
ਵਾਇਰਸ ਵਾਲੇ ਵਿਅਕਤੀ ਦੇ ਖੰਘਣ, ਛਿੱਕ ਨਾਲ ਹਵਾ...
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਨੇ ਲਗਾਤਾਰ ਹਾਹਾਕਾਰ ਮਚਾਇਆ ਹੋਇਆ ਹੈ। ਹੁਣ ਤਕ ਇਸ ਦੀ ਚਪੇਟ ਵਿਚ ਬਹੁਤ ਸਾਰੇ ਲੋਕ ਆ ਚੁੱਕੇ ਹਨ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਕਾਫੀ ਦੂਰ ਦੂਰ ਤਕ ਅਪਣੇ ਪੈਰ ਪਸਾਰ ਲਏ ਹਨ ਅਤੇ ਭਾਰਤ ਦੇ ਕੇਰਲ ਵਿਚ 3 ਲੋਕ ਇਸ ਵਾਇਰਸ ਨਾਲ ਸ਼ੱਕੀ ਪਾਏ ਗਏ ਹਨ। ਕੋਰੋਨਾ ਵਾਇਰਸ ਵਾਲੇ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਇਹ ਦੂਜੇ ਵਿਅਕਤੀ ਨੂੰ ਵੀ ਹੋ ਜਾਂਦਾ ਹੈ।
Corona Virus
ਵਾਇਰਸ ਵਾਲੇ ਵਿਅਕਤੀ ਦੇ ਖੰਘਣ, ਛਿੱਕ ਨਾਲ ਹਵਾ ਦੁਆਰਾ ਫੈਲ ਕੇ ਇਹ ਅੱਖਾਂ, ਨੱਕ ਅਤੇ ਮੂੰਹ ਰਾਹੀਂ ਹੋਰਨਾਂ ਵਿਅਕਤੀਆਂ ਨੂੰ ਵੀ ਹੋ ਜਾਂਦਾ ਹੈ। ਵਾਇਰਸ ਵਾਲੇ ਵਿਅਕਤੀ ਨਾਲ ਹੱਥ ਮਿਲਾਉਣ, ਉਸ ਦੇ ਸੰਪਰਕ ਵਿਚ ਆਉਣ ਨਾਲ, ਸਿਹਤਮੰਦ ਵਿਅਕਤੀ ਨੂੰ ਵੀ ਵਾਇਰਸ ਵਰਗੀ ਬਿਮਾਰੀ ਹੋ ਜਾਂਦੀ ਹੈ।
Corona Virus
ਇਸ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਭੀੜ ਵਾਲੀ ਥਾਂ ਤੋਂ ਬਚਿਆ ਜਾਵੇ ਕਿਉਂ ਕਿ ਇਹ ਨਹੀਂ ਪਤਾ ਹੁੰਦਾ ਕਿ ਭੀੜ ਵਿਚ ਇਸ ਵਾਇਰਸ ਦੇ ਸੰਪਰਕ ਵਿਚ ਕੌਣ ਹੈ। ਜਿਹੜੇ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ ਉਹਨਾਂ ਵਿਚ ਕੋਈ ਲੱਛਣ ਨਹੀਂ ਦਿਸਦੇ।
Hand Wash
ਇਸ ਤਰ੍ਹਾਂ ਵਾਇਰਸ ਵਾਲੇ ਵਿਅਕਤੀ ਨੇ ਜਿਹੜੀ ਜਿਹੜੀ ਚੀਜ਼ ਨੂੰ ਛੂਹਿਆ ਹੁੰਦਾ ਹੈ ਉਹ ਅਪਣਾ ਵਾਇਰਸ ਉਸ ਚੀਜ਼ ਤੇ ਛੱਡ ਜਾਂਦੇ ਹਨ ਜਿਵੇਂ ਕਿ ਦਰਵਾਜ਼ੇ ਦੇ ਹੈਂਡਲ, ਟ੍ਰੇਨ, ਬੱਸ ਵਿਚ ਖੜ੍ਹੇ ਹੋ ਕੇ ਯਾਤਰਾ ਕਰਨ ਦੌਰਾਨ ਫੜੇ ਜਾਣ ਵਾਲੇ ਕੁੰਡੇ, ਮੋਬਾਇਲ, ਲੈਪਟਾਪ, ਕੰਪਿਊਟਰ ਮਾਊਸ, ਚਾਹ ਜਾਂ ਕਾਫੀ ਦੇ ਕੱਪ, ਲਿਫਟ ਦੇ ਬਟਨ ਆਦਿ।
ਇਸ ਤਰ੍ਹਾਂ ਕਰੋ ਬਚਾਅ
ਚਿਹਰੇ ਨੂੰ ਖੁਦ ਅਤੇ ਨਾ ਹੀ ਕਿਸੇ ਹੋਰ ਨੂੰ ਛੂਹਣ ਦਿਓ।
ਹੱਥਾਂ ਨੂੰ ਪਿਛਲੇ ਪਾਸੇ ਤੋਂ, ਉਂਗਲੀਆਂ ਦੇ ਵਿਚਕਾਰ, ਨੂੰਹਾਂ ਦੇ ਹੇਠਾਂ ਤੋਂ ਕੂਹਣੀਆਂ ਤਕ ਘਟ ਤੋਂ ਘਟ 20 ਸੈਕਿੰਡ ਤਕ ਧੋਵੋ। ਮੂੰਹ ਤੇ ਲਗਾਏ ਜਾਣ ਵਾਲੇ ਮਾਸਕ ਨੂੰ ਇਕ ਦਿਨ ਤੋਂ ਜ਼ਿਆਦਾ ਇਸਤੇਮਾਲ ਨਾ ਕਰੋ ਕਿਉਂ ਕਿ ਮਾਸਕ ਵਿਚ ਬੈਕਟੀਰੀਆ ਪੈਦਾ ਹੋ ਸਕਦੇ ਹਨ।
Corona
ਕਿਸੇ ਨਾਲ ਵੀ ਭੋਜਨ, ਬਰਤਨ, ਕੱਪ ਅਤੇ ਤੌਲੀਆ ਸਾਂਝਾ ਨਾ ਕਰੋ।
ਭੋਜਨ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।
ਜਦੋਂ ਕਿਤੇ ਬਾਹਰ ਜਾਂਦੇ ਹੋ ਤਾਂ ਸਾਬਣ ਨਾਲ ਹੱਥ ਜ਼ਰੂਰ ਧੋਣੇ ਚਾਹੀਦੇ ਹਨ।
ਕੋਈ ਵੀ ਮੁਸ਼ਕਲ ਆਉਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਓ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।