ਮੋਦੀ ਸਰਕਾਰ 'ਤੇ ਵਰ੍ਹੇ ਨਵਜੋਤ ਸਿੰਘ ਸਿੱਧੂ, ਲੋਕਤੰਤਰ ਨੂੰ ਦੱਸਿਆ ਡੰਡਾ ਤੰਤਰ  
Published : Feb 5, 2019, 12:00 pm IST
Updated : Feb 5, 2019, 12:00 pm IST
SHARE ARTICLE
Navjot Singh Sidhu
Navjot Singh Sidhu

ਬੰਗਾਲ 'ਚ ਚੱਲ ਰਹੇ ਸੀਬੀਆਈ ਵਿਵਾਦ 'ਚ ਪੰਜਾਬ ਦੇ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਕਿਹਾ ਕਿ ਸੀਬੀਆਈ...

ਨਵੀਂ ਦਿੱਲੀ: ਬੰਗਾਲ 'ਚ ਚੱਲ ਰਹੇ ਸੀਬੀਆਈ ਵਿਵਾਦ 'ਚ ਪੰਜਾਬ ਦੇ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਕਿਹਾ ਕਿ ਸੀਬੀਆਈ ਨੂੰ ਕਠਪੁਤਲੀ ਦੀ ਤਰ੍ਹਾਂ ਬਣਾ ਦਿਤਾ ਗਿਆ ਹੈ ਅਤੇ ਲੋਕਤੰਤਰ ਨੂੰ ਡੰਡਾ ਤੰਤਰ 'ਚ ਬਦਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੋਲਕਾਤਾ ਪੁਲਿਸ ਕਮਿਸ਼ਨਰ ਤੋਂ ਸੀਬੀਆਈ ਦੀ ਪੁੱਛਗਿਛ ਦੀ ਕੋਸ਼ਿਸ਼ ਤੋਂ ਬਾਅਦ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਧਰਨੇ 'ਤੇ ਬੈਠੀ ਹਨ।

Navjot Singh SidhuNavjot Singh Sidhu

ਮਮਤਾ ਬੈਨਰਜੀ ਨੇ ਇਸ ਨੂੰ ਕੇਂਦਰ ਸਰਕਾਰ ਦੀ ਸਾਜਿਸ਼ ਕਰਾਰ ਦਿਤਾ ਹੈ। ਉਥੇ ਹੀ ਦੀ ਕਾਂਗਰਸ, ਰਾਜਦ ਅਤੇ ਸਪਾ ਸਹਿਤ ਕਈ ਵਿਰੋਧੀ ਦਲਾ ਦਾ ਸਮਰਥਨ ਮਿਲਿਆ ਹੈ। ਇਸ ਮਾਮਲੇ 'ਤੇ ਸਿੱਧੂ ਨੇ ਕਿਹਾ ਕਿ ਸੀਬੀਆਈ ਇਕ ਆਜ਼ਾਦ ਅਤੇ ਨਿੱਜੀ ਸੰਸਥਾਨ ਹੈ ਪਰ ਤੁਸੀਂ ਇਸ ਨੂੰ ਕਠਪੁਤਲੀ ਬਣਾ ਦਿਤਾ ਹੈ। ਸੁਪ੍ਰੀਮ ਕੋਰਟ ਦੇ ਚਾਰ ਜੱਜਾਂ ਨੂੰ ਬਾਹਰ ਆ ਕੇ ਪ੍ਰੈਸ ਕਾਂਫਰੰਸ ਕਰਨ ਲਈ ਕਿਸ ਨੇ ਪ੍ਰੇਰਿਤ ਕੀਤਾ।

Navjot Singh Sidhu Navjot Singh Sidhu

ਰਾਅ ਦੀ ਹਾਲਤ ਵੇਖੋ ਅਤੇ ਕਿਵੇਂ ਸੀਬੀਆਈ ਚੀਫ਼ ਦੇ ਨਾਲ ਵਰਤਾਅ ਕੀਤਾ ਗਿਆ ਜਦੋਂ ਉਹ ਇਕ ਸੱਚ ਨੂੰ ਸਾਹਮਣੇ ਲਿਆਉਣ ਚਾਅ ਰਹੇ ਸਨ।  ਲੋਕਤੰਤਰ ਡੰਡਾ ਤੰਤਰ 'ਚ ਬਦਲ ਗਿਆ ਹੈ। ਮਮਤਾ ਬੈਨਰਜੀ ਦਾ ਸਮਰਥਨ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਪੱਛਮ ਬੰਗਾਲ 'ਚ ਜੋ ਵੀ ਹੋ ਰਿਹਾ ਹੈ, ਉਸ ਨਾਲ ਵਿਰੋਧੀ ਪੱਖ ਮਜਬੂਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਲੋਕ ਵੇਖ ਰਹੇ ਹਨ ਸੀਬੀਆਈ ਦਾ ਦੁਰਵਰਤੋਂ ਕਰਕੇ ਤੁਸੀ ਇਕ ਰਾਜ ਸਰਕਾਰ ਦੀ ਅਪਮਾਨ ਕਰ ਰਹੇ ਹੋ,ਜਿਸ ਨੂੰ ਲੋਕਾਂ ਨੇ ਵੋਟ ਦੇ ਕੇ ਚੁਣਿਆ ਹੈ। 

Navjot Singh SidhuNavjot Singh Sidhu

ਦੱਸ ਦਈਏ ਕਿ, ਸੀਬੀਆਈ ਬਨਾਮ ਕੋਲਕਾਤਾ ਪੁਲਿਸ ਮਾਮਲੇ 'ਚ ਮਮਤਾ ਬੈਨਰਜੀ ਅਤੇ ਕੇਂਦਰ ਸਰਕਾਰ 'ਚ ਐਤਵਾਰ ਦੀ ਸ਼ਾਮ ਤੋਂ ਜਾਰੀ ਰਾਜਨੀਤਕ ਗਤੀਰੋਧ ਸੋਮਵਾਰ ਨੂੰ ਜਾਰੀ ਰਿਹ। ਸੀਬੀਆਈ ਬਨਾਮ ਕੋਲਕਾਤਾ ਪੁਲਿਸ ਦੇ ਮੁੱਦੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਤੋਂ ਲੋਹਾ ਲੈ ਰਹੀ ਮਮਤਾ ਬੈਨਰਜੀ ਨੂੰ ਇਸ ਦੌਰਾਨ ਵੱਖਰਾ ਰਾਜਨੀਤਕ ਦਲਾਂ ਦਾ ਜ਼ਬਰਦਸਤ ਸਮਰਥਨ ਮਿਲਿਆ ਹੈ।

ਦੱਸ ਦਈਏ ਕਿ ਮਮਤਾ ਬੈਨਰਜੀ ਹੁਣ ਮੋਦੀ ਸਰਕਾਰ ਦੁਆਰਾ ਸੀਬੀਆਈ ਦੀ ਵਰਤੋਂ ਦਾ ਇਲਜ਼ਾਮ ਲਗਾ ਕੇ ਧਰਨੇ 'ਤੇ ਬੈਠੀ ਹੈ, ਉਥੇ ਹੀ ਅੱਜ ਸੀਬੀਆਈ ਦੀ ਅਰਜੀ 'ਤੇ ਸੁਪ੍ਰੀਮ ਕੋਰਟ 'ਚ ਸੁਣਵਾਈ ਹੋਵੇਗੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement