
ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲਿਆ ਫ਼ੈਸਲਾ...
ਨਵੀਂ ਦਿੱਲੀ: ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬੋਰਿਸ ਜਾਨਸ਼ਨ ਨੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਬ੍ਰਿਟੇਨ ‘ਚ ਕੋਰੋਨਾ ਦੇ ਨਵੇਂ ਸਟ੍ਰੇਨ ਆਉਣ ਤੋਂ ਬਾਅਦ ਹੀ ਜਾਨਸ਼ਨ ਦੇ ਭਾਰਤ ਦੌਰੇ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਸੀ।
Republic Day Of India
ਦੱਸ ਦਈਏ ਕਿ ਭਾਰਤ ਨੇ ਗਣਤੰਤਰ ਦਿਵਸ ਦੇ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸ਼ਨ ਨੂੰ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸੱਦਾ ਭੇਜਿਆ ਗਿਆ ਸੀ। ਜਿਸ ਨੂੰ ਜਾਨਸ਼ਨ ਨੇ ਦਸੰਬਰ ਮਹੀਨੇ ‘ਚ ਕਬੂਲ ਕਰ ਲਿਆ ਸੀ। ਬ੍ਰਿਟੇਨ ਦੇ ਹਵਾਲੇ ਨੇ ਇਹ ਜਾਣਕਾਰੀ ਦਿੱਤੀ ਹੈ।