ED ਨੇ ਸੰਜੇ ਰਾਉਤ ਨਾਲ ਸਬੰਧਤ ਜਾਇਦਾਦਾਂ ਨੂੰ ਕੀਤਾ ਕੁਰਕ, ਸ਼ਿਵ ਸੈਨਾ MP ਨੇ ਕਿਹਾ- ਮੈਂ ਡਰਨ ਵਾਲਾ ਨਹੀਂ
Published : Apr 5, 2022, 7:04 pm IST
Updated : Apr 5, 2022, 7:05 pm IST
SHARE ARTICLE
MP Sanjay Raut
MP Sanjay Raut

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕਰਦੇ ਹੋਏ ਸੰਜੇ ਰਾਉਤ ਦੀ ਪਤਨੀ ਦੀ ਕਰੋੜਾਂ ਦੀ ਜਾਇਦਾਦ ਕੁਰਕ ਕਰ ਲਈ ਹੈ।



ਮੁੰਬਈ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕਰਦੇ ਹੋਏ ਸੰਜੇ ਰਾਉਤ ਦੀ ਪਤਨੀ ਦੀ ਕਰੋੜਾਂ ਦੀ ਜਾਇਦਾਦ ਕੁਰਕ ਕਰ ਲਈ ਹੈ। ਈਡੀ ਨੇ ਪਾਤਰਾ ਚਾਵਲ ਪੁਨਰ ਵਿਕਾਸ ਪ੍ਰਾਜੈਕਟ ਮਾਮਲੇ ਵਿਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਦੀ ਜਾਇਦਾਦ ਕੁਰਕ ਕੀਤੀ ਹੈ। ਈਡੀ ਮੁਤਾਬਕ ਉਹਨਾਂ ਨੇ ਇਸ ਮਾਮਲੇ ਵਿਚ ਪਾਲਘਰ ਵਿਚ ਪ੍ਰਵੀਨ ਰਾਉਤ ਦੀ ਜ਼ਮੀਨ, ਦਾਦਰ ਵਿਚ ਵਰਸ਼ਾ ਰਾਉਤ ਦਾ ਫਲੈਟ ਅਤੇ ਅਲੀਬਾਗ ਵਿਚ ਵਰਸ਼ਾ ਰਾਉਤ ਅਤੇ ਸਵਪਨਾ ਪਾਟਕਰ ਦੇ ਪਲਾਟ ਨੂੰ ਜ਼ਬਤ ਕੀਤਾ ਹੈ। ਵਰਸ਼ਾ ਰਾਉਤ ਸੰਜੇ ਰਾਉਤ ਦੀ ਪਤਨੀ ਹੈ।

Sanjay RautSanjay Raut

ਸੰਜੇ ਰਾਉਤ ਨੇ ਈਡੀ ਦੇ ਇਸ ਕਦਮ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਉਹ ਡਰਨ ਵਾਲੇ ਨਹੀਂ ਹਨ। ਸੰਜੇ ਰਾਉਤ ਨੇ ਕਿਹਾ- ਮੇਰੀ ਜਾਇਦਾਦ ਜ਼ਬਤ ਕਰੋ, ਮੈਨੂੰ ਗੋਲੀ ਮਾਰ ਦਿਓ ਜਾਂ ਮੈਨੂੰ ਜੇਲ੍ਹ ਭੇਜ ਦਿਓ। ਸੰਜੇ ਰਾਉਤ ਬਾਲਾ ਸਾਹਿਬ ਠਾਕਰੇ ਦਾ ਚੇਲੇ ਅਤਾ ਸ਼ਿਵ ਸੈਨਿਕ ਹੈ। ਉਹ ਲੜਦਾ ਰਹੇਗਾ ਅਤੇ ਤੁਹਾਡੀ ਪੋਲ ਖੋਲ੍ਹਦਾ ਰਹੇਗਾ।

TweetTweet

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਉਹਨਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਕਾਰਵਾਈ ਨੂੰ 'ਮੱਧ-ਵਰਗ ਦੇ ਮਰਾਠੀ ਮਨੁੱਖ' 'ਤੇ ਹਮਲਾ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਅਜਿਹੇ ਕਦਮਾਂ ਤੋਂ ਨਹੀਂ ਡਰਣਗੇ ਅਤੇ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਉਤ ਨੇ ਦੱਸਿਆ ਕਿ ਈਡੀ ਦੀ ਇਹ ਕਾਰਵਾਈ ਉਸ ਦਿਨ ਹੋਈ ਜਦੋਂ ਮੁੰਬਈ ਪੁਲਿਸ ਨੇ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਖ਼ਿਲਾਫ਼ ਜਬਰੀ ਵਸੂਲੀ ਦੇ ਦੋਸ਼ਾਂ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ।

Sanjay RautSanjay Raut

ਪਿਛਲੇ ਮਹੀਨੇ ਰਾਜ ਸਭਾ ਮੈਂਬਰ ਨੇ ਦੋਸ਼ ਲਾਇਆ ਸੀ ਕਿ ਈਡੀ ਦੇ ਕੁਝ ਅਧਿਕਾਰੀ ਫਿਰੌਤੀ ਦਾ ਰੈਕੇਟ ਚਲਾ ਰਹੇ ਹਨ। ਰਾਉਤ ਨੇ ਕਿਹਾ ਕਿ ਈਡੀ ਦੀ ਕਾਰਵਾਈ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ। ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਸ਼ਿਵ ਸੈਨਾ ਦੀ ਸਾਬਕਾ ਸਹਿਯੋਗੀ ਭਾਜਪਾ ਦੁਆਰਾ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਸ ਨੇ ਮਹਾਰਾਸ਼ਟਰ ਵਿਚ ਮਹਾ ਵਿਕਾਸ ਅਗਾੜੀ (ਐਮਵੀਏ) ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਨਹੀਂ ਕੀਤਾ।

Sanjay Raut To Meet Ghazipur FarmersSanjay Raut To Meet Ghazipur Farmers

ਸ਼ਿਵ ਸੈਨਾ ਦੀ ਅਗਵਾਈ ਵਾਲੀ ਐਮਵੀਏ ਸਰਕਾਰ ਵਿਚ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਵੀ ਸ਼ਾਮਲ ਹਨ। ਉਹਨਾਂ ਕਿਹਾ, “ਮੇਰੇ ਕਾਰਨ ਤੁਹਾਡੀ (ਭਾਜਪਾ) ਸਰਕਾਰ ਨਹੀਂ ਬਣ ਸਕੀ। ਹੁਣ ਮੈਂ ਸਰਕਾਰ ਨੂੰ ਡੇਗਣ ਵਿਚ ਤੁਹਾਡਾ ਸਾਥ ਨਹੀਂ ਦੇ ਰਿਹਾ। ਇਹ ਮੇਰੇ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਪਰ ਮੈਂ ਡਰਾਂਗਾ ਨਹੀਂ।'' ਇਹ ਕੁਰਕੀ ਮੁੰਬਈ ਵਿਚ ਇਕ 'ਚਾਵਲ' ਦੇ ਪੁਨਰ ਵਿਕਾਸ ਨਾਲ ਸਬੰਧਤ 1,034 ਕਰੋੜ ਰੁਪਏ ਦੇ ਕਥਿਤ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਨਾਲ ਸਬੰਧਤ ਹੈ। ਈਡੀ ਨੇ ਇਸ ਮਾਮਲੇ ਵਿਚ ਫਰਵਰੀ ਵਿਚ ਮਹਾਰਾਸ਼ਟਰ ਦੇ ਕਾਰੋਬਾਰੀ ਪ੍ਰਵੀਨ ਰਾਉਤ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਵਿਚ ਚਾਰਜਸ਼ੀਟ ਦਾਇਰ ਕੀਤੀ ਸੀ।

Satyendra Kumar JainSatyendra Kumar Jain

ਸਤੇਂਦਰ ਜੈਨ ਖ਼ਿਲਾਫ਼ ਈਡੀ ਦੀ ਕਾਰਵਾਈ

ਇਕ ਹੋਰ ਮਾਮਲੇ ਵਿਚ ਈਡੀ ਨੇ ‘ਆਪ’ ਆਗੂ ਸਤੇਂਦਰ ਜੈਨ ਦੇ ਪਰਿਵਾਰ ਨਾਲ ਸਬੰਧਤ 4.81 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਇਹ ਮਾਮਲਾ ਮਨੀ ਲਾਂਡਰਿੰਗ ਨਾਲ ਸਬੰਧਤ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੈਨ ਦੇ ਪਰਿਵਾਰ ਦੇ ਮੈਂਬਰ ਕਿਸੇ ਅਜਿਹੀ ਫਰਮ ਨਾਲ ਜੁੜੇ ਹੋਏ ਸਨ, ਜਿਸ ਦੀ ਪੀਐੱਮਐੱਲਏ ਤਹਿਤ ਜਾਂਚ ਚੱਲ ਰਹੀ ਹੈ।  ਇਸ ਮਾਮਲੇ ਵਿਚ ਜਿਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ, ਉਹਨਾਂ ਵਿਚ ਅਕਿੰਚਨ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਇੰਡੋ ਮੈਟਲ ਇੰਪੈਕਸ ਪ੍ਰਾਈਵੇਟ ਲਿਮਟਿਡ ਆਦਿ ਸ਼ਾਮਲ ਹਨ। ਉਹਨਾਂ ਖ਼ਿਲਾਫ਼ ਪੀਐਮਐਲਏ ਤਹਿਤ ਕੇਸ ਦਰਜ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement