
1674 ਔਰਤਾਂ ਦੇ ਨਾਲ-ਨਾਲ ਅਗਵਾ ਦੇ 92 ਮਾਮਲਿਆਂ ਵਿੱਚ ਮਰਦ ਵੀ ਸ਼ਾਮਲ ਹਨ
ਹਰਿਆਣਾ- ਹਰਿਆਣਾ ਵਿੱਚ ਅਜੇ ਵੀ ਵਿਆਹ ਲਈ ਔਰਤਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ। ਇਹ ਖੁਲਾਸਾ ਹਰਿਆਣਾ ਪੁਲਿਸ ਦੀ ਗੁਪਤ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਮੁਤਾਬਕ ਅਗਵਾ ਦੇ 1766 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 1674 ਔਰਤਾਂ ਦੇ ਨਾਲ-ਨਾਲ ਅਗਵਾ ਦੇ 92 ਮਾਮਲਿਆਂ ਵਿੱਚ ਮਰਦ ਵੀ ਸ਼ਾਮਲ ਹਨ। ਹੈਰਾਨੀ ਦੀ ਗੱਲ ਹੈ ਕਿ ਇੰਨੇ ਮਾਮਲਿਆਂ ਵਿੱਚ 207 ਔਰਤਾਂ ਸਮੇਤ 257 ਲੋਕਾਂ ਦੇ ਰਿਸ਼ਤੇਦਾਰਾਂ ਨੇ ਹੀ ਪੁਲਿਸ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਹਰਿਆਣਾ ਵਿੱਚ ਤੇਜ਼ੀ ਨਾਲ ਵੱਧ ਰਹੇ ਅਗਵਾ ਦੀਆਂ ਵਾਰਦਾਤਾਂ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਵਿੱਚ ਬੇਚੈਨੀ ਹੈ। ਹਾਲਾਂਕਿ ਉਹ ਇਸ 'ਤੇ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ ਪਰ ਉਨ੍ਹਾਂ ਨੇ ਮੰਨਿਆ ਹੈ ਕਿ ਵਿਆਹ ਲਈ ਔਰਤਾਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਇਸ ਲਈ ਐਕਸ਼ਨ ਪਲਾਨ ਤਿਆਰ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ- 6.79 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਯੂ.ਪੀ ਤੋਂ ਦੋਸ਼ੀ ਕੀਤਾ ਗ੍ਰਿਫ਼ਤਾਰ
ਪੁਲਿਸ ਰਿਕਾਰਡ ਦੱਸਦਾ ਹੈ ਕਿ ਰਾਜ ਵਿੱਚ ਅਗਵਾ ਦੇ ਕੁੱਲ 3,724 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 1,011 ਲੋਕਾਂ ਦਾ ਪਤਾ ਨਹੀਂ ਲੱਗ ਸਕਿਆ, ਜਦਕਿ 40 ਲੋਕ ਮ੍ਰਿਤਕ ਪਾਏ ਗਏ। 13 ਨੂੰ ਕਤਲ ਲਈ, 22 ਨੂੰ ਬਦਲਾ ਲੈਣ ਲਈ ਅਤੇ 12 ਨੂੰ ਫਿਰੌਤੀ ਲਈ ਅਗਵਾ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ- ਗਰਮੀਆਂ ਲਈ ਵਧੀਆ ਹਨ ਇਹ ਵਾਲਾਂ ਦੇ 5 ਤੇਲ
ਅੰਕੜਿਆਂ ਅਨੁਸਾਰ 2020 ਵਿੱਚ ਵਿਆਹ ਲਈ ਅਗਵਾ ਦੇ 1043 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਨ੍ਹਾਂ ਵਿਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਜ਼ਿਆਦਾ ਸੀ। ਜੇਕਰ ਇੱਕ ਦਿਨ ਦਾ ਔਸਤਨ ਲਿਆ ਜਾਵੇ ਤਾਂ ਰੋਜ਼ਾਨਾ ਤਿੰਨ ਔਰਤਾਂ ਨੂੰ ਵਿਆਹ ਲਈ ਅਗਵਾ ਕੀਤਾ ਜਾ ਰਿਹਾ ਹੈ। 2020 ਦੇ ਮੁਕਾਬਲੇ 2022 ਵਿੱਚ ਇਨ੍ਹਾਂ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ।