
ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਦੀ ਬੇਟੀ ਮੀਸਾ ਭਾਰਤੀ ਨਾਲ ਕਥਿਤ ਤੌਰ 'ਤੇ ਸਬੰਧਤ ਚਾਰਟਰਡ ਅਕਾਊਂਟੈਂਟ ਵਿਰੁਧ 8 ਹਜ਼ਾਰ ਕਰੋੜ
ਨਵੀਂ ਦਿੱਲੀ, 21 ਜੁਲਾਈ : ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਦੀ ਬੇਟੀ ਮੀਸਾ ਭਾਰਤੀ ਨਾਲ ਕਥਿਤ ਤੌਰ 'ਤੇ ਸਬੰਧਤ ਚਾਰਟਰਡ ਅਕਾਊਂਟੈਂਟ ਵਿਰੁਧ 8 ਹਜ਼ਾਰ ਕਰੋੜ ਰੁਪਏ ਦਾ ਕਾਲਾ ਧਨ ਚਿੱਟਾ ਬਣਾਉਣ ਦੇ ਮਾਮਲੇ ਵਿਚ ਅੱਜ ਦੋਸ਼ ਪੱਤਰ ਦਾਖ਼ਲ ਕਰ ਦਿਤਾ। ਵਿਸ਼ੇਸ਼ ਜੱਜ ਨਰੇਸ਼ ਕੁਮਾਰ ਮਲਹੋਤਰਾ ਦੀ ਅਦਾਲਤ ਵਿਚ ਮਨੀ ਲਾਂਡਰਿੰਗ ਐਕਟ ਤਹਿਤ ਰਾਜੇਸ਼ ਅਗਰਵਾਲ ਵਿਰੁਧ ਦੋਸ਼ ਪੱਤਰ ਦਾਖ਼ਲ ਕੀਤਾ ਗਿਆ। ਮੀਸਾ ਭਾਰਤੀ ਵੀ ਆਮਦਨ ਦੇ ਅਣਦਸੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਤਹਿਤ ਜਾਂਚ ਦੇ ਘੇਰੇ ਵਿਚ ਹੈ। ਡਾਇਰੈਕਟੋਰੇਟ ਮੁਤਾਬਕ ਰਾਜੇਸ਼ ਅਗਰਵਾਲ ਦਾ ਮੀਸਾ ਨਾਲ ਸਬੰਧ ਕਥਿਤ ਤੌਰ 'ਤੇ ਕਰ ਚੋਰੀ ਵਿਚ ਸ਼ਾਮਲ ਇਕ ਫ਼ਰਮ ਦੇ ਆਧਾਰ 'ਤੇ ਜੋੜਿਆ ਗਿਆ ਹੈ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਡਾਇਰੈਕਟੋਰੇਟ ਨੇ ਇਸ ਸਾਲ ਫ਼ਰਵਰੀ ਵਿਚ ਮਨੀ ਲਾਂਡਰਿੰਗ ਐਕਟ ਤਹਿਤ ਸ਼ਿਕਾਇਤ ਦਰਜ ਕੀਤੀ ਸੀ। (ਪੀਟੀਆਈ)