ਪਾਰਟੀ ਦੀ ਜਿੱਤ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿਚ ਭਾਜਪਾ ਹੈੱਡਕੁਆਰਟਰ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਇਹ ਨਤੀਜਾ ਉਨ੍ਹਾਂ ਤਾਕਤਾਂ ਲਈ ਚੇਤਾਵਨੀ ਹੈ ਜੋ ਤਰੱਕੀ ਅਤੇ ਲੋਕਾਂ ਦੀ ਭਲਾਈ ਦੀ ਰਾਜਨੀਤੀ ਵਿਰੁਧ ਖੜੇ ਰਹਿੰਦੇ ਹਨ ਅਤੇ ਕਾਂਗਰਸ ਤੇ ਉਸ ਦੇ ਸਾਥੀ ਵਿਕਾਸ ਦਾ ਵਿਰੋਧ ਕਰਦੇ ਹਨ।

ਉਨ੍ਹਾਂ ਕਿਹਾ, ‘‘ਮੋਦੀ ਦੀ ਗਾਰੰਟੀ ਵਾਲੀ ਗੱਡੀ, ਦੇਸ਼ ਦੀ ਸਫਲਤਾ ਦੀ ਗਾਰੰਟੀ ਬਣੇਗੀ, ਇਹ ਵੀ ਮੋਦੀ ਦੀ ਗਾਰੰਟੀ ਹੈ। ਤੁਹਾਨੂੰ ਇਕ ਹੋਰ ਗੱਲ ਯਾਦ ਰੱਖਣੀ ਪਵੇਗੀ- ਜਿੱਥੇ ਦੂਜਿਆਂ ਤੋਂ ਉਮੀਦ ਖਤਮ ਹੁੰਦੀ ਹੈ, ਉੱਥੋਂ ਮੋਦੀ ਦੀ ਗਾਰੰਟੀ ਸ਼ੁਰੂ ਹੁੰਦੀ ਹੈ।’’ ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀ ਕੇਂਦਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਵਿਰੋਧ ਕਰਨ ਅਤੇ ਗਰੀਬਾਂ ਤਕ ਉਨ੍ਹਾਂ ਦੀ ਪਹੁੰਚ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਈ ਭ੍ਰਿਸ਼ਟਾਚਾਰ ’ਚ ਲਗ ਜਾਂਦੇ ਹਨ।

ਉਨ੍ਹਾਂ ਕਿਹਾ, ‘‘ਅਜਿਹੀਆਂ ਸਾਰੀਆਂ ਪਾਰਟੀਆਂ ਨੂੰ ਅੱਜ ਗਰੀਬਾਂ ਨੇ ਚੇਤਾਵਨੀ ਦਿਤੀ ਹੈ ਕਿ ਸੁਧਾਰ ਜਾਉ। ਨਹੀਂ ਤਾਂ ਜਨਤਾ ਤੁਹਾਨੂੰ ਚੁਣ-ਚੁਣ ਕੇ ਸਾਫ਼ ਕਰੇਗੀ। ਸਬਕ ਇਹ ਵੀ ਹੈ ਕਿ ਕੇਂਦਰ ਸਰਕਾਰ ਦੀਆਂ ਗਰੀਬ ਭਲਾਈ ਸਕੀਮਾਂ ਅਤੇ ਉਨ੍ਹਾਂ ਨੂੰ ਭੇਜੇ ਜਾ ਰਹੇ ਫੰਡਾਂ ਦੇ ਵਿਚਕਾਰ ਜਾਣ ਦੀ ਕੋਸ਼ਿਸ਼ ਨਾ ਕਰੋ। ਜਿਹੜਾ ਵੀ ਵਿਚਕਾਰ ਆਵੇਗਾ, ਲੋਕ ਉਸ ਨੂੰ ਹਟਾ ਦੇਣਗੇ।’’

ਕਾਂਗਰਸ ’ਤੇ ਅਪਣਾ ਹਮਲਾ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਲੋਕਤੰਤਰ ਦੇ ਹਿੱਤ ’ਚ ਅਜਿਹੀ ਸਿਆਸਤ ਨਾ ਕਰਨ ਦੀ ਸਲਾਹ ਦਿਤੀ ਜੋ ਦੇਸ਼ ਵਿਰੋਧੀ ਤਾਕਤਾਂ ਨੂੰ ਹੁਲਾਰਾ ਦੇਵੇ, ਉਨ੍ਹਾਂ ਲੋਕਾਂ ਨੂੰ ਮਜ਼ਬੂਤ ਕਰੇ ਜੋ ਦੇਸ਼ ਨੂੰ ਵੰਡਣਾ ਚਾਹੁੰਦੇ ਹਨ ਅਤੇ ਦੇਸ਼ ਨੂੰ ਕਮਜ਼ੋਰ ਕਰਨ ਵਾਲੇ ਵਿਚਾਰਾਂ ਨੂੰ ਹੁਲਾਰਾ ਦੇਣ।
‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਨਾਲ ਅਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਮੋਦੀ ਨੇ ਚੋਣ ਨਤੀਜਿਆਂ ਨੂੰ ‘ਇਤਿਹਾਸਕ ਅਤੇ ਬੇਮਿਸਾਲ’ ਦਸਿਆ ਅਤੇ ਕਿਹਾ ਕਿ ਇਹ ਚੋਣ ਨਤੀਜੇ ਹੰਕਾਰੀ ਗੱਠਜੋੜ ਲਈ ਵੀ ਇਕ ਵੱਡਾ ਸਬਕ ਹਨ।

ਉਨ੍ਹਾਂ ਕਿਹਾ, ‘‘ਅੱਜ ਦੀ ਹੈਟ੍ਰਿਕ ਨੇ 2024 ਦੀ ਹੈਟ੍ਰਿਕ ਦੀ ਗਾਰੰਟੀ ਦੇ ਦਿਤੀ ਹੈ।’’ ਲੋਕ ਸਭਾ ਚੋਣਾਂ 2024 ’ਚ ਹੋਣੀਆਂ ਹਨ। ਮੋਦੀ ਨੇ ਕਿਹਾ ਕਿ ਅੱਜ ਦੇ ਫਤਵੇ ਨੇ ਇਹ ਵੀ ਸਾਬਤ ਕਰ ਦਿਤਾ ਹੈ ਕਿ ਭ੍ਰਿਸ਼ਟਾਚਾਰ, ਤੁਸ਼ਟੀਕਰਨ ਅਤੇ ਪਰਿਵਾਰਵਾਦ ਨੂੰ ਲੈ ਕੇ ਦੇਸ਼ ਦੇ ਹਰ ਨਾਗਰਿਕ ਦੇ ਦਿਲ ’ਚ ‘ਨਾ ਬਰਦਾਸ਼ਤ ਕਰਨ’ ਦੀ ਇੱਛਾ ਬਣ ਰਹੀ ਹੈ।

ਉਨ੍ਹਾਂ ਕਿਹਾ, ‘‘ਅੱਜ ਦੇਸ਼ ਮਹਿਸੂਸ ਕਰਦਾ ਹੈ ਕਿ ਜੇਕਰ ਕੋਈ ਇਨ੍ਹਾਂ ਤਿੰਨਾਂ ਬੁਰਾਈਆਂ ਨੂੰ ਖਤਮ ਕਰਨ ’ਚ ਅਸਰਦਾਰ ਹੈ ਤਾਂ ਉਹ ਭਾਜਪਾ ਹੈ।’’ ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਚੋਣਾਂ ’ਚ ਵੋਟਰਾਂ ਨਾਲ ਕੀਤੇ ਵਾਅਦਿਆਂ ’ਚੋਂ 100 ਫ਼ੀ ਸਦੀ ਪੂਰੇ ਕਰੇਗੀ। ਉਨ੍ਹਾਂ ਕਿਹਾ, ‘‘ਇਹ ਮੋਦੀ ਦੀ ਗਾਰੰਟੀ ਹੈ। ਮੋਦੀ ਦੀ ਗਾਰੰਟੀ ਦਾ ਮਤਲਬ ਹੈ ਗਾਰੰਟੀ ਪੂਰੀ ਕਰਨ ਦੀ ਗਰੰਟੀ।’’

ਉਨ੍ਹਾਂ ਕਿਹਾ, ‘‘ਇਨ੍ਹਾਂ ਚੋਣਾਂ ’ਚ ਇਨ੍ਹਾਂ ਚਾਰ ਜਾਤੀਆਂ ਨੇ ਭਾਜਪਾ ਦੀਆਂ ਯੋਜਨਾਵਾਂ ਅਤੇ ਭਾਜਪਾ ਦੇ ਰੋਡਮੈਪ ਨੂੰ ਲੈ ਕੇ ਕਾਫੀ ਉਤਸ਼ਾਹ ਵਿਖਾਇਆ ਹੈ। ਅੱਜ ਹਰ ਗ਼ਰੀਬ, ਹਰ ਵੰਚਿਤ, ਹਰ ਕਿਸਾਨ ਅਤੇ ਆਦਿਵਾਸੀ ਭਰਾ-ਭੈਣ ਇਹ ਸੋਚ ਕੇ ਖੁਸ਼ ਹਨ ਕਿ ਉਨ੍ਹਾਂ ਨੇ ਜਿਸ ਜਿੱਤ ਨੂੰ ਵੋਟ ਦਿਤੀ ਹੈ, ਉਹ ਉਨ੍ਹਾਂ ਦੀ ਅਪਣੀ ਹੈ। ਅੱਜ ਪਹਿਲੀ ਵਾਰ ਵੋਟ ਪਾਉਣ ਵਾਲਾ ਵੀ ਮਾਣ ਨਾਲ ਕਹਿ ਰਿਹਾ ਹੈ ਕਿ ਮੇਰੀ ਪਹਿਲੀ ਵੋਟ ਮੇਰੀ ਜਿੱਤ ਦਾ ਕਾਰਨ ਰਹੀ ਹੈ।’’

ਭਾਜਪਾ ਹੈੱਡਕੁਆਰਟਰ ਪਹੁੰਚਣ ਤੋਂ ਬਾਅਦ ਵਰਕਰਾਂ ਨੇ ਮੋਦੀ, ਮੋਦੀ ਅਤੇ ਭਾਜਪਾ ਜ਼ਿੰਦਾਬਾਦ ਦੇ ਨਾਅਰੇ ਲਗਾਏ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਪ੍ਰਧਾਨ ਮੰਤਰੀ ਦਾ ਸਟੇਜ ’ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰ ਸਰਕਾਰ ਦੇ ਕਈ ਮੰਤਰੀ ਅਤੇ ਸੀਨੀਅਰ ਨੇਤਾ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ।

 (For more news apart from PM Modi lauds 'historical and unprecedented' Assembly election results, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement