ਸੁਪਰੀਮ ਕੋਰਟ 'ਚ ਅੱਜ ਹੋਵੇਗੀ ਪਾਂਡਿਆ - ਰਾਹੁਲ ਮਾਮਲੇ ਦੀ ਸੁਣਵਾਈ
Published : Feb 5, 2019, 12:56 pm IST
Updated : Feb 5, 2019, 12:56 pm IST
SHARE ARTICLE
 Koffee With Karan 6, Hardik Pandya and KL Rahul
Koffee With Karan 6, Hardik Pandya and KL Rahul

'ਕੌਫ਼ੀ ਵਿਦ ਕਰਨ' ਸ਼ੋਅ ਤੋਂ ਬਾਅਦ ਵਿਵਾਦਾਂ ਵਿਚ ਫਸੇ ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਦੇ ਉਪਰ ਤੋਂ ਭਲੇ ਹੀ ਖੇਡਣ 'ਤੇ ਰੋਕ ਹੱਟ ਗਈ ਹੈ ਪਰ ਕਾਨੂੰਨੀ ...

ਨਵੀਂ ਦਿੱਲੀ: 'ਕੌਫ਼ੀ ਵਿਦ ਕਰਨ' ਸ਼ੋਅ ਤੋਂ ਬਾਅਦ ਵਿਵਾਦਾਂ ਵਿਚ ਫਸੇ ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਦੇ ਉਪਰ ਤੋਂ ਭਲੇ ਹੀ ਖੇਡਣ 'ਤੇ ਰੋਕ ਹੱਟ ਗਈ ਹੈ ਪਰ ਕਾਨੂੰਨੀ ਕਾਰਵਾਈ ਰੁਕੀ ਨਹੀਂ ਹੈ। ਅੱਜ ਪੰਜ ਫਰਵਰੀ ਨੂੰ ਸੁਪ੍ਰੀਮ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ। 'ਕੌਫ਼ੀ ਵਿਦ ਕਰਨ' ਚੈਟ ਸ਼ੋਅ ਵਿਚ ਔਰਤਾਂ 'ਤੇ ਟਿੱਪਣੀ ਦੇ ਮਾਮਲੇ ਵਿਚ ਪਾਂਡਿਆ ਅਤੇ ਰਾਹੁਲ ਨੂੰ ਜਾਂਚ ਪੂਰੀ ਹੋਣ ਤੱਕ ਮੁਅੱਤਲ ਕਰ ਦਿਤਾ ਗਿਆ ਸੀ।

Panda, Karan, RahulPandya, Karan, Rahul

ਇਸ ਤੋਂ ਬਾਅਦ 24 ਫਰਵਰੀ ਨੂੰ ਸੀਓਏ ਨੇ ਦੋਵਾਂ 'ਤੇ ਰੋਕ ਹਟਾ ਦਿਤੀ। ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਇੰਨ੍ਹਾਂ ਦਿਨੀਂ ਮੁਅੱਤਲ ਕੀਤੇ ਹੋਏ ਹਨ। 24 ਜਨਵਰੀ ਨੂੰ ਸੀਓਏ ਨੇ ਫੈਸਲਾ ਲਿਆ ਸੀ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਦੋਵੇਂ ਖਿਡਾਰੀ ਟੀਮ ਨਾਲਬ ਜੁੜ ਸਕਣਗੇ। ਕਰਨ ਜੌਹਰ ਦੇ ਚੈਟ ਸ਼ੋਅ 'ਕੌਫ਼ੀ ਵਿਦ ਕਰਨ' 'ਚ ਔਰਤਾਂ ਬਾਰੇ ਟਿਪੱਣੀ ਕਰਨ ਤੋਂ ਬਾਅਦ ਦੋਵਾਂ ਨੂੰ ਮੁਅੱਲਤ ਕੀਤਾ ਗਿਆ ਸੀ।

Koffee with KaranKoffee with Karan

25 ਸਾਲਾਂ ਦੇ ਹਾਰਦਿਕ ਪਾਂਡਿਆ ਫਿਲਹਾਲ ਟੀਮ ਇੰਡੀਆ ਨਾਲ ਨਿਊਜ਼ੀਲੈਂਡ 'ਚ ਹਨ, ਜਿੱਥੇ ਵਨਡੇ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਟੀ-20 ਮੈਚਾਂ ਦੀ ਸੀਰੀਜ਼ ਬੁਧਵਾਰ ਨੂੰ ਸ਼ੁਰੂ ਹੋਣੀ ਹੈ। ਪਾਂਡਿਆ ਵੀ ਭਾਰਤੀ ਟੀਮ 'ਚ ਸ਼ਾਮਲ ਹਨ। ਬੈਨ ਤੋਂ ਬਾਅਦ ਵੀ ਪਾਂਡਿਆ ਨੇ ਵਨਡੇ ਸੀਰੀਜ਼ ਦੇ ਤਿੰਨ ਮੈਚਾਂ ਦੀ ਸੀਰੀਜ਼ 'ਚ ਹਿੱਸਾ ਲੈ ਚੁੱਕੇ ਹਨ। ਦੂਜੇ ਪਾਸੇ 26 ਸਾਲਾਂ ਕੇਐਲ ਰਾਹੁਲ ਦੇਸ਼ 'ਚ ਹੀ ਹਨ, ਜਿੱਥੇ ਉਸ ਨੇ ਇੰਗਲੈਂਡ ਲਾਇਨਸ ਖਿਲਾਫ ਤਿਰੁਵਨੰਤਪੁਰਮ 'ਚ ਤਿੰਨ ਲਿਸਟ-ਏ ਮੁਕਾਬਲੇ 'ਚ ਇੰਡੀਆ-ਏ ਟੀਮ ਨੂੰ ਲੀਡ ਕੀਤਾ।

Hardik Pandya and KL RahulHardik Pandya and KL Rahul

ਇਸ ਦੌਰਾਨ ਉਨ੍ਹਾਂ ਦੇ ਬੱਲੇ ਨੇ ਕੁਝ ਖਾਸ ਕਮਾਲ ਤਾਂ ਨਹੀਂ ਕੀਤਾ ਪਰ ਪਾਂਡਿਆ ਨੇ ਸੀਰੀਜ਼ 'ਚ ਆਲ-ਰਾਉਂਡ ਪ੍ਰਦਰਸ਼ਨ ਕਰਦੇ ਹੋਏ 4 ਵਿਕਟ ਝਟਕੇ ਅਤੇ 13,42, 0 ਦੌੜਾਂ ਬਣਾਇਆਂ। ਖਿਡਾਰੀਆਂ 'ਤੇ ਲੱਗੇ ਬੈਨ ਹਟਾਏ ਜਾਣ ਦੇ ਲਈ ਬੀਸੀਸੀਆਈ ਦੇ ਕਾਰਜਕਾਰੀ ਪ੍ਰਧਾਨ ਸੀਕੇ ਖੰਨਾ ਨੇ ਪਹਿਲ ਕੀਤੀ ਸੀ। ਉਨ੍ਹਾਂ ਨੇ ਸੀਓਏ ਨੂੰ ਚਿੱਠੀ ਲਿੱਖ ਜਾਂਚ ਦੌਰਾਨ ਖਿੜਾਰੀਆਂ ਤੋਂ ਬੈਨ ਹਟਾਏ ਜਾਣ ਦੀ ਗੱਲ ਕੀਤੀ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement