
ਖ਼ਰਾਬ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਸੀ ਅਪਰੇਸ਼ਨ- ਰਾਹੁਲ ਗਾਂਧੀ
ਨਵੀਂ ਦਿੱਲੀ: ਬੀਤੇ ਦਿਨ ਛੱਤੀਸਗੜ੍ਹ ਦੇ ਬੀਜਾਪੁਰ ਅਤੇ ਸੁਕਮਾ ਜ਼ਿਲ੍ਹੇ ਦੀ ਸਰਹੱਦ ’ਤੇ ਹੋਈ ਮੁਠਭੇੜ ਵਿਚ 24 ਜਵਾਨ ਸ਼ਹੀਦ ਹੋਏ। ਇਸ ਹਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅਪਰੇਸ਼ਨ ਨੂੰ ਖ਼ਰਾਬ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਸੀ। ਰਾਹੁਲ ਗਾਂਧੀ ਨੇ ਟਵੀਟ ਕਰਕੇ ਇਹ ਗੱਲ ਕਹੀ ਹੈ।
Chhattisgarh Naxal attack
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਕੋਈ ਖ਼ੂਫੀਆ ਅਸਫਲਤਾ ਨਹੀਂ ਸੀ ਤਾਂ ਇਕ ਜਵਾਨ ਦੇ ਬਦਲੇ ਇਕ ਨਕਸਲੀ ਦਾ ਮਾਰਿਆ ਜਾਣਾ ਇਹ ਦਰਸਾਉਂਦਾ ਹੈ ਕਿ ਇਹ ਖ਼ਰਾਬ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਅਪਰੇਸ਼ਨ ਸੀ, ਜਿਸ ਨੂੰ ਅੰਜਾਮ ਵੀ ਬੇਕਾਰ ਢੰਗ ਨਾਲ ਦਿੱਤਾ ਗਿਆ। ਉਹਨਾਂ ਨੇ ਲਿਖਿਆ, ‘ਸਾਡੇ ਜਵਾਨ ਤੋਪਾਂ ਲਈ ਕੋਈ ਚਾਰਾ ਨਹੀਂ ਕਿ ਉਹਨਾਂ ਨੂੰ ਜਦੋਂ ਚਾਹੋ, ਉਦੋਂ ਸ਼ਹੀਦ ਹੋਣ ਲਈ ਭੇਜ ਦਿੱਤਾ ਜਾਵੇ’।
Tweet
ਦਰਅਸਲ ਰਾਹੁਲ ਗਾਂਧੀ ਦਾ ਇਹ ਬਿਆਨ ਸੀਆਰਪੀਐਫ ਮੁਖੀ ਦੇ ਬਿਆਨ ਤੋਂ ਬਾਅਦ ਆਇਆ ਹੈ। ਸੀਆਰਪੀਐਫ ਮੁਖੀ ਕੁਲਦੀਪ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਸ ਅਪਰੇਸ਼ਨ ਵਿਚ ਕੋਈ ਵੀ ਖ਼ੂਫੀਆ ਅਸਫਲਤਾ ਨਹੀਂ ਹੋਈ ਹੈ। ਅਪਰੇਸ਼ਨ ਵਿਚ ਕਰੀਬ 25-30 ਮਾਓਵਾਦੀ ਵੀ ਮਾਰੇ ਗਏ ਹਨ।