
ਭੁਚਾਲ ਦੇ ਝਟਕੇ ਦੇਰ ਰਾਤ 12.45 ਵਜੇ ਆਏ ਇਸ ਦਾ ਕੇਂਦਰ ਜ਼ਮੀਨ ਦੇ 5 ਕਿਲੋਮੀਟਰ ਗਹਿਰਾਈ ਸੀ।
ਉੱਤਰਾਖੰਡ : ਉੱਤਰਕਾਸ਼ੀ 'ਚ ਸ਼ਨੀਵਾਰ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਨ੍ਹਾਂ ਦੀ ਤੀਬਰਤਾ 2.5 ਦਰਜ ਕੀਤੀ ਗਈ ਹੈ। ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ...
ਭੁਚਾਲ ਦੇ ਝਟਕੇ ਦੇਰ ਰਾਤ 12.45 ਵਜੇ ਆਏ ਇਸ ਦਾ ਕੇਂਦਰ ਜ਼ਮੀਨ ਦੇ 5 ਕਿਲੋਮੀਟਰ ਗਹਿਰਾਈ ਸੀ।
ਇਸ ਤੋਂ ਪਹਿਲਾ 13 ਜਨਵਰੀ ਨੂੰਵੀ ਉੱਤਰਾਕਾਸ਼ੀ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉੱਤਰਾਕਾਸ਼ੀ ਵਿਚ ਦੇਰ ਰਾਤ ਆਏ ਭੂਚਾਲ ਦੀ ਤੀਬਰਤਾ 2.9 ਮਾਪੀ ਗਈ ਸੀ ਜਿਸ ਦਾ ਕੇਂਦਰ ਜ਼ਮੀਨ ਦੇ ਅੰਦਰ 10 ਕਿਲੋਮੀਟਰ ਗਹਿਰਾਈ ਸੀ।
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਅਚਾਨਕ ਖਿੜਕੀਆਂ ਅਤੇ ਦਰਵਾਜ਼ਿਆਂ ਦੀ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਅਤੇ ਨਾਲ ਹੀ ਰਸੋਈ ਵਿਚ ਰੱਖੇ ਕੁਝ ਭਾਂਡੇ ਵੀ ਡਿੱਗ ਪਏ। ਇੱਕ ਤੋਂ ਬਾਅਦ ਇੱਕ ਤਿੰਨ ਵਾਰ ਆਏ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕ ਕਾਫੀ ਦੇਰ ਤੱਕ ਘਰਾਂ ਤੋਂ ਬਾਹਰ ਰਹੇ।