
ਚੀਨ ਵਿਚ ਇਕ ਚਲਾਕ ਬਾਂਦਰ ਨੇ ਅਪਣੀ ਮਾਲਕਣ ਨੂੰ ਹੈਰਾਨ ਕਰ ਦਿੱਤਾ।
ਨਵੀਂ ਦਿੱਲੀ: ਚੀਨ ਵਿਚ ਇਕ ਚਲਾਕ ਬਾਂਦਰ ਨੇ ਅਪਣੀ ਮਾਲਕਣ ਨੂੰ ਹੈਰਾਨ ਕਰ ਦਿੱਤਾ। ਕਿਉਂਕਿ ਉਸ ਨੇ ਅਪਣੀ ਮਾਲਕਣ ਦੇ ਫੋਨ ਤੋਂ ਆਨਲਾਈਨ ਸਮਾਨ ਆਰਡਕ ਕਰ ਦਿੱਤਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਕ ਵੀਡੀਓ ਮੁਤਾਬਕ ਚੀਨ ਦੇ ਵਾਈਲਡ ਐਨੀਮਲ ਵਰਲਡ ਵਿਚ ਕੰਮ ਕਰਨ ਵਾਲੀ ਮੈਂਗੇਗ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਉਹਨਾਂ ਨੇ ਅਪਣੇ ਅਕਾਊਂਟ ਦੇ ਜ਼ਰੀਏ ਇਕ ਆਰਡਰ ਪਲੇਸ ਪਾਇਆ।
Monkey does online shopping from phone
ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ‘ਤੇ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਹਨਾਂ ਦਾ ਅਪਣਾ ਪਾਲਤੂ ਬਾਂਦਰ ਹੈ। ਮੈਂਗੇਗ ਅਪਣੇ ਫੋਨ ਤੋਂ ਆਨਲਾਈਨ ਘਰੇਲੂ ਸਮਾਨ ਆਰਡਰ ਕਰਨ ਵਾਲੀ ਸੀ, ਇਸੇ ਦੌਰਾਨ ਉਸ ਨੂੰ ਲੱਗਿਆ ਕਿ ਉਸ ਦਾ ਬਾਂਦਰ ਭੁੱਖਾ ਹੈ। ਉਹ ਰੁਕ ਕੇ ਅਪਣੇ ਬਾਂਦਰ ਲਈ ਖਾਣਾ ਬਣਾਉਣ ਚਲੀ ਗਈ। ਵਾਪਸ ਆਉਂਦਿਆਂ ਉਹਨਾਂ ਨੇ ਦੇਖਿਆ ਕਿ ਆਰਡਰ ਪਹਿਲਾਂ ਤੋਂ ਹੀ ਪਲੇਸ ਹੋ ਚੁੱਕਾ ਹੈ।
Monkey does online shopping from phone
ਇਹ ਦੇਖ ਕੇ ਉਹ ਹੈਰਾਨ ਰਹਿ ਗਈ। ਉਸ ਦਾ ਕਹਿਣਾ ਹੈ ਕਿ ਉਹ ਅਕਸਰ ਆਨਲਾਈਨ ਸਮਾਨ ਮੰਗਵਾਉਂਦੀ ਰਹਿੰਦੀ ਹੈ, ਉਸ ਨੂੰ ਦੇਖ ਕੇ ਹੀ ਉਸ ਦੇ ਬਾਂਦਰ ਨੇ ਆਨਲਾਈਨ ਸ਼ਾਪਿੰਗ ਕਰਨੀ ਸਿੱਖ ਲਈ। ਇਸ ਤੋਂ ਬਾਅਦ ਲੜਕੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੇ ਆਰਡਰ ਕੈਂਸਲ ਨਹੀਂ ਕੀਤਾ ਕਿਉਂਕਿ ਬਾਂਦਰ ਨੇ ਜ਼ਰੂਰੀ ਚੀਜ਼ਾਂ ਦਾ ਆਰਡਰ ਪਹਿਲਾਂ ਹੀ ਦੇ ਦਿੱਤਾ ਸੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।