
ਦੇਸ਼ ਭਰ ਵਿਚ ਲਗਾਤਾਰ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ
ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਵਿਗਿਆਨੀਆਂ ਨੇ ਕੋਰੋਨਾ ਵਾਇਰਸ ਨੂੰ ਕਾਫੀ ਹੱਦ ਤੱਕ ਪਹਿਚਾਣ ਲਿਆ ਪਰ ਪਿਛਲੇ ਕੁਝ ਮਹੀਨਿਆਂ ਵਿਚ ਵਾਇਰਸ ਵਿਚ ਹੋਏ ਬਦਲਾਵ ਨੇ ਵਿਗਿਆਨਆਂ ਦੀ ਚਿੰਤਾ ਵਧਾ ਦਿੱਤੀ ਹੈ।
corona cases
ਵਾਇਰਸ ਨੇ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਆਪਣਾ ਰੂਪ ਬਦਲਿਆ ਹੈ। ਬੰਗਲੌਰ ਦੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੇ ਵਿਗਿਆਨੀਆਂ ਨੇ ਵਾਇਰਸ ਦੀ ਸਥਿਤੀ ਦਾ ਅਧਿਐਨ ਕਰਨ ਤੋਂ ਬਾਅਦ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਅਨੁਸਾਰ, ਬੰਗਲੌਰ ਵਿੱਚ 3 ਨਮੂਨਿਆਂ ਵਿੱਚ 27 ਤਰ੍ਹਾਂ ਦੀ ਤਬਦੀਲੀ ਦਾ ਪਤਾ ਲਗਾਇਆ ਗਿਆ।
corona cases
ਹਰ ਨਮੂਨੇ ਵਿਚ ਵਾਇਰਸ ਨੇ ਆਪਣੇ ਰੂਪ ਨੂੰ 11 ਵਾਰ ਬਦਲਿਆ ਹੈ, ਜਦੋਂ ਕਿ ਵਾਇਰਸ ਦੀ ਤਰਜ਼ ਨੂੰ ਬਦਲਣ ਦੀ ਰਾਸ਼ਟਰੀ ਔਸਤ ਹੁਣ ਤੱਕ 8.4 ਅਤੇ ਵਿਸ਼ਵ ਪੱਧਰ 'ਤੇ 7.3 ਵਾਰ ਰਿਕਾਰਡ ਕੀਤੀ ਗਈ ਹੈ।
corona cases
ਨਾਲ ਹੀ ਦੱਸ ਦੇਈਏ ਕਿ ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਹੁਣ ਪੰਜਾਬ ਵੀ ਉਨ੍ਹਾਂ ਸੂਬਿਆਂ ਵਿਚ ਸ਼ਾਮਿਲ ਹੋ ਰਿਹਾ ਹੈ ਜਿਸ ਦੇ ਕੁੱਲ੍ਹ ਕੇਸ 85 ਫੀਸਦ ਹੋ ਗਏ ਹਨ। ਕੇਂਦਰੀ ਸਹਿਤ ਮੰਤਰੀ ਮੁਤਾਬਿਕ ਪੰਜਾਬ, ਮਹਾਰਾਸ਼ਟਰਾ, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਹੁਣ ਤੱਕ 5097802 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 185381 ਲੋਕਾਂ ਦੀ ਰਿਪੋਰਟ ਪੌਜ਼ਟਿਵ ਦੱਸੀ ਗਈ।