DRDO ਨੇ ਬਣਾਇਆ ਜੰਗੀ ਜਹਾਜ਼ਾਂ ਦਾ ਕਵਚ, ਦੁਸ਼ਮਣ ਮਿਜ਼ਾਈਲਾਂ ਤੋਂ ਕਰੇਗਾ ਬਚਾਅ
Published : Apr 5, 2021, 4:09 pm IST
Updated : Apr 5, 2021, 4:09 pm IST
SHARE ARTICLE
 DRDO develops Advanced Chaff Technology to safeguard naval ships from missile attack
DRDO develops Advanced Chaff Technology to safeguard naval ships from missile attack

ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਜੀ. ਸਤੀਸ਼ ਰੈੱਡੀ ਨੇ ਵਿਗਿਆਨੀਆਂ ਦੀ ਟੀਮ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ ਹੈ।

ਨਵੀਂ ਦਿੱਲੀ- ਇੰਡੀਅਨ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਨੇ ਇੱਕ ਕਵਚ ਬਣਾਇਆ ਹੈ ਜੋ ਕਿ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਨੂੰ ਦੁਸ਼ਮਣ ਮਿਜ਼ਾਈਲਾਂ ਤੋਂ ਬਚਾਏਗੀ। ਇਸ ਪ੍ਰਣਾਲੀ ਦਾ ਨਾਮ ਐਡਵਾਂਸਡ ਸ਼ੈਫ ਟੈਕਨਾਲੋਜੀ ਹੈ। ਇਹ ਡੀਆਰਡੀਓ ਦੀ ਜੋਧਪੁਰ ਪ੍ਰਯੋਗਸ਼ਾਲਾ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸ ਤਕਨਾਲੋਜੀ ਦੇ ਤਿੰਨ ਰੂਪ ਬਣਾਏ ਗਏ ਹਨ। ਛੋਟੀ ਦੂਰੀ, ਮੱਧਮ ਦੂਰੀ ਅਤੇ ਲੰਬੀ ਦੂਰੀ ਦੇ ਹੋਣਗੇ ਅਤੇ ਇਨ੍ਹਾਂ ਨੂੰ ਜਲ ਸੈਨਾ ਦੀ ਜ਼ਰੂਰਤ ਅਨੁਸਾਰ ਵਿਕਸਿਤ ਕੀਤਾ ਗਿਆ ਹੈ।

Photo

ਜੰਗਾ ਸਮੁੰਦਰੀ ਜਹਾਜ਼ਾਂ ਵਿਚ ਚਾਫ ਰਾਕੇਟ ਰੱਖਣ ਦਾ ਫਾਇਦਾ ਇਹ ਹੈ ਕਿ ਜਦੋਂ ਉਨ੍ਹਾਂ ਨੂੰ ਲਾਂਚ ਕੀਤਾ ਜਾਂਦਾ ਹੈ ਤਾਂ ਦੁਸ਼ਮਣ ਦੀ ਮਿਜ਼ਾਈਲ ਉਨ੍ਹਾਂ ਨਾਲ ਟਕਰਾਉਂਦੀ ਹੈ ਅਤੇ ਹਵਾ ਵਿਚ ਫਟ ਜਾਂਦੀ ਹੈ। ਇਸ ਨਾਲ ਜਗੀ ਜ਼ਹਾਜ਼ ਬਚ ਜਾਂਦੇ ਹਨ। ਇਹ ਅਜਿਹਾ ਹੀ ਯੰਤਰ ਹੈ ਜੋ ਲੜਾਕੂ ਜਹਾਜ਼ਾਂ ਵਿਚ ਐਂਟੀ-ਮਿਜ਼ਾਈਲ ਫਲੇਅਰ ਸਿਸਟਮ ਵਿਚ ਹੁੰਦਾ ਹੈ ਯਾਨੀ ਮਿਜ਼ਾਈਲ ਨੂੰ ਆਉਂਦਿਆਂ ਵੇਖ ਐਂਟੀ-ਫਲੇਅਰ ਸਿਸਟਮ ਅੱਗ ਦੇ ਫੁਹਾਰੇ ਨੂੰ ਜੇਟ ਦੇ ਪਿੱਛੇ ਛੱਡ ਦਿੰਦਾ ਹੈ। ਮਿਜ਼ਾਈਲ ਉਨ੍ਹਾਂ ਨਾਲ ਟਕਰਾ ਕੇ ਤਬਾਹ ਹੋ ਜਾਂਦੀ ਹੈ।

 DRDO develops Advanced Chaff Technology to safeguard naval ships from missile attackDRDO develops Advanced Chaff Technology to safeguard naval ships from missile attack

ਐਂਟੀ-ਮਿਜ਼ਾਈਲ ਫਲੇਅਰ ਸਿਸਟਮ ਦੀ ਤਰ੍ਹਾਂ, ਚਾਫ ਤਕਨਾਲੋਜੀ ਦੇ ਰਾਕੇਟ ਮਿਜ਼ਾਈਲ ਨੂੰ ਵੇਖਦਿਆਂ ਹੀ ਹਵਾ ਵਿਚ ਉੱਡ ਜਾਂਦੇ ਹਨ। ਇਹ ਦੁਸ਼ਮਣ ਦੀ ਮਿਜ਼ਾਈਲ ਨੂੰ ਜੰਗੀ ਜ਼ਹਾਜਾਂ ਤੋਂ ਕਾਫ਼ੀ ਦੂਰ ਨਸ਼ਟ ਕਰ ਦਿੰਦੇ ਹਨ। ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿਚ ਡੀਆਰਡੀਓ ਦੁਆਰਾ ਬਣਾਏ ਗਏ ਚੈਫ ਰਾਕੇਟ ਦੇ ਤਿੰਨਾਂ ਰੂਪਾਂ ਦੀ ਜਾਂਚ ਕੀਤੀ। ਸਾਰੇ ਟੈਸਟ ਸਫਲ ਰਹੇ। ਭਾਰਤੀ ਜਲ ਸੈਨਾ ਦੇ ਅਧਿਕਾਰੀ ਇਸ ਤਕਨਾਲੋਜੀ ਤੋਂ ਸੰਤੁਸ਼ਟ ਹਨ ਕਿਉਂਕਿ ਇਹ ਦੁਸ਼ਮਣ ਮਿਜ਼ਾਈਲਾਂ ਤੋਂ ਜੰਗੀ ਜਹਾਜ਼ਾਂ ਨੂੰ ਬਚਾ ਸਕਦਾ ਹੈ। 

DRDO develops Advanced Chaff Technology to safeguard naval ships from missile attackDRDO develops Advanced Chaff Technology to safeguard naval ships from missile attack

ਦੱਸ ਦਈਏ ਕਿ ਇਸ ਉਪਲੱਬਧੀ ਨੂੰ ਆਤਮਨਿਰਭਰ ਭਾਰਤ ਦੀ ਦਿਸ਼ਾ 'ਚ ਇਕ ਹੋਰ ਵੱਡਾ ਕਦਮ ਦੱਸਿਆ ਜਾ ਰਿਹਾ ਹੈ। ਜਲ ਸੈਨਾ ਨੇ ਹਾਲ ਹੀ 'ਚ ਰਾਕੇਟ ਦੇ ਇਨ੍ਹਾਂ ਤਿੰਨਾਂ ਐਡੀਸ਼ਨਾਂ ਦਾ ਅਰਬ ਸਾਗਰ 'ਚ ਪ੍ਰੀਖਣ ਕੀਤਾ ਸੀ ਅਤੇ ਇਨ੍ਹਾਂ ਦੇ ਨਤੀਜੇ ਸੰਤੋਸ਼ਜਨਕ ਪਾਏ ਗਏ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਜੀ. ਸਤੀਸ਼ ਰੈੱਡੀ ਨੇ ਵਿਗਿਆਨੀਆਂ ਦੀ ਟੀਮ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement