
ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਦੇ ਉਪਰਾਲੇ ਸਦਕਾ ਇਥੋਂ ਦੇ ਵਿਸ਼ੇਸ਼ ਬੱਚਿਆਂ ਨੇ ਜਿੰਦਗੀ ਨੂੰ ਹੱਸ ਕੇ, ਆਨੰਦ ਨਾਲ ਜੀਣ ਦੇ ਤਰੀਕੇ ਲੱਭ ਕੇ ਆਪਣਾ ਤੇ....
ਨਵੀਂ ਦਿੱਲੀ, 20 ਜੁਲਾਈ (ਸੁਖਰਾਜ ਸਿੰਘ): ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਦੇ ਉਪਰਾਲੇ ਸਦਕਾ ਇਥੋਂ ਦੇ ਵਿਸ਼ੇਸ਼ ਬੱਚਿਆਂ ਨੇ ਜਿੰਦਗੀ ਨੂੰ ਹੱਸ ਕੇ, ਆਨੰਦ ਨਾਲ ਜੀਣ ਦੇ ਤਰੀਕੇ ਲੱਭ ਕੇ ਆਪਣਾ ਤੇ ਆਪਣੇ ਆਸ-ਪਾਸ ਦੇ ਮਾਹੌਲ ਨੂੰ ਅਨੰਦਮਈ ਬਣਾ ਦਿਤਾ ਹੈ ਅਤੇ ਇਸ ਦਾ ਸਿਹਰਾ ਸਕੂਲ ਦੇ ਪ੍ਰਧਾਨ ਹਰਮਨਜੀਤ ਸਿੰਘ, ਜੋ ਕਿ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਅਤੇ ਭੁਪਿੰਦਰ ਸਿੰਘ ਬਾਵਾ ਦੇ ਸਿਰ ਬੱਝਦਾ ਹੈ। ਇਨ੍ਹਾਂ ਦੋਹਾਂ ਪਤਵੰਤਿਆਂ ਨੇ ਦਿਨ ਰਾਤ ਇਨ੍ਹਾਂ ਰੱਬ ਦੇ ਫਰਿਸ਼ਤਿਆਂ ਦੇ ਕਲਿਆਣ ਲਈ ਕੰਮ ਕੀਤਾ। ਸਕੂਲ ਦੇ ਪ੍ਰਿੰਸੀਪਲ ਡਾ. ਐਸ.ਐਸ. ਮਿਨਹਾਸ ਨੇ ਇਨ੍ਹਾਂ ਵਿਸ਼ੇਸ਼ ਬੱਚਿਆਂ ਦੇ ਗੁਣ, ਯੋਗਤਾ ਨੂੰ ਪਛਾਣ ਕੇ ਇਨ੍ਹਾਂ ਦੇ ਗੁਪਤ ਤੇ ਗੁੱਝੇ ਗੁਣਾਂ ਨੂੰ ਉਜਾਗਰ ਕੀਤਾ ਅਤੇ ਆਗੂ ਬਣ ਕੇ ਬੱਚਿਆਂ ਦਾ ਮਾਰਗ ਦਰਸ਼ਨ ਕੀਤਾ ਤੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਉਪਕਾਰੀ ਸੱਜਣ ਇਨ੍ਹਾਂ ਵਿਸ਼ੇਸ਼ ਬੱਚਿਆਂ ਦੀ ਮਦਦ ਲਈ, ਪੁੰਨ ਦਾਨ ਕਰਨ ਲਈ ਵੀ ਅਗੇ ਆ ਰਹੇ ਹਨ। ਇਹ ਬੱਚੇ ਸਾਡੇ ਤੋਂ ਬਹੁਤ ਕੁਝ ਲੈਣ ਦਾ ਅਧਿਕਾਰ ਰਖਦੇ ਹਨ। ਜਿਸ ਨਾਲ ਜ਼ਿੰਦਗੀ ਵਿਚ ਇਹ ਕੁਝ ਬਣਨ ਦੇ ਕਾਬਲ ਹੋ ਸਕਣ।