
ਰਿਜ਼ਰਵ ਬੈਂਕ ਦੀ ਮੌਦ੍ਰਿਕ ਨੀਤੀ ਕਮੇਟੀ ਨੇ ਕਿਹਾ ਕਿ ਆਰਬੀਆਈ ਅਪਣੀ ਵਰਚੁਅਲ ਕਰੰਸੀ ਲਿਆਉਣ ਦੀ ਸੰਭਾਵਨਾ ਤਲਾਸ਼ ਰਿਹਾ ਹੈ।
ਨਵੀਂ ਦਿੱਲੀ : ਰਿਜ਼ਰਵ ਬੈਂਕ ਦੀ ਮੌਦ੍ਰਿਕ ਨੀਤੀ ਕਮੇਟੀ ਨੇ ਕਿਹਾ ਕਿ ਆਰਬੀਆਈ ਅਪਣੀ ਵਰਚੁਅਲ ਕਰੰਸੀ ਲਿਆਉਣ ਦੀ ਸੰਭਾਵਨਾ ਤਲਾਸ਼ ਰਿਹਾ ਹੈ। ਬਿਟਕਾਇਨ ਵਰਗੀ ਡਿਜ਼ੀਟਲ ਕਰੰਸੀ ਦੇ ਰੁਝਾਨ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਨੇ ਕਿਹਾ ਕਿ ਡਿਜ਼ੀਟਲ ਪੇਮੈਂਟ ਦੇ ਖੇਤਰ ਵਿਚ ਵਰਚੁਅਲ ਕਰੰਸੀ ਦੇ ਮਹੱਤਵ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ।
RBI Constitutes Study Group for introducing its own Digital Currency
ਇਸ ਲਈ ਆਰਬੀਆਈ ਵਲੋਂ ਡਿਜ਼ੀਟਲ ਕਰੰਸੀ ਜਾਰੀ ਕਰਨ ਦੀ ਸੰਭਾਵਨਾ ਲੱਭੀ ਜਾ ਰਹੀ ਹੈ। ਇਸ ਦੇ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਇਸ ਮੁੱਦੇ 'ਤੇ ਰਿਜ਼ਰਵ ਬੈਂਕ ਨੂੰ ਗਾਈਡ ਕਰੇਗੀ।
RBI Constitutes Study Group for introducing its own Digital Currency
ਰਿਜ਼ਰਵ ਬੈਂਕ ਨੇ ਅਪਣੇ ਪਾਲਿਸੀ ਸਟੇਟਮੈਂਟ ਵਿਚ ਕਿਹਾ ਕਿ ਹੁਣ ਜਦੋਂ ਕਈ ਦੇਸ਼ਾਂ ਦੇ ਕੇਂਦਰੀ ਬੈਂਕ ਇਸ ਉਲਝਣ ਵਿਚ ਹਨ ਕਿ ਵਰਚੁਅਲ ਕਰੰਸੀ 'ਤੇ ਕੀ ਫ਼ੈਸਲਾ ਲਿਆ ਜਾਵੇ ਤਾਂ ਆਰਬੀਆਈ ਨੇ ਵੀ ਇਸ ਦੀ ਸੰਭਾਵਨਾ ਲੱਭਣ ਲਈ ਇਕ ਸਟੱਡੀ ਗਰੁੱਪ ਦਾ ਗਠਨ ਕਰ ਦਿਤਾ ਹੈ।
RBI Constitutes Study Group for introducing its own Digital Currency
ਸਟੇਟਮੈਂਟ ਵਿਚ ਕਿਹਾ ਗਿਆ ਹੈ ਕਿ 'ਪੇਮੈਂਟਸ ਇੰਡਸਟਰੀ' ਵਿਚ ਤੇਜ਼ ਬਦਲਾਅ ਦੇ ਨਾਲ-ਨਾਲ ਪ੍ਰਾਈਵੇਟ ਡਿਜ਼ੀਟਲ ਟੋਕਨਸ ਦੇ ਉਭਾਰ ਅਤੇ ਫਿਏਡ ਪੇਪਰ-ਮੈਟਲਿਕ ਮਨੀ ਦੀ ਵਧਦੀ ਲਾਗਤ ਵਰਗੇ ਕਾਰਕਾਂ ਨੇ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੂੰ ਫਿਏਡ ਡਿਜ਼ੀਟਲ ਕਰੰਸੀਜ਼ ਲਿਆਉਣ ਦੇ ਬਦਲ ਲੱਭਣ ਲਈ ਪ੍ਰੇਰਿਤ ਕੀਤਾ ਹੈ।
RBI Constitutes Study Group for introducing its own Digital Currency
ਜਦਕਿ ਕਈ ਦੇਸ਼ਾਂ ਦੇ ਕੇਂਦਰੀ ਬੈਂਕ ਹੁਣ ਵੀ ਇਸ ਮੁੱਦੇ 'ਤੇ ਚਰਚਾ ਹੀ ਕਰ ਰਹੇ ਹਨ, ਰਿਜ਼ਰਵ ਬੈਂਕ ਨੇ ਇਕ ਇੰਟਰ ਡਿਪਾਰਟਮੈਂਟਲ ਗਰੁੱਪ ਦਾ ਗਠਨ ਕਰ ਦਿਤਾ ਹੈ। ਵਿਭਾਗੀ ਅਧਿਕਾਰੀਆਂ ਦਾ ਇਹ ਸਮੂਹ ਆਰਬੀਆਈ ਵਲੋਂ ਡਿਜ਼ੀਟਲ ਕਰੰਸੀ ਲਿਆਉਣ ਦੀਆਂ ਲੋੜਾਂ ਅਤੇ ਸੰਭਾਵਨਾਵਾਂ ਦਾ ਅਧਿਐਨ ਕਰ ਕੇ ਨਿਰਦੇਸ਼ ਦੇਵੇਗਾ। ਇਹ ਗਰੁੱਪ ਅਪਣੀ ਰਿਪੋਰਟ ਜੂਨ 2018 ਦੇ ਅਖ਼ੀਰ ਤਕ ਸੌਂਪ ਦੇਵੇਗਾ।