ਗੁਰਦਆਰਾ ਨਨਕਾਣਾ ਸਾਹਿਬ 'ਚ ਵਾਪਰੀ ਘਟਨਾ ਦਾ ਅਸਲ ਸੱਚ ਆਇਆ ਸਾਹਮਣੇ
Published : Jan 5, 2020, 8:27 am IST
Updated : Jan 5, 2020, 8:29 am IST
SHARE ARTICLE
File Photo
File Photo

ਰਾਣਾ ਮਨਸੂਰ ਨੇ ਅਦਾਲਤੀ ਫ਼ੈਸਲੇ ਨੂੰ ਪ੍ਰਭਾਵਤ ਕਰਨ ਲਈ ਨਨਕਾਣਾ ਸਾਹਿਬ ਦਾ ਡਰਾਮਾ ਰਚਿਆ ਸੀ

ਅੰਮ੍ਰਿਤਸਰ : ਪਾਕਿਸਤਾਨ ਦੇ ਗੁਰਦਆਰਾ ਸ੍ਰੀ ਨਨਕਾਣਾ ਸਾਹਿਬ ਵਿਚ ਬੀਤੇ ਕਲ ਵਾਪਰੀ ਮੰਦਭਾਗੀ ਘਟਨਾ ਦਾ ਅਸਲ ਸੱਚ ਸਾਹਮਣੇ ਆ ਗਿਆ ਹੈ। ਜਾਣਕਾਰੀ ਮੁਤਾਬਕ ਜਗਜੀਤ ਕੌਰ ਨਾਮਕ ਜਿਸ ਲੜਕੀ ਨੇ ਇਸਲਾਮ ਕਬੂਲ ਕਰ ਕੇ ਇਕ ਮੁਸਲਿਮ ਲੜਕੇ ਨਾਲ ਨਿਕਾਹ ਕਰਵਾ ਲਿਆ ਸੀ, ਦਾ ਮਾਮਲਾ ਪੰਜਾਬ ਹਾਈ ਕੋਰਟ ਲਾਹੌਰ ਵਿਚ ਹੈ ਤੇ 8 ਜਨਵਰੀ ਨੂੰ ਕੋਰਟ ਵਿਚ ਲੜਕੀ ਦਾ ਪੱਖ ਪੇਸ਼ ਕੀਤਾ ਜਾਣਾ ਹੈ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਅਦਾਲਤ ਇਸ ਲੜਕੀ ਨੂੰ ਵਾਪਸ ਉਸ ਦੇ ਘਰ ਭੇਜ ਦੇਵੇਗੀ।

File PhotoFile Photo

ਇਸ ਮਾਮਲੇ 'ਤੇ ਅਪਣਾ ਦਬਾਅ ਬਣਾਉਣ ਲਈ ਸ਼ਰਾਰਤਪੂਰਨ ਕਾਰਵਾਈ ਕਰ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਲੜਕੀ ਇਸਲਾਮ ਨਹੀਂ ਛਡਣਾ ਚਾਹੁੰਦੀ 'ਤੇ ਮੁਸਲਿਮ ਭਾਈਚਾਰਾ ਅਜਿਹਾ ਹੋਣ ਵੀ ਨਹੀਂ ਦੇਵੇਗਾ।ਰਾਣਾ ਮਨਸੂਰ ਨਾਮਕ ਇਕ ਵਿਅਕਤੀ ਜਿਸ ਨੇ ਬੀਤੇ ਦਿਨ ਨਨਕਾਣਾ ਸਾਹਿਬ ਵਿਚ ਕੁੱਝ ਸ਼ਰਾਰਤੀ ਵਿਅਕਤੀਆਂ ਨੂੰ ਲੈ ਕੇ ਇਹ ਹਰਕਤ ਕੀਤੀ ਸੀ, ਬਾਰੇ ਪਤਾ ਲੱਗਾ ਹੈ ਕਿ ਉਸ ਦਾ ਕਿਸੇ ਪੁਲਿਸ ਵਾਲੇ ਨਾਲ ਝਗੜਾ ਹੋ ਗਿਆ ਸੀ।

File PhotoFile Photo

ਪੁਲਿਸ ਵਾਲਿਆਂ ਨੇ ਰਾਣਾ ਮਨਸੂਰ ਦਾ ਪੂਰੀ ਤਸੱਲੀ ਨਾਲ ਕੁਟਾਪਾ ਚਾੜ੍ਹਿਆ ਸੀ। ਅਪਣੀ ਹੋਈ ਇਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਉਸ ਨੇ ਇਹ ਸਾਰਾ ਡਰਾਮਾ ਰਚਿਆ।ਰਾਣਾ ਮਨਸੂਰ ਜਗਜੀਤ ਕੌਰ ਉਰਫ਼ ਆਇਸ਼ਾ ਦੇ ਪਤੀ ਮੁਹੰਮਦ ਅਹਿਸਨ ਦਾ ਰਿਸ਼ਤੇਦਾਰ ਹੈ। ਉਸ ਨੇ ਇਸ ਮਾਮਲੇ ਨੂੰ ਧਾਰਮਕ ਰੰਗਤ ਦੇ ਕੇ ਇਹ ਨਾਟਕ ਕੀਤਾ। ਰਾਣਾ ਮਨਸੂਰ ਦੀ ਇਸ ਹਰਕਤ ਤੋਂ ਬਾਅਦ ਹਰ ਮੁਸਲਮਾਨ ਖ਼ਾਸਕਰ ਨਨਕਾਣਾ ਸਾਹਿਬ ਦੇ ਵਸਨੀਕ ਉਸ 'ਤੇ ਥੂ-ਥੂ ਕਰ ਰਹੇ ਹਨ।

File PhotoFile Photo

ਇਸ ਮਾਮਲੇ 'ਤੇ ਹੋਰ ਮਿਲੀ ਜਾਣਕਾਰੀ ਮੁਤਾਬਕ ਰਾਣਾ ਮਨਸੂਰ ਦੀ ਅਗਵਾਈ ਵਿਚ ਕਰੀਬ 100 ਵਿਅਕਤੀਆਂ ਨੇ ਪਹਿਲਾਂ ਜੁੰਮੇ ਦੀ ਨਮਾਜ਼ ਅਦਾ ਕੀਤੀ 'ਤੇ ਫਿਰ ਇਹ ਸਾਰੇ ਸ਼ਾਮ ਕਰੀਬ 5 ਵਜੇ ਗੁਰਦਆਰਾ ਜਨਮ ਅਸਥਾਨ ਦੇ ਸਾਹਮਣੇ ਇੱਕਠੇ ਹੋ ਗਏ ਜਿਥੇ ਰਾਣਾ ਮਨਸੂਰ ਅਪਣੀ ਗੰਧਲੀ ਖੇਡ ਖੇਡਣ ਲੱਗਾ।

File PhotoFile Photo

ਉਸ ਨੇ ਪਹਿਲਾਂ ਸਿੱਖਾਂ ਵਿਰੁਧ ਜੰਮ ਕੇ ਬਕਵਾਸਬਾਜ਼ੀ ਕੀਤੀ 'ਤੇ ਫਿਰ ਹਜੂਮ ਨੇ ਗੁਰਦਵਾਰਾ ਸਾਹਿਬ ਦੇ ਆਸ-ਪਾਸ ਵਸਦੇ ਸਿੱਖਾਂ ਦੇ ਘਰਾਂ 'ਤੇ ਪੱਥਰਬਾਜ਼ੀ ਕੀਤੀ। ਇਹ ਲੋਕ ਧਰਨਾ ਲਗਾ ਕੇ ਬੈਠ ਗਏ। ਪੁਲਿਸ ਨੇ ਕਰੀਬ 7 ਵਜੇ ਇਨ੍ਹਾਂ ਸਾਰਿਆਂ ਨੂੰ ਖਦੇੜ ਦਿਤਾ ਸੀ। ਤਾਜ਼ਾ ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੇ ਇਨ੍ਹਾਂ ਵਿਚੋਂ ਰਾਣਾ ਮਨਸੂਰ ਅਤੇ ਉਸ ਦੇ ਕਰੀਬ 50 ਸਾਥੀਆਂ ਦੀ ਪਹਿਚਾਣ ਕਰ ਲਈ ਹੈ। ਇਨ੍ਹਾਂ ਸਾਰਿਆਂ ਵਿਰੁਧ ਸਖ਼ਤ ਕਰਵਾਈ ਕੀਤੀ ਜਾ ਰਹੀ ਹੈ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement