
ਅਮਿਤ ਸ਼ਾਹ ਨੇ 1984 ਸਿੱਖ ਕਤਲੇਆਮ ਨੂੰ ਲੈ ਕੇ ਵੀ ਕਾਂਗਰਸ ਨੇ ਸਾਧਿਆ ਨਿਸ਼ਾਨਾ
ਨਵੀਂ ਦਿੱਲੀ : ਪਾਕਿਸਤਾਨ ਸਥਿਤ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੀ ਦੁਖਾਂਤ ਘਟਨਾ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਨ ਕਰ ਰਹੇ ਲੋਕਾਂ ਦੇ ਲਈ ਅੱਖਾਂ ਖੋਲ੍ਹਣ ਵਾਲਾ ਦੱਸਿਆ ਹੈ।
File Photo
ਸ਼ੁੱਕਰਵਾਰ ਨੂੰ ਨਨਕਾਣਾ ਸਾਹਿਬ ਦੇ ਬਾਹਰ ਵਾਪਰੀ ਹਿੰਸਕ ਘਟਨਾ ਦੀ ਭਾਰਤ ਵਿਚ ਜਿੱਥੇ ਇਕ ਪਾਸੇ ਇਸ ਦੀ ਜਮ ਕੇ ਨਿੰਦਾ ਕੀਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਰਾਜਨੀਤਿਕ ਦਲਾਂ ਨੂੰ ਇਸ ‘ਤੇ ਸਿਆਸਤ ਕਰਨ ਦਾ ਮੌਕਾ ਵੀ ਮਿਲ ਗਿਆ ਹੈ। ਭਾਜਪਾ ਤਾਂ ਇਸ ਪ੍ਰਕਰਣ ਨੂੰ ਸੀਏਏ ਵਿਰੋਧ ਪ੍ਰਦਰਸ਼ਨ ਕਰਨ ਵਾਲਿਆ ਖਿਲਾਫ਼ ਢਾਲ ਵਜੋਂ ਵਰਤ ਰਹੀ ਹੈ।
File Photo
ਇਸੇ ਨੂੰ ਲੈ ਕੇ ਅੱਜ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧੀਰਾਂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ''ਵਿਰੋਧੀ ਧੀਰਾਂ ਕਹਿੰਦੀਆਂ ਹਨ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਜ਼ੁਲਮ ਨਹੀਂ ਹੁੰਦੇ। ਕੇਜਰੀਵਾਲ, ਰਾਹੁਲ ਅਤੇ ਸੋਨੀਆ ਗਾਂਧੀ ਅੱਖਾਂ ਖੋਲ੍ਹ ਕੇ ਵੇਖ ਲੈਣ ਕਿ ਬੀਤੇ ਦਿਨ ਹੀ ਨਨਕਾਣਾ ਸਾਹਿਬ ਵਰਗੇ ਪਵਿੱਤਰ ਸਥਾਨ 'ਤੇ ਪਾਕਿਸਤਾਨ ਨੇ ਹਮਲਾ ਕਰਕੇ ਸਿੱਖ ਭਰਾਵਾਂ ਵਿਚ ਦਹਿਸ਼ਤ ਪੈਦਾ ਕਰਨ ਦਾ ਕੰਮ ਕੀਤਾ ਹੈ''।
File Photo
ਅਮਿਤ ਸ਼ਾਹ ਨੇ 1984 ਦੇ ਸਿੱਖ ਨਸ਼ਲਕੁਸ਼ੀ ਨੂੰ ਲੈ ਕੇ ਵੀ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ ਉਨ੍ਹਾਂ ਕਿਹਾ ਕਿ ''1984 ਵਿਚ ਸਿੱਖਾਂ ਦਾ ਕਤਲੇਆਮ ਹੋਇਆ। ਕਈ ਸਿੱਖ ਭੈਣ-ਭਰਾਵਾਂ ਦਾ ਕਤਲ ਕਰ ਦਿੱਤਾ ਗਿਆ। ਕਾਂਗਰਸ ਦੀ ਸਰਕਾਰਾਂ ਉਨ੍ਹਾਂ ਦੇ ਜਖ਼ਮਾਂ 'ਤੇ ਮੱਲਮ ਨਹੀਂ ਲਗਾਇਆ ਸੀ। ਮੋਦੀ ਸਰਕਾਰ ਨੇ ਹਰ ਪੀੜਤ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਅਤੇ ਜੋ ਦੋਸ਼ੀ ਸਨ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਵਿਚ ਪਾਉਣ ਦਾ ਕੰਮ ਕੀਤਾ ਹੈ''।
File Photo
ਦੱਸ ਦਈਏ ਕਿ ਸ਼ੁੱਕਰਵਾਰ ਰਾਤ ਨੂੰ ਨਨਕਾਣਾ ਸਾਹਿਬ ਵਿਖੇ ਕੁੱਝ ਸ਼ਰਾਰਤੀ ਅਨਸਰਾ ਵੱਲੋਂ ਜਮ ਕੇ ਹਿੰਸਾ ਕੀਤੀ ਗਈ ਸੀ। ਹਿੰਸਕ ਹੋਏ ਭੀੜ ਨੇ ਪੱਥਰਬਾਜੀ ਕਰਨ ਦੇ ਨਾਲ-ਨਾਲ ਸਿੱਖਾਂ ਨਾਲ ਵੀ ਕੁੱਟਮਾਰ ਕੀਤੀ ਸੀ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਰਹੇ ਸਿੱਖਾਂ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗ ਪਏ ਹਨ।