
ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਭਰਾ ਅਬਦੁਲ ਰਾਉਫ, ਹਮਾਦ ਅਜ਼ਹਰ ਸਮੇਤ 44 ਅਤਿਵਾਦੀਆਂ ਨੂੰ ਕੀਤਾ ਗ੍ਰਿਫਤਾਰ...
ਇਸਲਾਮਾਬਾਦ : ਭਾਰਤ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਦੁਨਿਆਂ ਨੂੰ ਵਿਖਾਉਣ ਲਈ ਕਾਰਵਾਈ ਸੁਰੂ ਕਰ ਦਿਤੀ ਹੈ। ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਭਰਾ ਅਬਦੁਲ ਰਾਉਫ, ਹਮਾਦ ਅਜ਼ਹਰ ਸਮੇਤ 44 ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਪੰਜਾਬ ਵਿਚ ਅਤਿਵਾਦੀਆ ਦੀ ਮਦਦ ਕਰਨ ਦੇ ਦੋਸ਼ ਵਿਚ ਲਗਭਗ 53 ਸੰਗਠਨਾਂ ਤੇ ਰੋਕ ਲਗਾ ਦਿਤੀ ਗਈ ਹੈ। ਇਸ ਤੋਂ ਪਹਿਲਾ ਜ਼ੈਸ-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੀ ਮੌਤ ਦੀ ਝੂਠੀ ਖ਼ਬਰ ਫੈਲੀ ਸੀ, ਬਾਅਦ ਵਿਚ ਪਾਕਿਸਤਾਨ ਨੇ ਇਨ੍ਹਾਂ ਖ਼ਬਰਾ ਦਾ ਖੰਡਨ ਕੀਤਾ ਸੀ।
ਇਸ ਤੋਂ ਪਹਿਲਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਕੁਰੈਸ਼ੀ ਨੇ ਮਸੂਦ ਅਜ਼ਹਰ ਦੇ ਬਿਮਾਰ ਹੋਣ ਦੀ ਗੱਲ ਕਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਰਾਵਲਪਿੰਡੀ ਦੇ ਇਕ ਮਿਲਟਰੀ ਹਸਪਤਾਲ ਵਿਚ ਭਰਤੀ ਹੈ ਅਤੇ ਫੌਜ ਦੇ ਘੇਰੇ ਵਿਚ ਹੈ। ਭਾਰਤ ਦੇ ਦਬਾਅ ਤੋਂ ਬਾਅਦ ਉਸਦੀ ਰਿਹਾਇਸ ਨੂੰ ਤਬਦੀਲ ਕੀਤਾ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਇਹ ਕਾਰਵਾਈ ਵਿਦੇਸ਼ ਮੰਤਰੀ ਮੁਹੰਮਦ ਕੁਰੈਸ਼ੀ ਨੇ ਉਸ ਐਲਾਨ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀ ਧਰਤੀ ਦਾ ਕਿਸੇ ਵੀ ਦੇਸ਼ ਦੇ ਖਿਲਾਫ ਅਤਿਵਾਦ ਦੇ ਲਈ ਇਸਤੇਮਾਲ ਨਾ ਹੋਣ ਦੀ ਗੱਲ ਕਹੀ ਸੀ।
ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਹੈਡਕੁਆਟਰ ਨੂੰ ਸਰਕਾਰ ਨੇ ਆਪਣੇ ਕਬਜੇ ਵਿਚ ਲੈ ਲਿਆ ਹੈ। ਅੰਤਰਰਾਸਟਰੀ ਦਬਾਅ ਤੋ ਬਚਣ ਲਈ ਪਾਕਿਸਤਾਨ ਦੀ ਪੈਤੜੇਬਾਜ਼ੀ ਜਾਰੀ ਹੈ। ਇਮਰਾਨ ਸਰਕਾਰ ਨੇ ਸਯੁੰਕਤ ਰਾਸਟਰ ਸੁਰਖਿਆਂ ਪਰਿਸ਼ਦ ਨੇ ਨਾਮਜ਼ਦ ਅਤਿਵਾਦੀ ਸੰਗਠਨਾ ਦੀ ਜਾਇਦਾਦ ਜ਼ਬਤ ਕਰਨ ਦਾ ਫੈਸਲਾ ਕੀਤਾ ਹੈ। ਇਸ ਬਾਰੇ ਸੋਮਵਾਰ ਨੂੰ ਆਦੇਸ਼ ਵੀ ਜਾਰੀ ਕੀਤਾ ਗਿਆ ਹੈ। ਹਾਲਾਕਿ ,ਪਾਕਿਸਤਾਨ ਪਹਿਲਾ ਵੀ ਅਜਿਹਾ ਕਰ ਚੁਕਿਆ ਹੈ, ਅਦਾਲਤ ਤੋਂ ਦੋਸ਼ੀਆਂ ਨੂੰ ਰਾਹਤ ਮਿਲ ਜਾਦੀ ਹੈ।
ਵਿਦੇਸ਼ ਵਿਭਾਗ ਦੇ ਅਨੁਸਾਰ ਸਯੁੰਕਤ ਰਾਸਟਰ ਸੁਰਖਿਆ ਕੌਂਸਲ (ਅਟੈਚਮੈਂਟ ਅਤੇ ਜ਼ਬਤ) ਦਾ ਹੁਕਮ 2019 ਵਿਚ ਜਾਰੀ ਪਾਕਿਸਤਾਨ ਦੇ ਸਯੁੰਕਤ ਰਾਸ਼ਟਰ ਪਰਿਸ਼ਦ (ਜੂਐਨਐਸਸੀ) ਦੇ 1948 ਐਕਟ ਦੀਆਂ ਧਾਰਾਵਾਂ ਅਨੁਸਾਰ ਜਾਰੀ ਕੀਤਾ ਗਿਆ ਹੈ। ਵਿਦੇਸ਼ੀ ਮਾਮਲਿਆਂ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਕਿ ਇਸਦਾ ਮਤਲਬ ਹੈ ਕਿ ਸਰਕਾਰ ਨੇ ਦੇਸ਼ ਵਿਚ ਕੰਮ ਕਰ ਰਹੇ ਸਾਰੇ ਸੰਗਠਿਤ ਸੰਗਠਨਾਂ ਤੇ ਕੰਟਰੋਲ ਕਰ ਲਿਆ ਹੈ। ਅੱਜ ਤੋਂ ਬਾਅਦ ਸਾਰੀ ਤਰ੍ਹਾਂ ਦੀ ਜਾਇਦਾਦ ਦਾ ਕੰਟਰੋਲ ਸਰਕਾਰ ਅਧੀਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹੁਣ ਅਜਿਹੇ ਸਾਰੇ ਪਾਬੰਦੀਸ਼ੁਦਾ ਸੰਸਥਾਵਾਂ ਦੇ ਚੈਰਿਟੀ ਵਿੰਗ ਅਤੇ ਐਂਬੂਲੈਸ ਨੂੰ ਵੀ ਜ਼ਬਤ ਕਰ ਸਕਦੀ ਹੈ।