
ਕੇਂਦਰੀ ਮੰਤਰੀ ਹਰੀਵੰਸ਼ ਨੇ ਦਿੱਤਾ ਰਾਘਵ ਚੱਢਾ ਦੇ ਸਵਾਲਾਂ ਦਾ ਜਵਾਬ
ਨਵੀਂ ਦਿੱਲੀ - ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਰਾਜ ਸਭਾ ਵਿਚ MSME ਮੰਤਰੀ ਨੂੰ ਦੇਸ਼ ਵਿਚ MSMEs ਦੀ ਵਿਗੜਦੀ ਹਾਲਤ ਨਾਲ ਸਬੰਧਤ ਸਵਾਲ ਪੁੱਛੇ ਜਿਸ ਵਿਚ ਯੂਨਿਟਾਂ ਦਾ ਬੰਦ ਹੋਣਾ, ਕਰਜ਼ਿਆਂ 'ਤੇ ਡਿਫਾਲਟ ਹੋਣਾ, ਨਿਰਯਾਤ ਵਿੱਚ ਗਿਰਾਵਟ ਅਤੇ ਭਾਰਤੀ ਅਰਥਵਿਵਸਥਾ 'ਤੇ ਉਨ੍ਹਾਂ ਦੇ ਪ੍ਰਭਾਵ ਆਦਿ ਸਵਾਲ ਸ਼ਾਮਲ ਸਨ।
ਇਹਨਾਂ ਸਵਾਲਾਂ ਦੇ ਜਵਾਬ ਵਿਚ ਕੇਂਦਰੀ ਮੰਤਰੀ ਹਰੀਵੰਸ਼ ਨੇ ਕਿਹਾ ਕਿ ਨਿਰਯਾਤ ਅਤੇ ਜੀਡੀਪੀ ਵਿਚ 2 ਸਾਲਾਂ ਦੌਰਾਨ ਕੋਰੋਨਾ ਕਾਲ ਵਿਚ ਗਿਰਾਵਟ ਆਈ ਹੈ ਪਰ 2021-22 ਵਿਚ 29.1 ਫ਼ੀਸਦੀ ਵਧਿਆ ਹੈ ਤੇ 2022-23 ਵਿਚ 30 ਫੀਸਦੀ ਵਧ ਗਿਆ ਹੋਵੇਗਾ। ਮੰਤਰੀ ਨੇ ਕਿਹਾ ਕਿ ਜਦੋਂ ਕੋਰੋਨਾ ਕਾਲ ਦੌਰਾਨ ਥੋੜਾ ਪ੍ਰਭਾਵ ਪਿਆ ਤਾਂ ਪ੍ਰਧਾਨ ਮੰਤਰੀ ਨੇ ਇਸ ਸਮੱਸਿਆ ਨੂੰ ਜਲਦ ਹੱਲ ਕਰ ਦਿੱਤਾ ਸੀ ਤੇ ਇਸ ਵਿਚ ਫਿਰ ਤੋਂ ਵਾਧਾ ਹੋ ਗਿਆ ਸੀ।
ਇਸ ਦੇ ਨਾਲ ਹੀ ਮੰਤਰੀ ਨੇ ਦੱਸਿਆ ਕਿ 2019-20 ਵਿਚ ਜੀਐਸਟੀ ਜੋ 5 ਲੱਖ ਕਰੋੜ ਸੀ ਤੇ 20-21 ਵਿਚ ਇਹ ਘਟ ਗਿਆ ਸੀ ਪਰ ਉਸ ਸਮੇਂ ਕੋਰੋਨਾ ਕਾਲ ਸੀ ਤੇ ਉਸ ਸਮੇਂ ਸਭ ਕੁੱਝ ਪ੍ਰਭਾਵਿਤ ਹੋਇਆ ਸੀ ਪਰ ਉਸ ਤੋਂ ਬਾਅਦ ਜੀਐੱਸਟੀ ਵਿਚ ਫਿਰ ਵਾਧਾ ਹੋ ਗਿਆ ਸੀ।