
ਜੇ ਤੁਸੀਂ ਅਹਿਮਦਾਬਾਦ ਹਵਾਈ ਅੱਡੇ 'ਤੇ ਜਾਂਦੇ ਹੋ ਅਤੇ ਖੁੱਲ੍ਹੇਆਮ ਇਕ ਰਿੱਛ ਨੂੰ ਘੁੰਮਦਾ ਵੇਖੋਗੇ ਤਾਂ ਡਰਿਓ ਨਾ
ਅਹਿਮਦਾਬਾਦ : ਜੇਕਰ ਤੁਸੀਂ ਅਹਿਮਦਾਬਾਦ ਹਵਾਈ ਅੱਡੇ 'ਤੇ ਜਾਵੋਗੇ ਤਾਂ ਅਤੇ ਖੁੱਲ੍ਹੇਆਮ ਇਕ ਰਿੱਛ ਨੂੰ ਘੁੰਮਦਾ ਵੇਖੋਗੇ ਤਾਂ ਡਰਿਓ ਨਾ। ਦਰਅਸਲ, ਅਹਿਮਦਾਬਾਦ ਹਵਾਈ ਅੱਡੇ ਨੇ ਲੰਗੂਰਾਂ ਦੇ ਹਮਲਿਆਂ ਤੋਂ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਵਿਲੱਖਣ ਤਰੀਕਾ ਲੱਭਿਆ ਹੈ। ਏਅਰਪੋਰਟ ਪ੍ਰਸ਼ਾਸਨ ਨੇ ਹੁਣ ਇਕ ਵਿਸ਼ਾਲ ‘ਰਿੱਛ’ ਤੈਨਾਤ ਕਰ ਦਿੱਤਾ ਹੈ।
file photo
ਇਹ ਅਸਲੀ ਰਿੱਛ ਨਹੀਂ ਹੈ ਪਰ ਉਸਦੇ ਪਹਿਰਾਵੇ ਵਿਚ ਅਹਿਮਦਾਬਾਦ ਏਅਰਪੋਰਟ ਦਾ ਇਕ ਕਰਮਚਾਰੀ ਹੈ ਜੋ ਲੰਗੂਰਾਂ ਨੂੰ ਭਜਾਉਣ ਦਾ ਕੰਮ ਕਰ ਰਿਹਾ ਹੈ। ਅਹਿਮਦਾਬਾਦ ਹਵਾਈ ਅੱਡਾ ਹਰ ਪਾਸਿਓਂ ਦਰੱਖਤ ਤੇ ਪੌਦਿਆਂ ਨਾਲ ਘਿਰਿਆ ਹੋਇਆ ਹੈ ਅਤੇ ਟਰਮੀਨਲ ਤੇ ਲੰਗੂਰਾਂ ਨੂੰ ਵੇਖਣਾ ਆਮ ਗੱਲ ਹੈ। ਲੰਬੇ ਸਮੇਂ ਤੋਂ ਅਹਿਮਦਾਬਾਦ ਹਵਾਈ ਅੱਡੇ ਦੇ ਅਧਿਕਾਰੀ ਇਨ੍ਹਾਂ ਲੰਗੂਰਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ।
file photo
ਅਪ੍ਰੈਲ 2019 ਵਿੱਚ 15 ਲੰਗੂਰਾਂ ਦਾ ਇੱਕ ਸਮੂਹ ਕਾਰਜ਼ਸੀਲ ਖੇਤਰ ਵਿੱਚ ਦਾਖਲ ਹੋਇਆ ਅਤੇ ਉਹਨਾਂ ਕਰਕੇ 10 ਤੋਂ ਵਧੇਰੇ ਉਡਾਣਾਂ ਵਿੱਚ ਦੇਰੀ ਹੋਈ ਅਤੇ ਦੋ ਉਡਾਣਾਂ ਨੂੰ ਦੂਸਰੀ ਜਗ੍ਹਾ ਭੇਜਣਾ ਪਿਆ। ਅਪ੍ਰੈਲ 2017 ਵਿਚ ਦੋ ਉਡਾਣਾਂ ਨੂੰ ਲੰਬੇ ਸਮੇਂ ਲਈ ਇੰਤਜ਼ਾਰ ਕਰਨਾ ਪਿਆ ਕਿਉਂਕਿ ਲੰਗਰ ਰਨਵੇਅ 'ਤੇ ਵੀ ਆ ਗਏ ਸਨ ਅਤੇ ਅਧਿਕਾਰੀ ਉਨ੍ਹਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਸਨ।
file photo
ਲੰਗੂਰ ਜਹਾਜ਼ਾਂ ਲਈ ਖਤਰਨਾਕ ਹਨ
ਨਵੰਬਰ 2016 ਵਿੱਚ ਬਾਂਦਰ ਹਵਾਈ ਅੱਡੇ ਦੇ ਆਪਰੇਸ਼ਨਲ ਖੇਤਰ ਵਿਚ ਦਾਖਲ ਹੋਏ ਸਨ। ਏਅਰਪੋਰਟ ਦੇ ਡਾਇਰੈਕਟਰ ਮਨੋਜ ਗੰਗਲ ਨੇ ਕਿਹਾ ਯਾਤਰੀਆਂ ਦੀ ਸੁਰੱਖਿਆ ਸਾਡੀ ਪਹਿਲ ਹੈ। ਵੱਡੀ ਗਿਣਤੀ ਵਿਚ ਲੰਗੂਰ ਹਵਾਈ ਅੱਡੇ ਦੇ ਆਪਰੇਸ਼ਨਲ ਖੇਤਰ ਵਿਚ ਘੁੰਮ ਰਹੇ ਹਨ। ਏਅਰ ਟ੍ਰੈਫਿਕ ਕੰਟਰੋਲ ਅਧਿਕਾਰੀ ਅਤੇ ਹੋਰ ਕਰਮਚਾਰੀ ਉਨ੍ਹਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰਨ ਵਿੱਚ ਲੱਗੇ ਹੋਏ ਹਨ।
file photo
ਰਵਾਇਤੀ ਉਪਾਅ ਜਾਰੀ ਰਹਿਣਗੇ
ਹੁਣ ਤੱਕ ਰਵਾਇਤੀ ਤਰੀਕੇ ਨਾਲ ਹਵਾਈ ਅੱਡੇ 'ਤੇ ਲੰਗੂਰਾਂ ਦਾ ਪਿੱਛਾ ਕੀਤਾ ਗਿਆ ਸੀ। ਨਿਯਮ ਅਨੁਸਾਰ ਜੇ ਕੋਈ ਜਾਨਵਰ ਇੱਕ ਆਪਰੇਸ਼ਨਲ ਖੇਤਰ ਵਿੱਚ ਘੁੰਮ ਰਿਹਾ ਹੈ ਤਾਂ ਉਡਾਣਾਂ ਨੂੰ ਉਤਰਨ ਦੀ ਆਗਿਆ ਨਹੀਂ ਹੈ ਹਵਾਈ ਅੱਡੇ ਦੇ ਅਧਿਕਾਰੀ ਇਨ੍ਹਾਂ ਜਾਨਵਰਾਂ ਨੂੰ ਭਜਾਉਣ ਪਟਾਕੇ ਚਲਾਉਂਦੇ ਹਨ ਅਤੇ ਕਦੇ ਲਾਠੀ ਲੈ ਕੇ ਉਨ੍ਹਾਂ ਦੇ ਪਿੱਛੇ ਭੱਜਦੇ ਹਨ।
file photo
ਏਅਰਪੋਰਟ ਦੇ ਨਿਰਦੇਸ਼ਕ ਨੇ ਕਿਹਾ ਕਿ ਅਸੀਂ ਇਨ੍ਹਾਂ ਰਵਾਇਤੀ ਤਰੀਕਿਆਂ ਨੂੰ ਜਾਰੀ ਰੱਖਾਂਗੇ। ਇਸ ਤੋਂ ਇਲਾਵਾ, ਰਿੱਛ ਦੀ ਆਵਾਜ਼ ਹੁਣ ਰਿਕਾਰਡ ਕੀਤੀ ਜਾਵੇਗੀ ਅਤੇ ਇਸਨੂੰ ਉੱਚੀ ਆਵਾਜ਼ 'ਚ ਚਲਾਇਆ ਜਾਵੇਗਾ। ਏਅਰਪੋਰਟ ਦੇ ਨਿਰਦੇਸ਼ਕ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਰਿੱਛਾਂ ਨਾਲ ਨਜਿੱਠਣ ਲਈ ਕਿਸੇ ਹੋਰ ਏਅਰਪੋਰਟ ‘ਤੇ ਅਜਿਹਾ ਪ੍ਰਬੰਧ ਹੋਵੇਗਾ।