
ਸਿੰਧ ਸਭਿਅਤਾ, ਜੋ ਕਿ ਸੱਭ ਤੋਂ ਪੁਰਾਣੀਆਂ ਸਭਿਅਤਾਵਾਂ ’ਚੋਂ ਇਕ ਹੈ।
ਚੇਨਈ: ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਐਤਵਾਰ ਨੂੰ ਕਿਹਾ ਕਿ ਸਿੰਧੂ ਘਾਟੀ ਦੀ ਲਿਪੀ ਅਜੇ ਵੀ ਅਣਸੁਲਝੀ ਪਹੇਲੀ ਬਣੀ ਹੋਈ ਹੈ ਅਤੇ ਇਸ ਨੂੰ ਪੜ੍ਹਨ ਵਾਲੇ ਨੂੰ 10 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਸਿੰਧੂ ਸਭਿਅਤਾ ਦੀ ਖੋਜ ਦੇ 100 ਸਾਲ ਪੂਰੇ ਹੋਣ ਦੇ ਮੌਕੇ ’ਤੇ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਸਟਾਲਿਨ ਨੇ ਕਿਹਾ, ‘‘ਅਸੀਂ ਅਜੇ ਵੀ ਸਿੰਧੂ ਘਾਟੀ ਸਭਿਅਤਾ ਦੀ ਲਿਪੀ ਨੂੰ ਸਪੱਸ਼ਟ ਤੌਰ ’ਤੇ ਸਮਝਣ ’ਚ ਅਸਮਰੱਥ ਹਾਂ। ਵਿਦਵਾਨ ਅਜੇ ਵੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਜਿਹੇ ਯਤਨਾਂ ਨੂੰ ਉਤਸ਼ਾਹਤ ਕਰਨ ਲਈ ਇਸ ਲਿਪੀ ਦੀ ਪਹੇਲੀ ਨੂੰ ਹੱਲ ਕਰਨ ਵਾਲੇ ਵਿਅਕਤੀਆਂ ਜਾਂ ਸੰਸਥਾਵਾਂ ਨੂੰ 10 ਲੱਖ ਅਮਰੀਕੀ ਡਾਲਰ ਦਾ ਇਨਾਮ ਦਿਤਾ ਜਾਵੇਗਾ।’’
ਸਿੰਧ ਸਭਿਅਤਾ, ਜੋ ਕਿ ਸੱਭ ਤੋਂ ਪੁਰਾਣੀਆਂ ਸਭਿਅਤਾਵਾਂ ’ਚੋਂ ਇਕ ਹੈ, ਅਪਣੇ ਸ਼ਹਿਰੀ ਸਭਿਆਚਾਰ ਲਈ ਪ੍ਰਸਿੱਧ ਹੈ ਅਤੇ ਇਸ ਦੀ ਲਿਪੀ ਹੁਣ ਤਕ ਪੜ੍ਹੀ ਨਹੀਂ ਜਾ ਸਕੀ।