Sandeshkhali Case: ਕਲਕੱਤਾ ਹਾਈ ਕੋਰਟ ਦੀ ਬੰਗਾਲ ਸਰਕਾਰ ਨੂੰ ਫਟਕਾਰ; ਸੰਦੇਸ਼ਖਾਲੀ ਦੀ ਘਟਨਾ ਸ਼ਰਮਨਾਕ, ਹਰ ਨਾਗਰਿਕ ਦੀ ਸੁਰੱਖਿਆ ਜ਼ਰੂਰੀ
Published : Apr 5, 2024, 8:36 am IST
Updated : Apr 5, 2024, 8:36 am IST
SHARE ARTICLE
Calcutta HC on Sandeshkhali violence case
Calcutta HC on Sandeshkhali violence case

ਕਿਹਾ, ‘ਜੇਕਰ ਇਸ ਮਾਮਲੇ ਵਿਚ ਇਕ ਫ਼ੀ ਸਦੀ ਵੀ ਸੱਚਾਈ ਹੈ ਤਾਂ ਇਹ ਸ਼ਰਮਨਾਕ ਹੈ'

Sandeshkhali case: ਕੋਲਕਾਤਾ ਹਾਈ ਕੋਰਟ ਨੇ ਵੀਰਵਾਰ ਨੂੰ ਸੰਦੇਸ਼ਖਲੀ ਮਾਮਲੇ ’ਚ ਬੰਗਾਲ ਸਰਕਾਰ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ, ‘ਜੇਕਰ ਇਸ ਮਾਮਲੇ ਵਿਚ ਇਕ ਫ਼ੀ ਸਦੀ ਵੀ ਸੱਚਾਈ ਹੈ ਤਾਂ ਇਹ ਸ਼ਰਮਨਾਕ ਹੈ। ਇਸ ਲਈ ਸਮੁੱਚਾ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ 100 ਫ਼ੀ ਸਦੀ ਨੈਤਿਕ ਤੌਰ ’ਤੇ ਜ਼ਿੰਮੇਵਾਰ ਹੈ। ਇਹ ਲੋਕਾਂ ਦੀ ਸੁਰੱਖਿਆ ਦਾ ਮਾਮਲਾ ਹੈ।

ਚੀਫ਼ ਜਸਟਿਸ ਟੀਐਸ ਸ਼ਿਵਗਨਮ ਅਤੇ ਜਸਟਿਸ ਹੀਰਨਮੋਏ ਭੱਟਾਚਾਰੀਆ ਦੇ ਬੈਂਚ ਨੇ ਸੰਦੇਸ਼ਖਾਲੀ ਦੇ ਮੁੱਖ ਦੋਸ਼ੀ ਸਾਹਜਹਾਂ ਵਿਰੁਧ 5 ਜਨਹਿਤ ਪਟੀਸ਼ਨਾਂ ’ਤੇ ਸੁਣਵਾਈ ਕੀਤੀ। ਪਛਮੀ ਬੰਗਾਲ ਦੇ ਸੰਦੇਸ਼ਖਲੀ ਵਿਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਜ਼ਮੀਨ ਹੜੱਪਣ ਦੇ ਦੋਸ਼ ਵਿਚ ਕੱਢੇ ਗਏ ਟੀਐਮਸੀ ਆਗੂ ਸ਼ੇਖ ਸ਼ਾਹਜਹਾਂ ਨੂੰ ਬੰਗਾਲ ਪੁਲਿਸ ਨੇ 29 ਫ਼ਰਵਰੀ ਨੂੰ ਗਿ੍ਰਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਸੀਬੀਆਈ ਹਵਾਲੇ ਕਰ ਦਿਤਾ।


ਇਕ ਹੋਰ ਜਨਹਿਤ ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਵਿਚ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੁਰੱਖਿਆ ਕਾਰਨਾਂ ਕਰ ਕੇ ਕੋਈ ਵੀ ਔਰਤ ਅਦਾਲਤ ਵਿਚ ਗਵਾਹੀ ਦੇਣ ਲਈ ਅੱਗੇ ਨਹੀਂ ਆਈ। ਇਕ ਹੋਰ ਪਟੀਸ਼ਨਰ ਦੀ ਵਕੀਲ ਪਿ੍ਰਅੰਕਾ ਟਿਬਰੇਵਾਲ ਨੇ ਕਿਹਾ, ‘ਜ਼ਿਆਦਾਤਰ ਔਰਤਾਂ ਅਨਪੜ੍ਹ ਹਨ। ਈ-ਮੇਲ ਨੂੰ ਭੁੱਲ ਜਾਓ, ਉਹ ਚਿੱਠੀਆਂ ਵੀ ਨਹੀਂ ਲਿਖ ਸਕਦੀ।

500 ਤੋਂ ਵੱਧ ਔਰਤਾਂ ਨੇ ਸਾਡੇ ਕੋਲ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਹੈ। ਸਾਡੇ ਕੋਲ ਹਲਫ਼ਨਾਮੇ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਸਿਰਫ਼ ਇਕ ਸ਼ਾਹਜਹਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਸਦੇ 1000 ਸਾਥੀ ਪਿੰਡ ਵਿਚ ਘੁੰਮ ਰਹੇ ਹਨ ਅਤੇ ਉਸਨੂੰ ਸ਼ਾਹਜਹਾਂ ਵਿਰੁਧ ਬਿਆਨ ਨਾ ਦੇਣ ਦੀ ਧਮਕੀ ਦੇ ਰਹੇ ਹਨ। ਇਹ ਲੋਕ ਕਹਿ ਰਹੇ ਹਨ ਕਿ ਜੇਕਰ ਔਰਤਾਂ ਬਿਆਨ ਦੇਣਗੀਆਂ ਤਾਂ ਉਹ ਅਪਣੇ ਪਤੀ ਅਤੇ ਬੱਚਿਆਂ ਦਾ ਸਿਰ ਕਲਮ ਕਰ ਦੇਣਗੇ ਅਤੇ ਫ਼ੁੱਟਬਾਲ ਖੇਡਣਗੇ।  

(For more Punjabi news apart from Calcutta HC on Sandeshkhali violence case, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement