
ਕਿਹਾ, ਜੇਕਰ ਹਮਾਸ ਪ੍ਰਸਤਾਵ ਮਨਜ਼ੂਰ ਕਰ ਲੈਂਦਾ ਹੈ ਅਤੇ ਗਾਜ਼ਾ ’ਚ ਜੰਗ ਰੁਕਦੀ ਹੈ ਤਾਂ ਉਹ ਦੇ ਕਾਰਜਕਾਲ ਦੇ ਪਹਿਲੇ ਅੱਠ ਮਹੀਨਿਆਂ ’ਚ ਇਹ ਅੱਠਵੀਂ ਜੰਗ ਖ਼ਤਮ ਹੋਵੇਗੀ
ਵਾਸ਼ਿੰਗਟਨ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਖਰਕਾਰ ਹਮਾਸ ਨੂੰ ਪਛਾੜ ਦਿੱਤਾ ਹੈ। ਕਈ ਮਹੀਨਿਆਂ ਤੋਂ ਨਸਲਕੁਸ਼ੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੰਗਬੰਦੀ ਦੀ ਯੋਜਨਾ 'ਤੇ ਸਹਿਮਤੀ ਜਤਾਈ ਹੈ। ਵ੍ਹਾਈਟ ਹਾਊਸ ਵਿੱਚ ਟਰੰਪ ਅਤੇ ਨੇਤਨਯਾਹੂ ਦੁਆਰਾ ਪੇਸ਼ ਕੀਤੀ ਗਈ 20 ਨੁਕਾਤੀ ਯੋਜਨਾ ਇਜ਼ਰਾਈਲ ਦੇ ਪੱਖ ਵਿੱਚ ਹੈ। ਹਮਾਸ ਦਾ ਕਹਿਣਾ ਹੈ ਕਿ ਉਹ ਅਜੇ ਵੀ ਯੋਜਨਾ ਦਾ ਅਧਿਐਨ ਕਰ ਰਿਹਾ ਹੈ ਅਤੇ ਜਲਦੀ ਹੀ ਜਵਾਬ ਦੇਵੇਗਾ। ਪਰ ਟਰੰਪ ਨੇ ਹਮਾਸ ਦੇ ਸਭ ਤੋਂ ਨਜ਼ਦੀਕੀ ਸਹਿਯੋਗੀਆਂ ਸਮੇਤ ਇਸ ਲਈ ਅੰਤਰਰਾਸ਼ਟਰੀ ਸਮਰਥਨ ਇਕੱਠਾ ਕਰਨ ਦੇ ਨਾਲ, ਇਸਲਾਮਿਕ ਅੱਤਵਾਦੀ ਸਮੂਹ ਨੂੰ ਪ੍ਰਸਤਾਵ ਨੂੰ ਰੱਦ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।
ਹਮਾਸ ਕੋਲ ਫ਼ੈਸਲਾ ਕਰਨ ਲਈ ਮੌਜੂਦ ਸਮੇਂ ਬਾਰੇ ਪੁੱਛਣ ’ਤੇ ਟਰੰਪ ਨੇ ਕਿਹਾ ਕਿ ਉਸ ਕੋਲ ਤਿੰਨ-ਚਾਰ ਦਿਨ ਦਾ ਸਮਾਂ ਹੈ ਅਤੇ ਜੇਕਰ ਉਹ ਪ੍ਰਸਤਾਵ ਕਬੂਲ ਨਹੀਂ ਕਰਦਾ ਤਾਂ ਨਤੀਜੇ ਬਹੁਤ ਭਿਆਨਕ ਹੋ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹਮਾਸ ਪ੍ਰਸਤਾਵ ਮਨਜ਼ੂਰ ਕਰ ਲੈਂਦਾ ਹੈ ਅਤੇ ਗਾਜ਼ਾ ’ਚ ਜੰਗ ਰੁਕਦੀ ਹੈ ਤਾਂ ਉਹ ਦੇ ਕਾਰਜਕਾਲ ਦੇ ਪਹਿਲੇ ਅੱਠ ਮਹੀਨਿਆਂ ’ਚ ਇਹ ਅੱਠਵੀਂ ਜੰਗ ਖ਼ਤਮ ਹੋਵੇਗੀ। ਉਨ੍ਹਾਂ ਕਿਹਾ, ‘‘ਕੀ ਮੈਨੂੰ ਇਸ ਲਈ ਨੋਬੇਲ ਪੁਰਸਕਾਰ ਮਿਲੇਗਾ? ਨਹੀਂ। ਉਹ ਕਿਸੇ ਅਜਿਹੇ ਬੰਦੇ ਨੂੰ ਦੇ ਦੇਣਗੇ ਜਿਸ ਨੇ ਕੋਈ ਕੰਮ ਨਹੀਂ ਕੀਤਾ। ਅਜਿਹੇ ਬੰਦਾ ਜਿਸ ਨੇ ਸ਼ਾਇਦ ‘ਡੋਨਾਲਡ ਟਰੰਪ ਦੇ ਦਿਮਾਗ’ ਬਾਰੇ ਕੋਈ ਕਿਤਾਬ ਲਿਖੀ। ਇਹ ਸਾਡੇ ਦੇਸ਼ ਦੀ ਬੇਇੱਜ਼ਤੀ ਹੋਵੇਗੀ। ਮੈਂ ਨਹੀਂ ਚਾਹੁੰਦਾ ਸਾਡੇ ਦੇਸ਼ ਦੀ ਬੇਇੱਜ਼ਤੀ ਹੋਵੇ। ਮੈਂ ਚਾਹੁੰਦਾ ਹੈ ਕਿ ਇਹ ਪੁਰਸਕਾਰ ਸਾਡੇ ਦੇਸ਼ ਨੂੰ ਮਿਲੇ।’’