
ਸਮਾਜਵਾਦੀ ਪਾਰਟੀ ਦੇ ਨੇਤਾ ਨਰੇਸ਼ ਅਗਰਵਾਲ ਦੇ ਬਿਆਨ 'ਤੇ ਅੱਜ ਰਾਜ ਸਭਾ ਵਿਚ ਹੰਗਾਮਾ ਹੋਇਆ। ਸਦਨ ਵਿਚ ਅਰੁਣ ਜੇਤਲੀ, ਅਨੰਤ ਕੁਮਾਰ ਸਮੇਤ ਕਈ ਭਾਜਪਾ ਆਗੂਆਂ ਨੇ ਅਗਰਵਾਲ ਨੂੰ
ਨਵੀਂ ਦਿੱਲੀ, 19 ਜੁਲਾਈ : ਸਮਾਜਵਾਦੀ ਪਾਰਟੀ ਦੇ ਨੇਤਾ ਨਰੇਸ਼ ਅਗਰਵਾਲ ਦੇ ਬਿਆਨ 'ਤੇ ਅੱਜ ਰਾਜ ਸਭਾ ਵਿਚ ਹੰਗਾਮਾ ਹੋਇਆ। ਸਦਨ ਵਿਚ ਅਰੁਣ ਜੇਤਲੀ, ਅਨੰਤ ਕੁਮਾਰ ਸਮੇਤ ਕਈ ਭਾਜਪਾ ਆਗੂਆਂ ਨੇ ਅਗਰਵਾਲ ਨੂੰ ਮਾਫ਼ੀ ਮੰਗਣ ਲਈ ਕਿਹਾ। ਭਾਜਪਾ ਨੇਤਾ ਮੁਖ਼ਤਾਰ ਅੱਬਾਸ ਨਕਵੀ ਨੇ ਸਦਨ ਦੀ ਕਾਰਵਾਈ ਰੋਕਣ ਦੀ ਮੰਗ ਕੀਤੀ। ਕਾਫ਼ੀ ਹੰਗਾਮੇ ਮਗਰੋਂ ਨਰੇਸ਼ ਅਗਰਵਾਲ ਨੇ ਅਪਣਾ ਬਿਆਨ ਵਾਪਸ ਲੈ ਲਿਆ।
ਨਰੇਸ਼ ਅਗਰਵਾਲ ਨੇ ਕਿਹਾ ਕਿ 1991 ਵਿਚ ਰਾਜ ਜਨਮ ਭੂਮੀ ਅੰਦੋਲਨ ਦੌਰਾਨ ਕਈ 'ਰਾਮ ਭਗਤ' ਜੇਲ ਗਏ ਸੀ। ਉਸ ਵਕਤ ਕਈ ਸਕੂਲਾਂ ਨੂੰ ਅਸਥਾਈ ਜੇਲਾਂ ਬਣਾ ਦਿਤਾ ਗਿਆ ਸੀ। ਅਜਿਹੀ ਇਕ ਜੇਲ ਵਿਚ ਉਹ ਵੀ ਗਏ ਸਨ। ਉਨ੍ਹਾਂ ਉਥੇ ਕੰਧ ਉਤੇ ਰਾਮ ਭਗਤਾਂ ਦੁਆਰਾ ਲਿਖੀਆਂ ਹੋਈਆਂ ਦੋ ਲਾਈਨਾਂ ਪੜ੍ਹੀਆਂ ਸਨ। ਅਗਰਵਾਲ ਨੇ ਇਹ ਲਾਈਨਾਂ ਸਦਨ ਵਿਚ ਪੜ੍ਹ ਕੇ ਸੁਣਾਈਆਂ। ਇਨ੍ਹਾਂ ਲਾਈਨਾਂ ਵਿਚ
ਦੇਵੀ ਦੇਵਤਿਆਂ ਬਾਰੇ ਅਪਮਾਨਜਨਕ ਗੱਲਾਂ ਲਿਖੀਆਂ ਹੋਈਆਂ ਸਨ। ਅਰੁਣ ਜੇਤਲੀ ਨੇ ਕਿਹਾ ਕਿ ਐਸਪੀ ਦੇ ਸੰਸਦ ਮੈਂਬਰ ਨੇ ਸ਼ਰਾਬ ਦੇ ਬ੍ਰਾਂਡ ਨਾਲ ਦੇਵੀ ਦੇਵਤਿਆਂ ਦਾ ਨਾਮ ਜੋੜਿਆ। ਪਤਾ ਨਹੀਂ ਉਨ੍ਹਾਂ ਕੀ ਸੋਚ ਕੇ ਇਹ ਬਿਆਨ ਦਿਤਾ। ਜੇਤਲੀ ਨੇ ਕਿਹਾ ਕਿ ਜੇ ਉਨ੍ਹਾਂ ਇਹ ਬਿਆਨ ਸਦਨ ਤੋਂ ਬਾਹਰ ਦਿਤਾ ਹੁੰਦਾ ਤਾਂ ਉਨ੍ਹਾਂ ਵਿਰੁਧ ਕੇਸ ਦਰਜ ਹੋ ਜਾਂਦਾ। ਬਾਅਦ ਵਿਚ ਨਰੇਸ਼
ਅਗਰਵਾਲ ਨੇ ਮਾਫ਼ੀ ਮੰਗੀ ਤੇ ਨਾਲ ਹੀ ਕਿਹਾ ਕਿ ਉਸ ਨੇ ਅਪਣੇ ਵਲੋਂ ਕੁੱਝ ਨਹੀਂ ਕਿਹਾ।
ਅਗਰਵਾਲ ਨੇ ਉਨ੍ਹਾਂ ਲਾਈਨਾਂ ਨੂੰ ਦੁਹਰਾਇਆ। ਪੂਰੇ ਬਿਆਨ ਵਿਚ ਹਿੰਦੂ ਦੇਵੀ ਦੇਵਤਿਆਂ ਬਾਰੇ ਵਿਵਾਦਗ੍ਰਸਤ ਗੱਲਾਂ ਕਹੀਆਂ ਗਈਆਂ ਸਨ। ਅਗਰਵਾਲ ਦੀਆਂ ਇਨ੍ਹਾਂ ਗੱਲਾਂ 'ਤੇ ਰੌਲਾ ਪੈ ਗਿਆ ਅਤੇ ਉਸ ਦੇ ਬਿਆਨ ਨੂੰ ਸਦਨ ਦੀ ਕਾਰਵਾਈ ਵਿਚੋਂ ਹਟਾ ਦਿਤਾ ਗਿਆ। ਭਾਜਪਾ ਮੈਂਬਰ ਉਸ ਨੂੰ ਮਾਫ਼ੀ ਮੰਗਣ ਲਈ ਕਹਿਣ ਲੱਗੇ। ਭਾਜਪਾ ਮੈਂਬਰਾਂ ਨੇ ਕਿਹਾ, 'ਸ੍ਰੀ ਰਾਮ ਦਾ ਅਪਮਾਨ ਨਹੀਂ ਬਰਦਾਸ਼ਤ ਕਰੇਗਾ ਹਿੰਦੁਸਤਾਨ' ਦੇ ਨਾਹਰੇ ਲਾਏ। ਅਰੁਣ ਜੇਤਲੀ ਅਤੇ ਅਨੰਤ ਕੁਮਾਰ ਨੇ ਕਿਹਾ ਕਿ ਸਦਨ ਤੋਂ ਬਾਹਰ ਅਜਿਹੀ ਭਾਸ਼ਾ ਲਈ ਨਰੇਸ਼ ਅਗਰਵਾਲ ਵਿਰੁਧ ਕੇਸ ਦਰਜ ਹੋ ਸਕਦਾ ਹੈ। ਉਪ ਸਭਾਪਤੀ ਨੇ ਕਿਹਾ ਕਿ ਨਰੇਸ਼ ਅਗਰਵਾਲ ਨੇ ਅਪਣੇ ਸ਼ਬਦ ਵਾਪਸ ਲੈ ਲਏ ਹਨ। (ਏਜੰਸੀ)ਰਾਜ ਸਭਾ : ਦੇਵੀ-ਦੇਵਤਿਆਂ ਬਾਰੇ ਟਿਪਣੀ ਕਾਰਨ ਹੰਗਾਮਾ