Viral News : ਗੋਲਗੱਪਾ ਵਿਕਰੇਤਾ ਦੀ ਸਾਹਮਣੇ ਆਈ ਕਮਾਈ ਨੇ ਸੋਸ਼ਲ ਮੀਡੀਆ 'ਤੇ ਮਚਾਈ ਹਲਚਲ
Published : Jan 5, 2025, 12:30 pm IST
Updated : Jan 5, 2025, 12:30 pm IST
SHARE ARTICLE
Golgappa vendor's revealed earnings create stir on social media Latest News in Punjabi
Golgappa vendor's revealed earnings create stir on social media Latest News in Punjabi

Viral News : ਮਿਲਿਆ GST ਨੋਟਿਸ, UPI ਰਾਹੀਂ ਕਮਾਏ ਸੀ ਇਕ ਸਾਲ 'ਚ 40 ਲੱਖ

Golgappa vendor's revealed earnings create stir on social media Latest News in Punjabi : ਤਾਮਿਲਨਾਡੂ ਦੇ ਇਕ ਪਾਣੀਪੂਰੀ ਵਾਲੇ ਦੁਕਾਨਦਾਰ ਨੇ ਆਨਲਾਈਨ ਭੁਗਤਾਨ (UPI) ਰਾਹੀਂ ਇਕ ਸਾਲ ਵਿਚ 40 ਲੱਖ ਰੁਪਏ ਕਮਾਏ। ਇਸ ਤੋਂ ਬਾਅਦ ਉਸ ਨੂੰ ਜੀ.ਐਸ.ਟੀ ਨੋਟਿਸ ਮਿਲਿਆ। ਇਹ ਨੋਟਿਸ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਪਾਣੀਪੂਰੀ ਜਾਂ ਗੋਲਗੱਪਾ ਦਾ ਨਾਮ ਸੁਣਦਿਆਂ ਹੀ ਮੂੰਹ ਵਿਚ ਪਾਣੀ ਆ ਜਾਂਦਾ ਹੈ। ਪਾਣੀਪੂਰੀ ਫ਼ੁਟਪਾਥ ਤੋਂ ਹਾਈ-ਫਾਈ ਮਾਲ ਤਕ ਵੇਚੀ ਜਾਂਦੀ ਹੈ। ਗੋਲਗੱਪਾ ਖਾਣਾ ਹਰ ਕੋਈ ਪਸੰਦ ਕਰਦਾ ਹੈ ਪਰ ਕੀ ਤੁਸੀਂ ਕਦੇ ਅੰਦਾਜ਼ਾ ਲਗਾਇਆ ਹੈ। ਕਿ ਪਾਣੀਪੂਰੀ ਵੇਚਣ ਵਾਲੇ ਭਰਾ ਕਿੰਨੇ ਪੈਸੇ ਕਮਾਉਂਦੇ ਹਨ? ਭਾਵੇਂ ਲੋਕ ਸਟ੍ਰੀਟ ਵੈਂਡਰ ਅਤੇ ਸਟ੍ਰੀਟ ਵੈਂਡਰ ਦੀ ਲੱਖਾਂ 'ਚ ਕਮਾਈ ਦਾ ਅੰਦਾਜ਼ਾ ਨਹੀਂ ਲਗਾਉਂਦੇ ਪਰ ਇਕ ਗੋਲਗੱਪਾ ਵਿਕਰੇਤਾ ਦੀ ਸਾਹਮਣੇ ਕਮਾਈ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦਰਅਸਲ, ਤਾਮਿਲਨਾਡੂ ਦੇ ਪਾਣੀਪੂਰੀ ਦੇ ਇਕ ਦੁਕਾਨਦਾਰ ਨੇ ਆਨਲਾਈਨ ਭੁਗਤਾਨ (UPI) ਰਾਹੀਂ ਇਕ ਸਾਲ ਵਿਚ 40 ਲੱਖ ਰੁਪਏ ਕਮਾਏ। ਇਸ ਤੋਂ ਬਾਅਦ ਉਨ੍ਹਾਂ ਨੂੰ ਜੀ.ਐਸ.ਟੀ ਨੋਟਿਸ ਮਿਲਿਆ। ਇਹ ਨੋਟਿਸ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਹੁਣ ਇਸ ਨੋਟਿਸ ਨੂੰ ਦੇਖ ਕੇ ਨਿਗਮ ਕਰਮਚਾਰੀ ਅਪਣੀ ਗ਼ਰੀਬੀ ਦਾ ਰੋਣਾ ਰੋ ਰਹੇ ਹਨ।

ਨੋਟਿਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਨੋਟਿਸ ਸੋਸ਼ਲ ਮੀਡੀਆ ਪਲੇਟਫ਼ਾਰਮ X 'ਤੇ @sanjeev_goyal ਹੈਂਡਲ ਨਾਲ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ਹੈ, ਤਾਮਿਲਨਾਡੂ ਜੀ.ਐਸ.ਟੀ ਵਿਭਾਗ ਨੇ ਇਕ ਗੋਲਗੱਪਾ ਵਿਕਰੇਤਾ ਨੂੰ ਨੋਟਿਸ ਭੇਜਿਆ ਹੈ। ਕਾਰਨ: ਭਰਾ, ਤੁਹਾਡੇ ਫ਼ੋਨ ਪੇ ਅਤੇ ਗੂਗਲ ਪੇ ਵਿਚ ਇਕ ਸਾਲ ਵਿਚ 40 ਲੱਖ ਰੁਪਏ ਦੀ ਵਿਕਰੀ ਦਿਖ ਰਹੀ ਹੈ, ਇਹ ਵਿਕਦੀ ਨਕਦ ਵਿਚ ਵੱਖਰੀ ਹੋਵੇਗੀ। ਲੋਕ ਇਸ ਖ਼ਬਰ ਤੋਂ ਹੈਰਾਨ ਘੱਟ, ਪ੍ਰੇਸ਼ਾਨ ਜਿਆਦਾ ਹਨ। ‘ਦੋਸਤੋ ਮੈਂ ਗ਼ਲਤ ਨੌਕਰੀ ਜੁਆਇਨ ਕਰ ਲਈ, ਕਾਸ਼ ਮੈਂ ਗੋਲਗੱਪੇ ਵੇਚਦਾ।’

ਇਸ ਵਾਇਰਲ ਨੋਟਿਸ ਵਿਚ 17 ਦਸੰਬਰ 2024 ਦੀ ਤਰੀਕ ਲਿਖੀ ਗਈ ਹੈ। ਇਹ ਨੋਟਿਸ ‘ਤਾਮਿਲਨਾਡੂ ਗੁਡਸ ਐਂਡ ਸਰਵਿਸਿਜ਼ ਟੈਕਸ ਐਕਟ’ ਅਤੇ ‘ਕੇਂਦਰੀ ਜੀ.ਐਸ.ਟੀ ਐਕਟ ਦੀ ਧਾਰਾ 70’ ਤਹਿਤ ਜਾਰੀ ਕੀਤਾ ਗਿਆ ਹੈ। ਇਸ ਵਿਚ ਵਿਕਰੇਤਾ ਤੋਂ ਪਿਛਲੇ ਤਿੰਨ ਸਾਲਾਂ ਦੇ ਲੈਣ-ਦੇਣ ਦਾ ਵੇਰਵਾ ਮੰਗਿਆ ਗਿਆ ਹੈ। GST ਨੋਟਿਸ ਮਿਲਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

(For more Punjabi news apart from Golgappa vendor's revealed earnings create stir on social media Latest News in Punjabi stay tuned to Rozana Spokesman)

Tags: viral news

Location: India, Tamil Nadu

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement