
ਮੀਡੀਆ ਰਿਪੋਰਟਸ ਅਨੁਸਾਰ 31 ਸਾਲ ਦੇ ਪਾਰਸ ਸ਼ਾਹ ਤਨਖ਼ਾਹ...
ਨਵੀਂ ਦਿੱਲੀ: ਕਿਸੇ ਗਰੀਬ ਵੱਲੋਂ ਖਾਣ ਵਾਲੀ ਚੀਜ਼ ਚੋਰੀ ਕਰਨ ਦੀ ਖ਼ਬਰ ਆਵੇ ਤਾਂ ਹੈਰਾਨੀ ਨਹੀਂ ਹੁੰਦੀ ਪਰ ਜੇ ਕਰੋੜਾਂ ਦੀ ਤਨਖ਼ਾਹ ਲੈਣ ਵਾਲਾ ਕੋਈ ਸੈਂਡਵਿਚ ਦੀ ਚੋਰੀ ਕਰੇ ਤਾਂ ਇਹ ਜ਼ਰੂਰ ਅਜੀਬੋਗਰੀਬ ਘਟਨਾ ਬਣ ਜਾਂਦੀ ਹੈ। ਅਜਿਹਾ ਹੀ ਕੁੱਝ ਹੋਇਆ ਹੈ ਸਿਟੀ ਬੈਂਕ ਦੇ ਇਕ ਹਾਈ-ਪ੍ਰੋਫਾਇਲ ਬੈਂਕਰ ਦੇ ਨਾਲ। 9 ਕਰੋੜ ਤਨਖ਼ਾਹ ਲੈਣ ਵਾਲੇ ਇਕ ਹਾਈ-ਪ੍ਰੋਫਾਇਲ ਬੈਂਕਰ ਨੂੰ ਕਥਿਤ ਤੌਰ ਤੇ ਸੈਂਡਵਿਚ ਚੋਰੀ ਕਰਨ ਦੇ ਆਰੋਪ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ।
Photo
ਮੀਡੀਆ ਰਿਪੋਰਟਸ ਅਨੁਸਾਰ 31 ਸਾਲ ਦੇ ਪਾਰਸ ਸ਼ਾਹ ਤਨਖ਼ਾਹ ਕਰੋੜਾਂ ਰੁਪਏ ਹੈ। ਪਿਛਲੇ ਮਹੀਨੇ ਉਹਨਾਂ ਨੇ ਸਿਟੀਗਰੁੱਪ ਦੇ ਯੂਰੋਪ, ਮੱਧ ਏਸ਼ੀਆ ਅਤੇ ਅਫਰੀਕਾ ਦੇ ਹਾਈ-ਪ੍ਰੋਫਾਇਲ ਟ੍ਰੇਡ ਹੈਡ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਹਨਾਂ ਤੇ ਈਸਟ ਲੰਡਨ ਵਿਚ ਕੈਨਰੀ ਵਾਰਫ ਸਥਿਤ ਬੈਂਕ ਦੇ ਹੈਡਕੁਆਰਟਰ ਤੋਂ ਖਾਣਾ ਚੋਰੀ ਕਰਨ ਦੇ ਕਈ ਆਰੋਪ ਲੱਗੇ ਹਨ। ਹੁਣ ਇਹ ਸਪੱਸ਼ਟ ਨਹੀਂ ਹੈ ਕਿ ਸ਼ਾਹ ਤੇ ਕਿੰਨੇ ਸੈਂਡਵਿਚ ਚੋਰੀ ਕਰਨ ਦਾ ਆਰੋਪ ਲੱਗਿਆ ਹੈ।
Sandwich
ਇਸ ਤੋਂ ਇਲਾਵਾ ਕਥਿਤ ਤੌਰ ਤੇ ਚੋਰੀ ਕਰਨ ਸਮੇਂ ਦਾ ਵੀ ਕੋਈ ਪਤਾ ਨਹੀਂ ਲੱਗਿਆ। ਇੰਪਲਾਇ ਰਿਵਿਊ ਵੈਬਸਾਈਟ ਗਲਾਸਡੋਰ ਦਾ ਕਹਿਣਾ ਹੈ ਕਿ ਇਕ ਕ੍ਰੈਡਿਟ ਟ੍ਰੈਡਰ ਦੀ ਔਸਤ ਤਨਖ਼ਾਹ 1,83,740 ਪਾਉਂਡ ਹੁੰਦੀ ਹੈ। ਪਰ ਪਾਰਸ ਸ਼ਾਹ ਦੀ ਸਿਟੀ ਬੈਂਕ ਵਿਚ ਉਹਨਾਂ ਦੇ ਸੀਨੀਅਰ ਆਹੁਦੇ ਲਈ ਕਿਤੇ ਜ਼ਿਆਦਾ ਤਨਖ਼ਾਹ ਮਿਲਦੀ ਰਹੀ ਹੈ। (ਕਰੀਬ 9.2 ਕਰੋੜ ਰੁਪਏ।) ਸ਼ਾਹ ਨੂੰ ਉਸ ਸਮੇਂ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ ਜਦੋਂ ਸਿਟੀਗਰੁੱਪ ਅਪਣੇ ਕਰਮਚਾਰੀਆਂ ਲਈ ਬੋਨਸ ਦਾ ਐਲਾਨ ਕਰਦੀ ਹੈ।
Sandwich
ਪਾਰਸ ਸ਼ਾਹ ਦੀ ਲਿੰਕਡਾਈਨ ਪ੍ਰੋਫਾਇਲ ਤੋਂ ਪਤਾ ਚਲਦਾ ਹੈ ਕਿ ਉਹਨਾਂ ਨੇ 2010 ਵਿਚ ਯੂਨੀਵਰਸਿਟੀ ਆਫ ਬਾਥ ਦੇ ਇਕਨਾਮਿਕ ਵਿਚ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੇ HSBC ਦੀ ਫਿਕਸਡ-ਇਨਕਮ ਟ੍ਰੇਡਿੰਗ ਡਿਵਿਜ਼ਨ ਸਕੀਮ ਜਾਇ ਵੱਲੋਂ 7 ਸਾਲ ਤਕ ਬੈਂਕ ਨਾਲ ਕੰਮ ਕੀਤਾ। 2017 ਵਿਚ ਉਹਨਾਂ ਨੇ ਸਿਟੀ ਬੈਂਕ ਜਾਇਨ ਕੀਤਾ।
Photo
ਪਾਰਸ ਦੀ ਪ੍ਰੋਫਾਇਲ ਮੁਤਾਬਕ ਉਹਨਾਂ ਨੇ ਸਿਰਫ ਦੋ ਮਹੀਨੇ ਬਾਅਦ ਹੀ ਸਿਟੀ ਬੈਂਕ ਦੇ ਯੂਰੋਪ, ਮੱਧ ਏਸ਼ੀਆ ਅਤੇ ਅਫਰੀਕਾ ਦੇ ਹਾਈ-ਯੀਲਡ ਕ੍ਰੈਡਿਟ ਟ੍ਰੇਡਿੰਗ ਦੇ ਹੈਡ ਦੇ ਤੌਰ ਤੇ ਪ੍ਰਮੋਟ ਕਰ ਦਿੱਤਾ ਗਿਆ ਸੀ। ਉਹਨਾਂ ਦੇ ਫੇਸਬੁੱਕ ਪੇਜ਼ ਮੁਤਾਬਕ ਉਹਨਾਂ ਨੂੰ ਛੁੱਟੀਆਂ ਪਸੰਦ ਹਨ ਅਤੇ ਉਹ ਜਾਰਡਨ ਅਤੇ ਪੇਰੂ ਜਾ ਚੁੱਕੇ ਹਨ। ਗੌਰ ਕਰਨ ਵਾਲੀ ਗੱਲ ਹੈ ਕਿ ਨਿਜੀ ਦੁਰਵਿਵਹਾਰ ਲਈ ਖੁਦ ਨੂੰ ਮੁਸੀਬਤ ਵਿਚ ਪਾਉਣ ਵਾਲੇ ਉਹ ਪਹਿਲੇ ਬੈਂਕਰ ਨਹੀਂ ਹਨ। ਇਸ ਤੋਂ ਪਹਿਲਾਂ ਵੀ ਕਈ ਬੈਂਕ ਹੋਰਨਾਂ ਮਾਮਲਿਆਂ ਵਿਚ ਅਪਣੀ ਨੌਕਰੀ ਗੁਆ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।