
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਮੁਲਤਵੀ ਹੋਣ ਮਗਰੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਆਹਮੋ-ਸਾਹਮਣੇ ਹਨ।
ਨਵੀਂ ਦਿੱਲੀ: ਫਿਰੋਜ਼ਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਮੁਲਤਵੀ ਹੋਣ ਮਗਰੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਆਹਮੋ-ਸਾਹਮਣੇ ਹਨ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਜ਼ਰੂਰੀ ਹੈ ਕਿ ਪੀਐਮ ਦੀ ਵਾਪਸੀ ਦਾ ਕਾਰਨ ਸੁਰੱਖਿਆ ਵਿਚ ਕੁਤਾਹੀ ਹੈ ਜਾਂ ਕਿਸਾਨਾਂ ਦਾ ਗੁੱਸਾ।
ਉਹਨਾਂ ਟਵੀਟ ਕਰਦਿਆਂ ਕਿਹਾ, “ ਭਾਜਪਾ ਵਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਕਾਰਨ ਰੈਲੀ ਰੱਦ ਹੋਣ ਦੀ ਗੱਲ ਕਹੀ ਜਾ ਰਹੀ ਹੈ ਜਦਕਿ ਪੰਜਾਬ ਦੇ ਮੁੱਖ ਮੰਤਰੀ ਖਾਲੀ ਕੁਰਸੀਆਂ ਕਾਰਨ ਪੀਐਮ ਦੇ ਵਾਪਸ ਪਰਤਣ ਦਾ ਦਾਅਵਾ ਕਰ ਰਹੇ ਹਨ। ਹੁਣ ਇਸ ਗੱਲ ਦੀ ਜਾਂਚ ਜ਼ਰੂਰੀ ਹੈ ਕਿ ਵਾਪਸੀ ਦਾ ਕਾਰਨ ਸੁਰੱਖਿਆ ਵਿਚ ਕੁਤਾਹੀ ਹੈ ਜਾਂ ਫਿਰ ਕਿਸਾਨਾਂ ਦਾ ਗੁੱਸਾ”।