
ਬ੍ਰਿਟੇਨ ਸਰਕਾਰ ਨੇ ਇਨ੍ਹਾਂ ਉਤਪਾਦਾਂ ਉਤੇ ਟੈਕਸ ਕੀਤਾ ਖਤਮ...
ਨਵੀਂ ਦਿੱਲੀ: ਨਵੇ ਸਾਲ ‘ਤੇ ਬ੍ਰਿਟੇਨ ਨੇ ਔਰਤਾਂ ਨੂੰ ਵੱਡਾ ਤੌਹਫ਼ਾ ਦਿੱਤਾ ਹੈ। ਬ੍ਰਿਟੇਨ ਨੇ ਮਾਸਿਕ ਧਰਮ ਉਤਪਾਦਾਂ ‘ਤੇ ‘ਟੈਮਪੋਨ ਟੈਕਸ’ ਨੂੰ ਖ਼ਤਮ ਕਰ ਦਿੱਤਾ ਹੈ। ਪਹਿਲਾ ਟੈਮਪੋਨ ਟੈਕਸ ਦੇ ਜ਼ਰੀਏ ਔਰਤਾਂ ਨੂੰ ਪੰਜ ਫ਼ੀਸਦੀ ਵੈਟ ਦੇਣਾ ਪੈਂਦਾ ਸੀ, ਜੋ ਹੁਣ ਖ਼ਤਮ ਹੋ ਗਿਆ ਹੈ। ਯਾਨੀ ਇਕ ਜਨਵਰੀ 2021 ਤੋਂ ਔਰਤਾਂ ਦੇ ਸੈਨੇਟਰੀ ਉਤਪਾਦਾਂ ‘ਤੇ ਵੈਟ ਲਾਗੂ ਨਹੀਂ ਹੋਵੇਗਾ।
Britain Women
ਘੱਟ ਹੋਣਗੀਆਂ ਔਰਤਾਂ ਦੀਆਂ ਸਮੱਸਿਆਵਾਂ:- ਇਸ ਨਾਲ ਔਰਤਾਂ ਨੂੰ ਮਾਸਿਕ ਧਰਮ ਸੰਬੰਧਿਤ ਉਤਪਾਦ ਆਸਾਨੀ ਨਾਲ ਪ੍ਰਾਪਤ ਹੋਣਗੇ ਅਤੇ ਨਾਲ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਘੱਟ ਹੋਣਗੀਆਂ। ਦੱਸ ਦਈਏ ਕਿ ਇਸ ਸਥਿਤੀ ਨੂੰ ਪੀਰੀਅਡ ਪਾਵਰਟੀ ਨੂੰ ਘੱਟ ਕਰਨਾ ਕਿਹਾ ਜਾਂਦਾ ਹੈ। ਬ੍ਰਿਟੇਨ ਵੱਲੋਂ ਚੁੱਕਿਆ ਗਿਆ ਇਹ ਕਦਮ ਉਸ ਸਰਕਾਰੀ ਕਾਰਵਾਈ ਦਾ ਇਕ ਹਿੱਸਾ ਹੈ, ਜਿਸਦੇ ਅਧੀਨ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਵਿਚ ਮੁਫ਼ਤ ਸੈਨੇਟਰੀ ਉਤਪਾਦਾਂ ਦਾ ਕੰਮ ਸ਼ਾਮਲ ਹੈ।
Britain Govt
ਇਨ੍ਹਾਂ ਦੇਸ਼ਾਂ ਵਿਚ ਨਹੀਂ ਲਗਦਾ ਇਹ ਟੈਕਸ:- ਬ੍ਰਿਟੇਨ ਦੀ ਟ੍ਰੇਜਰੀ ਦੇ ਅਨੁਸਾਰ ਇਸ ਕਦਮ ਨਾਲ ਇਕ ਔਰਤ ਨੂੰ ਉਨ੍ਹਾਂ ਦੇ ਜੀਵਨ ਕਾਲ ਵਿਚ ਲਗਪਗ ਤਿੰਨ ਲੱਖ ਦੀ ਬਚਤ ਹੋਵੇਗੀ। ਕਨੇਡਾ, ਭਾਰਤ, ਆਸਟ੍ਰੇਲੀਆ, ਕੀਨੀਆ ਤੇ ਕੁਝ ਅਮਰੀਕੀ ਰਾਜਾਂ ਵਿਚ ਸੈਨੇਟਰੀ ਉਤਪਾਦਾਂ ਤੇ ਟੈਕਸ ਨਹੀਂ ਲਗਾਇਆ ਜਾਂਦਾ। ਜਰਮਨੀ ਨੇ ਵੀ ਔਰਤ ਸਵੱਛਤਾ ਉਤਪਾਦਾਂ ਉਤੇ ਟੈਕਸ ਨੂੰ ਘੱਟ ਕਰ ਦਿੱਤਾ ਹੈ।
Tax
ਚਾਂਸਲਰ ਰਿਸ਼ੀ ਸੁਨਕ ਨੇ ਟੈਮਪੋਨ ਟੈਕਸ ਖਤਮ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਨੂੰ ਕਿਹਾ ਕਿ ਸੈਨੇਟਰੀ ਉਤਪਾਦ ਜਰੂਰੀ ਹੈ ਅਤੇ ਉਸਦੇ ਲਈ ਜਰੂਰੀ ਹੈ ਕਿ ਵੈਟ ਦੀ ਵਸੂਲੀ ਨਾ ਕੀਤੀ ਜਾਵੇ। ਮਾਰਚ 2020 ਦੇ ਬਜਟ ਵਿਚ ਇਕ ਜਨਵਰੀ 2021 ਵਿਚ ਟੈਮਪੋਨ ਟੈਕਸ ਨੂੰ ਖਤਮ ਕੀਤਾ ਜਾਣਾ ਤੈਅ ਕੀਤਾ ਗਿਆ ਸੀ। ਬ੍ਰਿਟੇਨ ਹੁਣ ਯੂਰਪੀ ਸੰਘ ਦੇ ਵੈਟ ਦੇ ਹੁਕਮ ਨੂੰ ਮੰਨਣ ਲਈ ਤਿਆਰ ਨਹੀਂ ਹੈ। ਜਿਸ ਵਿਚ ਸਾਰੇ ਸੈਨੇਟਰੀ ਉਤਪਾਦਾਂ ਉਤੇ ਘੱਟੋ-ਘੱਟ ਪੰਜ ਫੀਸਦੀ ਟੈਕਸ ਜਰੂਰੀ ਹੈ।