ਮਹਿੰਗੀ ਪਈ "ਕੌਫੀ ਵਿਦ ਕਰਨ" ਦੀ ਕੌਫੀ
Published : Jan 18, 2019, 2:30 pm IST
Updated : Jan 18, 2019, 2:30 pm IST
SHARE ARTICLE
Koffee with Karan
Koffee with Karan

ਅਜਿਹਾ ਹੀ ਹੁੰਦਾ ਹੈ ਜਦੋਂ ਲੋੜ ਤੋਂ ਵੱਧ ਦੌਲਤ ਅਤੇ ਸ਼ੋਹਰਤ ਮਿਲ ਜਾਵੇ। ਹਾਰਦਿਕ ਪਾਂਡਿਆ ਅਤੇ ਕੇ.ਐਲ ਰਾਹੁਲ ਨੇ "ਕੌਫੀ ਵਿਦ ਕਰਨ" ਵਿਚ ਜੋ ਕੀਤਾ ਉਹ ਕ੍ਰਿਕਟ ...

ਚੰਡੀਗੜ੍ਹ : ਅਜਿਹਾ ਹੀ ਹੁੰਦਾ ਹੈ ਜਦੋਂ ਲੋੜ ਤੋਂ ਵੱਧ ਦੌਲਤ ਅਤੇ ਸ਼ੋਹਰਤ ਮਿਲ ਜਾਵੇ। ਹਾਰਦਿਕ ਪਾਂਡਿਆ ਅਤੇ ਕੇ.ਐਲ ਰਾਹੁਲ ਨੇ "ਕੌਫੀ ਵਿਦ ਕਰਨ" ਵਿਚ ਜੋ ਕੀਤਾ ਉਹ ਕ੍ਰਿਕਟ ਪ੍ਰੇਮੀਆਂ ਦੇ ਗਲੋਂ ਨਹੀਂ ਉਤਰ ਰਿਹਾ। ਯਾਦ ਰਹੇ ਕਿ ਦੋਵੇਂ ਖਿਡਾਰੀਆਂ ਨੇ ਟੀਵੀ ਸ਼ੋ "ਕੌਫੀ ਵਿਦ ਕਰਨ" ਵਿਚ ਸ਼ਿਰਕਤ ਕੀਤੀ ਸੀ। ਜਿਸ ਵਿਚ ਉਹਨਾਂ ਨੇ ਅਪਣੇ ਨਿਜੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ ਸਨ।

Koffee with KaranHardik Pandya and KL Rahul

ਇਹਨਾਂ ਖੁਲਾਸਿਆਂ ਵਿਚੋਂ ਜ਼ਿਆਦਾ ਖੁਲਾਸੇ ਕੁੜੀਆਂ ਨਾਲ ਰਿਸ਼ਤਿਆਂ ਬਾਰੇ ਸਨ। ਹਾਲਾਂਕਿ ਕੇ ਐਲ ਰਾਹੁਲ ਨੇ ਬਹੁਤ ਜ਼ਿਆਦਾ ਦੋਸ਼ ਨਹੀਂ ਦਿਤਾ ਜਾ ਸਕਦਾ ਪਰ ਹਾਰਦਿਕ ਪਾਂਡਿਆ ਨੇ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ। ਪਾਂਡਿਆ ਨੇ ਤਾਂ ਇਹ ਤਕ ਕਹਿ ਦਿਤਾ ਕਿ ਉਸਦੇ ਮਾਤਾ-ਪਿਤਾ ਨੂੰ ਵੀ ਉਸਦੇ ਸਬੰਧਾਂ ਦੀ ਪੂਰੀ ਜਾਣਕਾਰੀ ਹੈ, ਸ਼ਾਇਦ ਇਹ ਗੱਲ ਉਸਦੀ ਪਰਵਰਿਸ਼ ਨੂੰ ਵੀ ਦਰਸਾਉਂਦੀ ਹੈ। ਬਾਅਦ ਵਿਚ ਹਾਰਦਿਕ ਦੇ ਪਿਤਾ ਨੇ ਉਸਦੀ ਹਮਾਇਤ ਤਕ ਕਰ ਦਿਤੀ, ਜੋ ਕਿ ਹੋਰ ਵੀ ਹੈਰਾਨੀਜਨਕ ਸੀ।

Koffee with KaranKoffee with Karan

ਤੁਹਾਡੀ ਨਿਜੀ ਜ਼ਿੰਦਗੀ ਕਿਸ ਤਰਾਂ ਦੀ ਹੈ ਇਸ ਨਾਲ ਕਿਸੀ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਇਹੋ ਜਿਹੀ ਨਿਜੀ ਜ਼ਿੰਦਗੀ ਨੂੰ ਜਨਤਕ ਕਰਨਾ ਕੋਈ ਮਾਣ ਵਾਲੀ ਗੱਲ ਨਹੀਂ ਹੈ। ਹਾਰਦਿਕ ਪਾਂਡਿਆ ਨੇ ਆਈ ਪੀ ਐਲ ਵਿਚ ਚੀਅਰਲੀਡਰਜ਼ ਨਾਲ ਵੀ ਅਪਣੇ ਸਬੰਧਾਂ ਨੂੰ ਲੈ ਕੇ ਕਈ ਖੁਲਾਸੇ ਕੀਤੇ। "ਆਈ ਪੀ ਐਲ" ਨੂੰ ਲੈ ਕੇ ਦੋਵਾਂ ਵਲੋਂ ਕੀਤੇ ਗਏ ਖੁਲਾਸਿਆਂ ਨੇ ਕ੍ਰਿਕਟ ਲੀਗ ਨੂੰ ਵੀ ਸ਼ੱਕ ਦੇ ਘੇਰੇ ਵਿਚ ਖੜਾ ਕਰ ਦਿਤਾ ਹੈ। ਬੇਸ਼ਕ ਆਈ ਪੀ ਐੱਲ ਨੂੰ ਵੀ ਇਸ ਇੰਟਰਵਿਊ ਕਰਕੇ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।

Koffee with KaranHardik Pandya and KL Rahul

ਕੇ ਐੱਲ ਰਾਹੁਲ ਨੇ ਇਕ ਮੈਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਸਵੇਰੇ 5 ਵਜੇ ਪਾਰਟੀ ਕਰਕੇ ਟੀਮ ਹੋਟਲ ਪਹੁੰਚਿਆ ਤਾ ਉਸਨੂੰ ਪਤਾ ਲੱਗਿਆ ਕੇ ਉਸਨੇ ਅੱਜ ਦਾ ਮੈਚ ਖੇਡਣਾ ਹੈ, ਜੋ ਕਿ ਇਕ ਸ਼ਰਮਨਾਕ ਬਿਆਨ ਹੈ। ਨਾਲ ਹੀ ਇਹ ਭਾਰਤੀ ਟੀਮ ਦੇ ਅਨੁਸ਼ਾਸਨ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਖੜਾ ਕਰਦਾ ਹੈ। ਭਾਰਤੀ ਕੋਚ, ਭਾਰਤੀ ਕਪਤਾਨ ਅਤੇ ਟੀਮ ਮੈਨੇਜਰ ਦੀ ਡਿਊਟੀ ਹੈ ਕਿ ਉਹ ਟੀਮ ਵਿਚ ਅਨੁਸ਼ਾਸਨ ਦਾ ਧਿਆਨ ਰੱਖਣ। ਜੇਕਰ ਕੋਈ ਖਿਡਾਰੀ ਸਾਰੀ ਰਾਤ ਪਾਰਟੀ ਕਰਦਾ ਹੈ ਤਾਂ ਇਸਦੀ ਜ਼ਿੰਮੇਵਾਰੀ ਟੀਮ ਪ੍ਰਬੰਧਕਾਂ ਦੀ ਵੀ ਹੈ।

Koffee with KaranKoffee with Karan

ਖ਼ੁਦਾ ਨਾ ਕਰੇ ਕਿਸੀ ਟੀਮ ਮੈਂਬਰ ਨਾਲ ਕੋਈ ਹਾਦਸਾ ਹੀ ਵਾਪਰ ਜਾਵੇ ਤਾਂ ਜ਼ਿੰਮੇਵਾਰ ਕੌਣ ਹੋਵੇਗਾ ? ਟੀਮ ਮੈਨਜਮੈਂਟ ਦੇ ਵਿਰੁਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਟੀਮ ਵਿਚ ਅਨੁਸ਼ਾਸਨ ਬਣਿਆ ਰਹੇ। ਹਾਰਦਿਕ ਪਾਂਡਿਆ ਦੇ ਮੁਤਾਬਕ ਉਹ ਕਈ ਵਾਰ ਅਪਣੀਆਂ ਮਹਿਲਾ ਦੋਸਤਾਂ ਨੂੰ ਅਪਣੇ ਟੀਮ ਹੋਟਲ ਵਿਚ ਲਿਆਉਂਦਾ ਰਿਹਾ ਹੈ। ਕ੍ਰਿਕੇਟ ਵਿਚ ਸੱਟੇਬਾਜ਼ੀ ਦੇ ਡਰ ਤੋਂ ਕਈ ਸਖ਼ਤ ਕਾਨੂੰਨ ਬਣਾਏ ਗਏ ਹਨ। ਜਿਹਨਾਂ ਵਿਚੋਂ ਇਕ ਕਾਨੂੰਨ ਇਹ ਵੀ ਹੈ ਕੇ ਟੀਮ ਹੋਟਲ ਵਿਚ ਕੋਈ ਵੀ ਬਾਹਰ ਦਾ ਵਿਅਕਤੀ ਦਾਖ਼ਲ ਨਹੀਂ ਹੋ ਸਕਦਾ ਫਿਰ ਕਿਵੇਂ ਹਾਰਦਿਕ ਪਾਂਡਿਆ ਅਪਣੀਆਂ ਮਹਿਲਾ ਦੋਸਤਾਂ ਨੂੰ ਅਪਣੇ ਹੋਟਲ ਵਾਲੇ ਕਮਰੇ ਵਿਚ ਲੈ ਗਿਆ। 

Hardik Pandya and KL RahulHardik Pandya and KL Rahul

ਭਾਰਤ ਵਲੋਂ ਖੇਡਣਾ ਕਿਸੇ-ਕਿਸੇ ਨੂੰ ਹੀ ਨਸੀਬ ਹੁੰਦਾ ਹੈ। ਬੇਸ਼ਕ ਇਹਨਾਂ ਨੇ ਬਹੁਤ ਮਿਹਨਤ ਸਦਕਾ ਅਪਣੀ ਟੀਮ ਵਿਚ ਜਗਾ ਬਣਾਈ ਹੋਏਗੀ ਅਤੇ ਅਪਣੇ ਫੈਨਸ ਦੇ ਚਹੇਤੇ ਬਣੇ ਹੋਣਗੇ ਪਰ ਇਹਨਾਂ ਦੀ ਇਕ ਹਰਕਤ ਨੇ ਦੋਵਾਂ ਦੀ ਸਾਰੀ ਇੱਜ਼ਤ ਮਿੱਟੀ ਵਿਚ ਮਿਲਾ ਦਿਤੀ। ਫੈਨਸ ਹੀ ਨਹੀਂ ਬਲਕਿ ਸਾਰਾ ਕ੍ਰਿਕਟ ਜਗਤ ਇਹਨਾਂ ਦੋਵਾਂ ਦੀ ਇਸ ਹਰਕਤ ਉਤੇ ਬਹੁਤ ਆਲੋਚਨਾ ਕਰ ਰਿਹਾ ਹੈ। ਸਾਬਕਾ ਖਿਡਾਰੀ ਵੀ ਇਹਨਾਂ ਦੋਹਾਂ ਤੋਂ ਬਹੁਤ ਨਾਖੁਸ਼ ਨਜ਼ਰ ਆ ਰਹੇ ਹਨ, ਕਿਉਂਕਿ ਇਹਨਾਂ ਦੇ ਖੁਲਾਸਿਆਂ ਤੋਂ ਬਾਅਦ ਫੈਨਸ ਨਾ ਸਿਰਫ਼ ਇਹਨਾਂ ਦੋਹਾਂ ਬਾਰੇ ਬਲਕਿ ਸਾਰੇ ਖਿਡਾਰੀਆਂ ਬਾਰੇ ਵੀ ਅਜਿਹਾ ਹੀ ਸੋਚਣਗੇ। 

ਬਹੁਤ ਸਾਰੇ ਲੋਕਾਂ ਨੇ "ਕੌਫੀ ਵਿਦ ਕਰਨ" ਦੇ ਹੋਸਟ ਕਰਨ ਜੌਹਰ ਖਿਲਾਫ਼ ਵੀ ਆਵਾਜ਼ ਚੁੱਕੀ ਹੈ ਜੋ ਕੇ ਅਪਣੇ ਪ੍ਰੋਗਰਾਮ ਤੇ ਵਿਦੇਸ਼ੀ ਸੱਭਿਆਚਾਰ ਨੂੰ ਉਤਸ਼ਾਹਤ ਕਰਦਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕਰਨ ਜੌਹਰ ਦਾ ਪ੍ਰੋਗਰਾਮ "ਕੌਫੀ ਵਿਦ ਕਰਨ" ਸਵਾਲਾਂ ਦੇ ਘੇਰੇ ਵਿਚ ਹੈ। ਸਮੇਂ-ਸਮੇਂ 'ਤੇ ਲੋਕਾਂ ਨੇ ਲੱਚਰਤਾ ਨੂੰ ਲੈ ਕੇ ਕਰਨ ਜੌਹਰ ਅਤੇ "ਕੌਫੀ ਵਿਦ ਕਰਨ" ਖਿਲਾਫ਼ ਸ਼ਿਕਾਇਤ ਵੀ ਕੀਤੀ ਹੈ। 

ਇੰਡੀਅਨ ਕ੍ਰਿਕਟ ਬੋਰਡ ਨੇ ਇਹਨਾਂ ਦੋਵਾਂ ਖਿਡਾਰੀਆਂ ਨੂੰ ਆਸਟ੍ਰੇਲੀਆ ਦੌਰੇ ਵਿਚੋਂ ਵਾਪਸ ਬੁਲਾ ਲਿਆ ਹੈ। ਮਾਮਲੇ ਦੀ ਜਾਂਚ ਦੇ ਆਦੇਸ਼ ਵੀ ਦਿਤੇ ਜਾ ਚੁੱਕੇ ਹਨ। ਹਲਾਂਕਿ ਦੋਵਾਂ ਉਤੇ ਦੋ-ਦੋ ਮੈਚਾਂ ਦੀ ਪਾਬੰਦੀ ਯਾਨੀ ਬੈਨ ਲਗਾਇਆ ਗਿਆ ਸੀ ਪਰ ਸਜ਼ਾ ਦਾ ਆਖਰੀ ਫ਼ੈਸਲਾ ਜਾਂਚ ਆਉਣ ਤੋਂ ਬਾਅਦ ਹੀ ਲਿਆ ਜਾਵੇਗਾ। ਕ੍ਰਿਕਟ ਨੂੰ ਭਾਰਤ ਵਿਚ ਧਰਮ ਸਮਝਿਆ ਜਾਂਦਾ ਹੈ ਅਤੇ ਇਸੇ ਕਰਕੇ ਹਰੇਕ ਖਿਡਾਰੀ ਨੂੰ ਏਨਾ ਮਾਨ-ਸਨਮਾਨ ਵੀ ਮਿਲਦਾ ਹੈ।

ਪਰ ਇਸ ਸਨਮਾਨ ਤੇ ਪਿਆਰ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਕੁਲ ਮਿਲਾ ਕੇ ਜਿੰਨਾ ਦੋਸ਼ ਖਿਡਾਰੀਆਂ ਦਾ ਹੈ ਉਸ ਵਿਚ ਕੁਝ ਦੋਸ਼ ਇੰਡੀਅਨ ਕ੍ਰਿਕਟ ਟੀਮ ਮੈਨਜਮੈਂਟ ਅਤੇ "ਆਈ ਪੀ ਐੱਲ" ਟੀਮ ਮੈਨਜਮੈਂਟ ਦਾ ਵੀ ਹੈ ਜਿਹਨਾਂ ਨੇ ਖਿਡਾਰੀਆਂ ਨੂੰ ਇੰਨੀ ਖੁੱਲ੍ਹ ਦਿਤੀ ਹੋਈ ਹੈ। ਹਾਰਦਿਕ ਪਾਂਡਿਆ ਅਤੇ ਕੇ ਐਲ ਰਾਹੁਲ ਨੂੰ ਉਹਨਾਂ ਵਲੋਂ ਕੀਤੀਆਂ ਗਲਤੀਆਂ ਦੀ ਸਜ਼ਾ ਮਿਲੇ ਅਤੇ ਆਉਣ ਵਾਲੇ ਸਮੇਂ ਵਿਚ ਅਜਿਹਾ ਮੁੜ ਨਾ ਦੁਹਰਾਇਆ ਜਾਵੇ, ਇਸਦੀ ਕਾਮਨਾ ਕਰਦੇ ਹਾਂ। (ਪਰਵਿੰਦਰ ਸਿੰਘ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement